ਕਰਨ ਵਾਹੀ ''ਤੇ ਲੱਗੇ ਗੈਂਗਰੇਪ ਦੇ ਦੋਸ਼ਾਂ ਦਾ ਜਾਣੋ ਅਸਲ ਸੱਚ

Saturday, June 8, 2019 3:12 PM

ਨਵੀਂ ਦਿੱਲੀ (ਬਿਊਰੋ) — ਹਾਲ ਹੀ 'ਚ ਇਕ ਮਾਡਲ ਨਾਲ ਗੈਂਗਰੇਪ ਦੀ ਖਬਰ ਤੋਂ ਬਾਅਦ ਟੀ. ਵੀ. ਦੇ ਮਸ਼ਹੂਰ ਐਕਟਰ ਕਰਨ ਵਾਹੀ ਦੀਆਂ ਮੁਸੀਬਤਾਂ ਵਧ ਗਈਆਂ। ਖਬਰ ਤੋਂ ਬਾਅਦ ਉਸ ਦੀ ਤਸਵੀਰ ਨਾਲ ਗ੍ਰਿਫਤਾਰੀ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਖਬਰਾਂ ਛਾਈਆਂ ਹੋਈਆਂ ਹਨ ਪਰ ਹੁਣ ਐਕਟਰ ਕਰਨ ਵਾਹੀ ਨੇ ਆਪਣੇ ਇੰਸਟਾਗ੍ਰਾਮ 'ਤੇ ਤਿੰਨ ਸਟੋਰੀਜ਼ ਸ਼ੇਅਰ ਕਰਕੇ ਇਸ ਮਾਮਲੇ 'ਤੇ ਆਪਣੀ ਗੱਲ ਰੱਖੀ। ਇਨ੍ਹਾਂ ਸਾਰੀਆਂ ਖਬਰਾਂ 'ਤੇ ਉਸ ਦੀ ਤਸਵੀਰ ਨਾਲ ਇਸ ਖਬਰ ਦੇ ਪ੍ਰਕਾਸ਼ਿਤ ਹੋਣ ਕਾਰਨ ਕਰਨ ਵਾਲੀ ਕਾਫੀ ਪ੍ਰੇਸ਼ਾਨ ਹੋ ਗਏ ਅਤੇ ਹੁਣ ਉਨ੍ਹਾਂ ਨੇ ਖੁਦ ਇਸ ਗੱਲ ਦੀ ਸੱਚਾਈ ਸ਼ੇਅਰ ਕਰਕੇ ਆਪਣਾ ਗੁੱਸਾ ਜਾਹਿਰ ਕੀਤਾ ਹੈ। ਇੰਸਟਾਗ੍ਰਾਮ ਸਟੋਰੀ 'ਚ ਕਰਨ ਵਾਹੀ ਨੇ ਸਾਫ ਕੀਤਾ ਕਿ ਇਹ ਮੈਂ (ਕਰਨ ਵਾਹੀ) ਨਹੀਂ ਹਾਂ, ਜਿਸ 'ਤੇ ਰੇਪ ਦਾ ਦੋਸ਼ ਲੱਗਾ ਹੈ।

PunjabKesari
ਕਰਨ ਨੇ ਇਥੇ ਸਾਫ ਤੌਰ 'ਤੇ ਲਿਖਿਆ, ''ਮੈਂ ਮੀਡੀਆ ਸੂਤਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਉਹ ਥੋੜੇ ਜ਼ਿੰਮੇਦਾਰ ਬਣਨ। ਆਪਣੀਆਂ ਖਬਰਾਂ 'ਚ ਮੇਰੀ ਤਸਵੀਰ ਲਾਉਣ ਤੋਂ ਪਹਿਲਾਂ ਉਸ ਦੀ ਜਾਂਚ ਕਰ ਲੋ ਕਿ ਕਿਹੜੇ ਕਰਨ ਵਾਹੀ ਬਾਰੇ ਗੱਲ ਕੀਤੀ ਜਾ ਰਹੀ ਹੈ। ਤੁਹਾਡੀ ਲਾਪਰਵਾਹੀ ਕਿਸੇ ਨੂੰ ਮੁਸੀਬਤ 'ਚ ਪਾ ਸਕਦੀ ਹੈ।'' ਇੰਨਾਂ ਹੀ ਨਹੀਂ ਕਰਨ ਵਾਹੀ ਨੇ ਇਸ ਘਟਨਾ ਦੇ ਦੋਸ਼ੀ ਕਰਨ ਵਾਹੀ ਦੀ ਅਸਲੀ ਤਸਵੀਰ ਵੀ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਸਾਫ ਕੀਤਾ ਹੈ ਕਿ ਖਬਰ 'ਚ ਸਾਹਮਣੇ ਆਇਆ ਨਾਂ ਉਸ ਦਾ ਨਹੀਂ ਸਗੋਂ ਇਸ ਸ਼ਖਸ ਦਾ ਹੈ।

