ਕਦੇ ਕਰਨ ਜੌਹਰ ਇਸ ਲੜਕੀ ਨਾਲ ਕਰਦੇ ਸਨ ਬੇਇੰਤੇਹਾ ਮੁਹੱਬਤ, ਅੱਜ ਹੈ ਬਾਲੀਵੁੱਡ ਸੁਪਰਸਟਾਰ ਦੀ ਪਤਨੀ

Friday, November 17, 2017 12:05 PM

ਮੁੰਬਈ(ਬਿਊਰੋ)— ਬਾਲੀਵੁੱਡ ਨਿਰਦੇਸ਼ਕ ਕਰਨ ਜੌਹਰ ਦੀਆਂ ਫਿਲਮਾਂ ਨੂੰ ਸਭ ਪਸੰਦ ਕਰਦੇ ਹਨ। ਕਰਨ ਦੇ ਫਿਲਮੀ ਕਰੀਅਰ ਦੇ ਬਾਰੇ 'ਚ ਤਾਂ ਸਾਰੇ ਹੀ ਜਾਣਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਕਰਨ ਕਿਸ ਲੜਕੀ ਨੂੰ ਹੱਦੋਂ ਵੱਧ ਚਾਹੁੰਦੇ ਸਨ। ਤੁਸੀਂ ਇਹ ਸੁਣ ਕੇ ਹੈਰਾਨ ਹੋ ਜਾਓਗੇ। ਕਰਨ ਜੌਹਰ ਨੂੰ ਰਾਜੇਸ਼ ਖੰਨਾ ਦੀ ਬੇਟੀ ਅਤੇ ਅਕਸ਼ੈ ਕੁਮਾਰ ਦੀ ਪਤਨੀ ਟਵਿੰਕਲ ਖੰਨਾ ਨਾਲ ਬਚਪਨ ਤੋਂ ਇਸ਼ਕ ਸੀ। ਕਰਨ ਤੇ ਟਵਿੰਕਲ ਦੋਵੇਂ ਇਸ ਗੱਲ ਨੂੰ ਮੰਨਦੇ ਹਨ ਕਿ ਕਰਨ ਟਵਿੰਕਲ ਨੂੰ ਬਹੁਤ ਪਸੰਦ ਕਰਦੇ ਸਨ।

PunjabKesari

ਬਚਪਨ 'ਚ ਕਰਨ ਜੌਹਰ ਤੇ ਟਵਿੰਕਲ ਖੰਨਾ ਦੋਵੇਂ ਇੱਕਠੇ ਹੀ ਸਕੂਲ 'ਚ ਪੜ੍ਹਾਈ ਕਰਦੇ ਸਨ ਤੇ ਇਹ ਗੱਲ ਟਵਿੰਕਲ ਬਹੁਤ ਹੀ ਚੰਗੀ ਤਰ੍ਹਾਂ ਜਾਣਦੀ ਸੀ ਕਿ ਕਰਨ ਉਨ੍ਹਾਂ ਨੂੰ ਬਚਪਨ ਦੇ ਦਿਨਾਂ ਤੋਂ ਪਸੰਦ ਕਰਦੇ ਹਨ। ਟਵਿੰਕਲ ਹੁਣ ਐਕਟਿੰਗ ਨੂੰ ਛੱਡ ਕੇ ਇਕ ਲੇਖਿਕਾ ਬਣ ਗਈ ਹੈ ਤੇ ਉਨ੍ਹਾਂ ਨੇ ਆਪਣੀ ਕਿਤਾਬ ਦੇ ਲਾਂਚ 'ਤੇ ਦੱਸਿਆ ਸੀ ਕਿ ਬਚਪਨ 'ਚ ਉਨ੍ਹਾਂ ਦੀਆਂ ਛੋਟੀਆਂ ਮੂੰਛਾਂ ਹੁੰਦੀਆਂ ਸਨ ਤੇ ਤਾਂ ਵੀ ਕਰਨ ਉਨ੍ਹਾਂ ਨੂੰ ਬੇਹੱਦ ਪਸੰਦ ਕਰਦੇ ਸਨ ਤੇ ਕਹਿੰਦੇ ਸਨ ਕਿ ਤੁਸੀਂ ਮੂੰਛਾਂ ਨਾਲ ਵੀ ਹੌਟ ਲਗਦੇ ਹੋ।

PunjabKesari

ਇਹ ਦੋਵੇਂ ਇੱਕਠੇ ਬੋਰਡਿੰਗ ਸਕੂਲ 'ਚ ਸਨ ਤੇ ਉਸ ਸਮੇਂ ਕਰਨ ਖਾਣ ਦੇ ਬਹੁਤ ਸ਼ੌਕੀਣ ਹੁੰਦੇ ਸਨ ਤੇ ਟਵਿੰਕਲ ਉਨ੍ਹਾਂ ਲਈ ਖਾਸ ਖਾਣਾ ਚੋਰੀ ਕਰ ਕੇ ਲਿਆਉਂਦੀ ਸੀ। ਖੈਰ ਇਹ ਵੀ ਇਹ ਬਹੁਤ ਹੀ ਸਪੈਸ਼ਲ ਜੋੜੀ ਹੋ ਸਕਦੀ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। 

PunjabKesari

ਜ਼ਿਕਰਯੋਗ ਹੈ ਕਿ ਟਵਿੰਕਲ ਖੰਨਾ ਦੇ ਪਤੀ ਸੁਪਰਸਟਾਰ ਅਕਸ਼ੈ ਕੁਮਾਰ ਵੀ ਇਸ ਗੱਲ ਤੋਂ ਵਾਕਿਫ ਹੈ ਕਿ ਕਰਨ ਉਨ੍ਹਾਂ ਦੀ ਪਤਨੀ ਨੂੰ ਸਕੂਲ ਦੇ ਦਿਨਾਂ ਤੋਂ ਪਸੰਦ ਕਰਦੇ ਹਨ ਤੇ 'ਕੌਫੀ ਵਿਦ ਕਰਨ' ਦੇ ਐਪੀਸੋਡ 'ਚ ਕਰਨ ਨੇ ਅਕਸ਼ੈ ਦੇ ਸਾਹਮਣੇ ਇਹ ਗੱਲ ਕਬੂਲੀ ਸੀ ਕਿ ਉਹ ਟਵਿੰਕਲ ਨੂੰ ਪਸੰਦ ਕਰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਕਰਨ ਜੌਹਰ ਨੇ ਆਪਣੀ ਫਿਲਮ 'ਕੁਛ ਕੁਛ ਹੋਤਾ ਹੈ' 'ਚ ਟੀਨਾ ਦੇ ਕਿਰਦਾਰ ਨੂੰ ਟਵਿੰਕਲ ਲਈ ਲਿਖਿਆ ਸੀ ਪਰ ਡਿੰਪਲ ਇਸ ਗੱਲ ਤੋਂ ਖੁਸ਼ ਨਹੀਂ ਸੀ ਇਸ ਲਈ ਟਵਿੰਕਲ ਨੇ ਵੀ ਕਿਸੇ ਕਾਰਨ ਇਸ ਫਿਲਮ 'ਚ ਕੰਮ ਨਹੀਂ ਕੀਤਾ ਸੀ।

PunjabKesari PunjabKesari