ਕਰਨ ਜੌਹਰ ਦੇ ਸ਼ੋਅ ''ਕੌਫੀ ਵਿਦ ਕਰਨ 6'' ਦਾ ਪ੍ਰੋਮੋ ਰਿਲੀਜ਼, 21 ਅਕਤੂਬਰ ਤੋਂ ਹੋਵੇਗਾ ਸ਼ੁਰੂ

9/19/2018 11:24:02 AM

ਮੁੰਬਈ(ਬਿਊਰੋ)— ਫਿਲਮ ਡਾਇਰੈਕਟਰ ਕਰਨ ਜੌਹਰ ਦਾ ਫੇਮ ਚੈਟ ਸ਼ੋਅ 'ਕੌਫੀ ਵਿਦ ਕਰਨ' ਸੀਜ਼ਨ 6 ਦਾ ਪ੍ਰੋਮੋ ਸਾਹਮਣੇ ਆ ਗਿਆ ਹੈ। ਇਸ ਵਾਰ ਵੀ ਇਹ ਪ੍ਰੋਮੋ ਕਾਫੀ ਮਜ਼ੇਦਾਰ ਹੈ। ਸਾਹਮਣੇ ਆਏ ਪ੍ਰੋਮੋ 'ਚ ਇਕ ਛੋਟਾ ਬੱਚਾ ਸਵਾਲ ਕਰਦਾ ਨਜ਼ਰ ਆ ਰਿਹਾ ਹੈ ਕਿ 'ਆਂਟੀ ਕੀ ਇਹ ਨਕਲੀ ਨੱਕ ਹੈ?'' ਇਸ ਤੋਂ ਬਾਅਦ ਦੂਜਾ ਬੱਚਾ ਸਵਾਲ ਕਰਦਾ ਨਜ਼ਰ ਆ ਰਿਹਾ ਹੈ ਕੀ ਤੁਸੀ ਗਰਲਫ੍ਰੈਂਡ-ਬੁਆਏਫ੍ਰੈਂਡ ਹੋ? ਸਵਾਲਾਂ ਦੀ ਛੜੀ ਇੱਥੇ ਹੀ ਨਹੀਂ ਮੁੱਕਦੀ ਇਸ ਤੋਂ ਬਾਅਦ ਜਹਾਜ਼ 'ਚ ਸਫਰ ਕਰਨ ਵਾਲਾ ਇਕ ਵਿਅਕਤੀ ਦੂਜੇ ਤੋਂ ਸਵਾਲ ਕਰਦਾ ਹੈ ਕਿ ਉਹ ਪਤਨੀ ਨੂੰ ਵੱਧ ਪਿਆਰ ਕਰਦਾ ਹੈ ਜਾਂ ਮਾਂ ਨੂੰ। ਇਨ੍ਹਾਂ ਸਵਾਲਾਂ 'ਚ ਹੀ ਧਮਾਕੇਦਾਰ ਐਂਟਰੀ ਹੁੰਦੀ ਹੈ ਡਾਇਰੈਕਟਰ-ਪ੍ਰੋਡਿਊਸਰ ਕਰਨ ਜੌਹਰ ਦੀ ਅਤੇ ਉਹ ਕਹਿੰਦੇ ਹਨ ਮੇਰੇ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਹੋ ਜਾਓ। ਕਰਨ ਜੌਹਰ ਦਾ ਇਹ ਚੈਟ ਸ਼ੋਅ ਯੂਥ 'ਚ ਕਾਫੀ ਫੇਮਸ ਹੈ। ਇਸ ਵਾਰ ਸ਼ੋਅ ਦਾ 6ਵਾਂ ਸੀਜ਼ਨ ਆਨ-ਏਅਰ ਹੋਣਾ ਹੈ, ਜੋ 21 ਅਕਤੂਬਰ ਤੋਂ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਇਹ ਐਤਵਾਰ ਨੂੰ ਸਟਾਰ ਵਰਲਡ 'ਤੇ ਆਵੇਗਾ। ਸ਼ੋਅ 'ਚ ਬਾਲੀਵੁੱਡ ਦੇ ਸਟਾਰਸ ਨੂੰ ਕਰਨ ਜੌਹਰ ਆਪਣੇ ਅੰਦਾਜ਼ 'ਚ ਤਿੱਖੇ ਅਤੇ ਕੁਝ ਟੇਡੇ ਸਵਾਲ ਕਰਦੇ ਹਨ, ਜਿਨ੍ਹਾਂ ਤੋਂ ਬਾਅਦ ਸ਼ੁਰੂ ਹੁੰਦੀਆਂ ਹਨ ਸੁਰਖੀਆਂ। ਖਬਰਾਂ ਹਨ ਕਿ ਇਸ ਵਾਰ ਦੇ ਸੀਜ਼ਨ ਦੇ ਪਹਿਲੇ ਗੈਸਟ ਈਸ਼ਾਨ ਖੱਟਰ ਤੇ ਜਾਹਨਵੀ ਕਪੂਰ ਹੋਣਗੇ।


ਦੱਸ ਦੇਈਏ ਕਿ ਇਸ ਸੀਜ਼ਨ 'ਚ ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਦੇ ਨਾਲ, ਸੋਨਮ ਕਪੂਰ ਆਪਣੇ ਹੱਬੀ ਆਨੰਦ ਆਹੂਜਾ ਤੇ ਆਲੀਆ ਭੱਟ ਆਪਣੇ ਲਵਰ ਰਣਬੀਰ ਕਪੂਰ ਜਦੋਂਕਿ ਦੀਪਿਕਾ ਪਾਦੁਕੋਣ ਰਣਵੀਰ ਸਿੰਘ ਨਾਲ ਨਜ਼ਰ ਆਵੇ। ਇਨ੍ਹਾਂ ਤੋਂ ਇਲਾਵਾ ਸ਼ੋਅ 'ਚ ਰਣਵੀਰ ਕਪੂਰ, ਕਰੀਨਾ ਕਪੂਰ, ਸਲਮਾਨ ਨਾਲ ਪਾਪਾ ਸਲੀਮ, ਦੀਪਿਕਾ-ਸੋਨਮ, ਆਲੀਆ ਤੇ ਅਨੁਸ਼ਕਾ ਸ਼ਰਮਾ ਪਹਿਲਾਂ ਵੀ ਆ ਚੁੱਕੇ ਹਨ। ਇਸ ਵਾਰ ਦੇ ਸ਼ੋਅ ਨਾਲ ਕੀ-ਕੀ ਧਮਾਕੇ ਹੋਣਗੇ ਇਹ ਤਾਂ ਸ਼ੋਅ ਦੇ ਆਨ-ਏਅਰ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News