PunjabKesari
ਦੱਸਣਯੋਗ ਹੈ ਕਿ ਉੱਤਰਾਖੰਡ ਤੋਂ ਮੁੰਬਈ ਅਦਾਕਾਰਾ ਬਣਨ ਦਾ ਸੁਪਨਾ ਲੈ ਕੇ ਆਈ ਮਾਡਲ ਲੜਕੀ ਨੇ ਕਰਨ ਵਾਹੀ ਤੇ ਇਕ ਪ੍ਰੋਡਿਊਸਰ 'ਤੇ ਗੈਂਗਰੇਪ ਦਾ ਦੋਸ਼ ਲਾਇਆ। 22 ਸਾਲ ਦੀ ਇਸ ਲੜਕੀ ਦੀ ਸ਼ਿਕਾਇਤ 'ਤੇ ਦੋਵਾਂ ਦੋਸ਼ੀਆਂ ਨੂੰ ਮੁੰਬਈ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੀੜਤਾ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਕਿਹਾ ਹੈ ਕਿ ਉਹ ਆਪਣੇ ਦੋਸਤਾਂ ਦੀ ਜਰੀਏ ਕਰਨ ਵਾਹੀ ਤੇ ਮੁੰਦਰਾ ਨਾਗਰ ਦੇ ਸੰਪਰਕ 'ਚ ਆਈ। ਪੀੜਤਾ ਮੁਤਾਬਕ, ਕਰਨ ਵਾਹੀ ਨੂੰ ਇਕ ਨਵੇਂ ਚਿਹਰੇ ਦੀ ਭਾਲ ਸੀ। ਇਸੇ ਸਿਲਸਿਲੇ 'ਚ ਕਰਨ ਵਾਹੀ ਨੇ ਲੜਕੀ ਨੂੰ ਮੁੰਬਈ ਦੇ ਚਾਰਕੋਪ ਇਲਾਕੇ 'ਚ ਆਪਣੇ ਘਰ ਬੁਲਾਇਆ, ਜਿਥੇ ਉਸ ਨੇ ਸਾਥੀ ਨਾਗਰ ਨਾਲ ਮਿਲ ਕੇ ਉਸ ਦਾ ਰੇਪ ਕੀਤਾ। ਪੁਲਸ ਨੇ ਮੌਕੇ 'ਤੇ ਲੱਗੇ ਸੀ. ਸੀ. ਟੀ. ਵੀ. ਦੀ ਜਾਂਚ ਕੀਤੀ ਤਾਂ ਉਸ 'ਚ ਪੀੜਤਾ ਕਰਨ ਵਾਹੀ ਤੇ ਨਾਗਰ ਨਾਲ ਨਜ਼ਰ ਆ ਰਹੀ ਹੈ। ਪੁਲਸ ਨੇ ਲੜਕੀ ਨੂੰ ਮੈਡੀਕਲ ਚੇਕਅੱਪ ਲਈ ਭੇਜ ਦਿੱਤਾ ਹੈ ਅਤੇ ਨਾਲ ਹੀ ਦੋਵੇਂ ਦੋਸ਼ੀਆਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਮੈਡੀਕਲ ਰਿਪੋਰਟ 'ਚ ਬਲਾਤਕਾਰ ਦੀ ਪੁਸ਼ਟੀ ਹੋਈ ਹੈ, ਉਹ ਦੋਸ਼ੀਆਂ ਖਿਲਾਫ ਗੈਂਗ ਰੇਪ ਦਾ ਮਾਮਲਾ ਦਰਜ ਕਰਕੇ ਕਾਰਵਾਈ ਕਰੇਗੀ।

PunjabKesari


Edited By

Sunita

Sunita is news editor at Jagbani

Read More