PR ਨੂੰ ਲੈ ਕੇ ਕੁੜੀ ਨੇ ਗਾਇਕ ਕਰਨ ਔਜਲਾ ਦੇ ਕੱਢੇ 'ਭੁਲੇਖੇ'

9/14/2019 4:37:02 PM

ਜਲੰਧਰ (ਬਿਊਰੋ) - ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਆਏ ਦਿਨ ਕੋਈ ਨਾ ਕੋਈ ਪੰਜਾਬੀ ਗਾਇਕ ਵਿਵਾਦ ਦਾ ਵਿਸ਼ਾ ਬਣਿਆ ਰਹਿੰਦਾ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਪੰਜਾਬੀ ਗਾਇਕ ਕਰਨ ਔਜਲਾ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਲੜਕੀ ਉਨ੍ਹਾਂ ਨੂੰ ਖਰੀਆਂ-ਖਰੀਆਂ ਤੇ ਪੀ. ਆਰ ਦਾ ਮਤਲਬ ਸਮਝਾਉਂਦੀ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਬੀਤੇ ਦਿਨ ਪਹਿਲਾਂ ਹੀ ਕਰਨ ਔਜਲਾ ਆਸਟਰੇਲੀਆ 'ਚ ਇਕ ਸ਼ੋਅ ਕਰਨ ਪਹੁੰਚੇ ਸਨ, ਜਿਥੇ ਉਨ੍ਹਾਂ ਨੇ ਇਕ ਸਟੇਟਮੈਂਟ ਦਿੱਤੀ ਸੀ ਕਿ ''ਪੀ. ਆਰ. ਮੇਰੇ ਲਈ ਕੋਈ ਮਾਇਨੇ ਨਹੀਂ ਰੱਖਦੀ।'' ਇਸੇ ਨੂੰ ਲੈ ਕੇ ਲੜਕੀ ਨੇ ਕਿਹਾ ਨਾ ਤਾਂ ਮੈਂ ਸਿੱਧੂ ਮੂਸੇਵਾਲਾ ਦੀ ਫੈਨ ਹਾਂ ਤੇ ਨਾ ਹੀ ਤੇਰੀ। ਜਿਹੜਾ ਬੰਦਾ ਆਸਟਰੇਲੀਆ ਦੀ ਹਰ ਸਿਟੀ 'ਚ ਜਾ ਕੇ ਕਹਿੰਦਾ ਹੈ ਕਿ ਪੀ. ਆਰ ਦਾ ਕੋਈ ਚੱਕਰ ਨਹੀਂ। ਪੀ. ਆਰ ਲੈਣ ਲਈ ਸਾਡੀਆਂ ਇਥੇ ਚੀਕਾਂ ਨਿਕਲੀਆਂ ਪਾਈਆਂ ਨੇ। ਅੱਠ ਬੈਂਡ ਆਈਲੇੱਟਸ 'ਚੋਂ ਲੈਣੇ ਪੈਂਦੇ, ਨਾਟੀ ਦਾ ਟੈਸਟ ਪਾਸ ਕਰਨਾ ਪੈਂਦਾ,ਇੲਦੋ ਸਾਲ ਦੀ ਪੜ੍ਹਾਈ ਛੇ ਮਹੀਨਿਆਂ ਦੀ ਫੀਸ ਪੰਦਰਾਂ ਹਜ਼ਾਰ ਡਾਲਰ ਦੇਣੀ ਪੈਂਦੀ ਹੈ। ਫਿਰ ਐਕਸਪੀਰੀਅੰਸ ਵੀ ਚਾਹੀਦਾ ਹੈ। ਪੀ. ਆਰ. ਲਈ ਸਾਡੀਆਂ ਅੱਡੀਆਂ ਰਗੜ੍ਹੀਆਂ ਪਈਆਂ ਨੇ। ਸਾਡੇ ਪੰਜਾਬੀ ਫੂਕ ਸ਼ੱਕ ਕੇ ਕਹਿੰਦੇ ਨੇ ਕਰਨ ਔਜਲਾ, ਕਰਨ ਔਜਲਾ।''

ਦੱਸਣਯੋਗ ਹੈ ਕਿ ਕਰਨ ਔਜਲਾ ਅਜਿਹੇ ਪੰਜਾਬੀ ਗਾਇਕ ਹਨ, ਜਿਨ੍ਹਾਂ ਨੇ ਬਹੁਤ ਘੱਟ ਸਮੇਂ 'ਚ ਪ੍ਰਸਿੱਧੀ ਹਾਸਲ ਕੀਤੀ ਹੈ। ਉਹ ਕਈ ਸੁਪਰਹਿੱਟ ਗੀਤ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹਨ, ਜਿਨ੍ਹਾਂ 'ਚ 'ਨੋ ਨੀਡ', 'ਹੇਅਰ', 'ਡੌਂਟ ਵਰੀ', 'ਫੈਕਟਸ' ਵਰਗੇ ਗੀਤ ਸ਼ਾਮਲ ਹਨ। ਦੱਸ ਦਈਏ ਕਿ ਕਰਨ ਔਜਲਾ ਵਧੀਆ ਗਾਇਕ ਹੋਣ ਦੇ ਨਾਲ-ਨਾਲ ਵਧੀਆ ਗੀਤਕਾਰ ਤੇ ਰੈਪਰ ਵੀ ਹਨ। ਉਨ੍ਹਾਂ ਵੱਲੋਂ ਲਿਖੇ ਗੀਤਾਂ ਨੂੰ ਗਾਇਕ ਜੱਸੀ ਗਿੱਲ, ਦੀਪ ਜੰਡੂ, ਦਿਲਪ੍ਰੀਤ ਢਿੱਲੋਂ ਤੇ ਮੌਂਟੀ ਵਾਰਿਸ ਵਰਗੇ ਨਾਮੀ ਗਾਇਕ ਵੀ ਗਾ ਚੁੱਕੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News