ਮਾਂ ਦੀ ਬਰਸੀ 'ਤੇ ਕਰਮਜੀਤ ਅਨਮੋਲ ਨੇ ਅੱਧਾ ਕਿੱਲਾ ਜ਼ਮੀਨ 'ਤੇ ਲਗਾਏ ਰੁੱਖ

Sunday, July 7, 2019 12:35 PM
ਮਾਂ ਦੀ ਬਰਸੀ 'ਤੇ ਕਰਮਜੀਤ ਅਨਮੋਲ ਨੇ ਅੱਧਾ ਕਿੱਲਾ ਜ਼ਮੀਨ 'ਤੇ ਲਗਾਏ ਰੁੱਖ

ਜਲੰਧਰ (ਬਿਊਰੋ) — ਪਾਲੀਵੁੱਡ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ, ਗਾਇਕ ਤੇ ਫਿਲਮ ਨਿਰਮਾਤਾ ਕਰਮਜੀਤ ਅਨਮੋਲ ਅਸਲ 'ਚ ਇਕ ਵਾਤਾਵਰਣ ਪ੍ਰੇਮੀ ਵੀ ਹਨ। ਉਹ ਅਕਸਰ ਹੀ ਕੁਦਰਤ ਨਾਲ ਜੁੜੇ ਚੰਗੇ ਕਾਰਜ ਕਰਦੇ ਰਹਿੰਦੇ ਹਨ। ਅਜਿਹਾ ਹੀ ਕਾਰਜ ਅੱਜ ਉਨ੍ਹਾਂ ਨੇ ਆਪਣੇ ਸਵਰਗਵਾਸੀ ਮਾਤਾ ਦੀ ਬਰਸੀ ਮੌਕੇ ਆਪਣੇ ਪਿੰਡ 'ਚ ਆਪਣੀ ਨਿੱਜੀ ਜ਼ਮੀਨ 'ਤੇ ਅੱਧੇ ਕਿੱਲੇ ਰੁੱਖ ਲਾਏ ਹਨ। ਕਰਮਜੀਤ ਅਨਮੋਲ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕਰਦਿਆਂ ਕਿਹਾ ਕਿ, ਮੈਂ ਅੱਜ ਆਪਣਾ ਮਾਤਾ ਜੀ ਦੀ ਬਰਸੀ 'ਤੇ ਛਾਂ ਦਾਰ ਤੇ ਫਲਦਾਰ ਬੂਟੇ ਲਾ ਰਿਹਾ ਹਾਂ। ਇਸ ਨੇਕ ਕਾਰਜ 'ਚ ਪਿੰਡ ਦੇ ਲੋਕ ਜਿੱਥੇ ਉਨ੍ਹਾਂ ਦਾ ਸਾਥ ਦੇ ਰਹੇ ਹਨ ਉਥੇ ਹੀ ਉਨ੍ਹਾਂ ਦੇ ਮਿੱਤਰ ਪਵਿੱਤਰ ਬੈਨੀਪਾਲ, ਗੀਤਕਾਰ ਕੁਲਦੀਪ ਕੰਡਿਆਰਾ, ਡਾਇਲਾਗ ਰਾਈਟਰ ਟਾਟਾ ਬੈਨੀਪਾਲ ਵੀ ਉਨ੍ਹਾਂ ਦਾ ਸਾਥ ਦੇ ਰਹੇ ਹਨ। ਕਰਮਜੀਤ ਅਨਮੋਲ ਦੀ ਇਹ ਵੀਡੀਓ ਉਨ੍ਹਾਂ ਲੋਕਾਂ ਨੂੰ ਚੰਗਾ ਸੁਨੇਹਾ ਦਿੰਦੀ ਹੈ, ਜੋ ਚੰਗੇ ਵਾਤਾਵਰਨ ਦੀ ਸਿਰਜਣਾ ਕਰਨਾ ਚਾਹੁੰਦੇ ਹਨ। ਕਰਮਜੀਤ ਅਨਮੋਲ ਦੇ ਇਸ ਕੰਮ ਨੂੰ ਸੋਸ਼ਲ ਮੀਡੀਆ 'ਤੇ ਖੂਬ ਸਰਾਹਿਆ ਜਾ ਰਿਹਾ ਹੈ। ਦੱਸ ਦਈਏ ਕਿ ਇਸ ਤੋਂ ਬਾਅਦ ਕਰਮਜੀਤ ਅਨਮੋਲ ਨੇ ਇਕ ਮਾਤਾ ਦੀ ਤਸਵੀਰ ਸ਼ੇਅਰ ਕਰਦਿਆਂ ਬੇਹੱਦ ਹੀ ਪਿਆਰੀ ਕੈਪਸ਼ਨ ਲਿਖੀ ਹੈ। 

 
 
 
 
 
 
 
 
 
 
 
 
 
 
 
 

A post shared by Karamjit Anmol (@karamjitanmol) on Jul 6, 2019 at 7:08pm PDT


ਦੱਸਣਯੋਗ ਹੈ ਕਿ ਹਾਲ ਹੀ 'ਚ ਕਰਮਜੀਤ ਅਨਮੋਲ ਦੀ ਫਿਲਮ 'ਮਿੰਦੋ ਤਸੀਲਦਾਰਨੀ' ਰਿਲੀਜ਼ ਹੋਈ ਹੈ, ਜੋ ਸਫਲਤਾਪੂਰਵਕ ਸਿਨੇਮਾ ਘਰਾਂ 'ਚ ਚੱਲ ਰਹੀ ਹੈ। ਇਸ ਫਿਲਮ 'ਚ ਮੁੱਖ ਭੂਮਿਕਾ ਨਿਭਾਉਣ ਦੇ ਨਾਲ-ਨਾਲ ਕਰਮਜੀਤ ਅਨਮੋਲ ਨੇ ਫਿਲਮ ਨੂੰ ਪ੍ਰੋਡਿਊਸ ਵੀ ਕੀਤਾ ਹੈ।


Edited By

Sunita

Sunita is news editor at Jagbani

Read More