ਕੁਝ ਇਸ ਤਰ੍ਹਾਂ ਦੀ ਦਿਖਾਈ ਦਿੰਦੀ ਹੈ ਟੀ. ਵੀ. ਦੇ ਸ਼ਾਹਰੁਖ ਦੀ ''ਵੈਨਿਟੀ ਵੈਨ'' (ਦੇਖੋ ਤਸਵੀਰਾਂ)

4/22/2017 5:45:01 PM

ਮੁੰਬਈ—ਟੀ. ਵੀ. ਦਾ ਮਸ਼ਹੂਰ ਸੀਰੀਅਲ ''ਯੇ ਹੈ ਮੁਹੱਬਤੇਂ'' ਦੇ ਅਦਾਕਾਰ ਕਰਨ ਪਟੇਲ ਆਪਣੇ ਲਗਜ਼ਰੀ ਸਟਾਈਲਿਸ਼ ਲਈ ਕਾਫੀ ਮਸ਼ਹੂਰ ਹਨ। ਉਨ੍ਹਾਂ ਨੂੰ ਜੋ ਵੀ ਚੀਜ਼ ਪਸੰਦ ਆਉਂਦੀ ਹੈ, ਉਹ ਉਸ ਨੂੰ ਪਾ ਕੇ ਸਾਹ ਲੈਂਦੇ ਹਨ। ਕਰਨ ਇਕ ਲਗਜ਼ਰੀ ਵੈਨ ਦੇ ਮਾਲਿਕ ਵੀ ਹਨ, ਜਿਸ ਨੂੰ ਹਾਲ ਹੀ ''ਚ ਉਨ੍ਹਾਂ ਐਕਸਪੇਂਸਿਵ ਮਿਊਜ਼ਿਕ ਸਿਸਟਮ ਨਾਲ ਅਪਗ੍ਰੈਡ ਕੀਤਾ ਹੈ। ਜਿੱਥੇ ਬਾਕੀ ਦੇ ਸਟਾਰ ਮੈਕਅੱਪ ਰੂਮ ਦਾ ਸਹਾਰਾ ਲੈਂਦੇ ਹਨ, ਉੱਥੇ ਕਰਨ ਪਟੇਲ ਅਜਿਹੇ ਇਕੱਲੇ ਟੀ. ਵੀ. ਅਦਾਕਾਰ ਹਨ, ਜਿਨ੍ਹਾਂ ਦੀ ਵੈਨਿਟੀ ਵੈਨ ਲੋਕੇਸ਼ਨ ''ਤੇ ਖੜ੍ਹੀ ਨਜ਼ਰ ਆਉਂਦੀ ਹੈ।
ਕਰਨ ਨੇ ਵੈਨਿਟੀ ਵੈਨ ਦੇ ਅੰਦਰ ਆਪਣੀ ਵੱਡੀ ਸੀਟ ਲਗਾਈ ਹੋਈ ਹੈ, ਜਿਸ ''ਚ ਉਹ ਸ਼ਾਹਰੁਖ ਖ਼ਾਨ ਨਾਲ ਦਿਖਾਈ ਦੇ ਰਹੇ ਹਨ। ਦਰਅਸਲ ਉਹ ਸ਼ਾਹੁਰਖ ਨੂੰ ਆਪਣਾ ਆਦਰਸ਼ ਮੰਨਦੇ ਹਨ। ਇਕ ਇੰਟਰਵਿਊ ''ਚ ਉਨ੍ਹਾਂ ਨੇ ਦੱਸਿਆ ਕਿ, ''''ਲੋਕ ਮੈਨੂੰ ਟੀ. ਵੀ. ਦਾ ਸ਼ਾਹੁਰਖ ਖ਼ਾਨ ਕਹਿੰਦੇ ਹਨਸ਼। ਮੈਂ ਇਸ ''ਤੇ ਮਾਣ ਮਹਿਸੂਸ ਕਰਦਾ ਹਾਂ। ਮੈਂ ਸ਼ਾਹਰੁਖ ਦਾ ਬਹੁਤ ਵੱਡਾ ਸਮਰਥਕ ਹਾਂ। ਉਹ ਮੇਰੇ ਭਗਵਾਨ ਦੀ ਤਰ੍ਹਾਂ ਹੈ।''''
ਉਨ੍ਹਾਂ ਨੇ ਦੱਸਿਆ ਕਿ ਅੱਜ ਉਹ ਇਸ ਮੰਜਿਲ ''ਤੇ ਕਿਸਮਤ ਕਰਕੇ ਨਹੀਂ ਬਲਕਿ ਉਹ ਸਖ਼ਤ ਮਿਹਨਤ ਕਰਕੇ ਪਹੁੰਚੇ ਹਨ। ਮੈਂ ਸ਼ਾਹਰੁਖ ਦੀ ਵੱਡੀ ਫੋਟੋ ਆਪਣੀ ਵੈਨਿਟੀ ਵੈਨ ''ਚ ਲਗਾਈ ਹੋਈ ਹੈ।
ਵੈਨਿਟੀ ''ਚ ਇਨ੍ਹਾਂ ਸਭ ਦੀ ਸਹੂਲਤ
► ਕਰਨ ਦੀ ਵੈਨਿਟੀ ਵੈਨ ''ਚ ਡਿਜ਼ਾਈਨਰ ਫਰਨੀਚਰ ਤੋਂ ਲੈ ਕੇ ਪਰਫੈਕਟ ਮਿਊਜ਼ਿਕ ਤੱਕ ਸਭ ਕੁਝ ਹੈ, ਇਸ ਤੋਂ ਇਲਾਵਾ ਫਲੈਟ ਸਕ੍ਰੀਨ ਐੱਲ. ਈ. ਡੀ. ਅਤੇ ਸਟਾਈਲਿਸ਼ ਕਾਊਚ ਨੂੰ ਦੇਖ ਕੇ ਅੰਦਾਜ਼ਾ ਲੱਗਦਾ ਹੈ ਕਿ ਕਰਨ ਕਿੰਗ ਖ਼ਾਨ ਵਰਗੀ ਲਾਈਫ ਜਿਉਂਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News