ਮਸ਼ਹੂਰ ਟੀ. ਵੀ. ਐਕਟਰ ਨੇ ਸਾਥੀ ਨਾਲ ਮਿਲ ਮਾਡਲ ਨਾਲ ਕੀਤਾ ਗੈਂਗਰੇਪ

Saturday, June 8, 2019 1:00 PM
ਮਸ਼ਹੂਰ ਟੀ. ਵੀ. ਐਕਟਰ ਨੇ ਸਾਥੀ ਨਾਲ ਮਿਲ ਮਾਡਲ ਨਾਲ ਕੀਤਾ ਗੈਂਗਰੇਪ

ਮੁੰਬਈ (ਬਿਊਰੋ) — ਉੱਤਰਾਖੰਡ ਤੋਂ ਮੁੰਬਈ ਅਦਾਕਾਰਾ ਬਣਨ ਦਾ ਸੁਪਨਾ ਲੈ ਕੇ ਆਈ ਮਾਡਲ ਲੜਕੀ ਨੇ ਕਰਨ ਵਾਹੀ ਤੇ ਇਕ ਪ੍ਰੋਡਿਊਸਰ 'ਤੇ ਗੈਂਗਰੇਪ ਦਾ ਦੋਸ਼ ਲਾਇਆ। 22 ਸਾਲ ਦੀ ਇਸ ਲੜਕੀ ਦੀ ਸ਼ਿਕਾਇਤ 'ਤੇ ਦੋਵਾਂ ਦੋਸ਼ੀਆਂ ਨੂੰ ਮੁੰਬਈ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੀੜਤਾ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਕਿਹਾ ਹੈ ਕਿ ਉਹ ਆਪਣੇ ਦੋਸਤਾਂ ਦੀ ਜਰੀਏ ਕਰਨ ਵਾਹੀ ਤੇ ਮੁੰਦਰਾ ਨਾਗਰ ਦੇ ਸੰਪਰਕ 'ਚ ਆਈ। ਪੀੜਤਾ ਮੁਤਾਬਕ, ਕਰਨ ਵਾਹੀ ਨੂੰ ਇਕ ਨਵੇਂ ਚਿਹਰੇ ਦੀ ਭਾਲ ਸੀ। ਇਸੇ ਸਿਲਸਿਲੇ 'ਚ ਕਰਨ ਵਾਹੀ ਨੇ ਲੜਕੀ ਨੂੰ ਮੁੰਬਈ ਦੇ ਚਾਰਕੋਪ ਇਲਾਕੇ 'ਚ ਆਪਣੇ ਘਰ ਬੁਲਾਇਆ, ਜਿਥੇ ਉਸ ਨੇ ਸਾਥੀ ਨਾਗਰ ਨਾਲ ਮਿਲ ਕੇ ਉਸ ਦਾ ਰੇਪ ਕੀਤਾ।

ਪੀੜਤਾ ਮੁਤਾਬਕ, ਉਥੇ ਉਸ ਨੂੰ ਕੋਲਡਰਿੰਕ ਪਿਲਾਈ ਗਈ ਸੀ। ਕੋਲਡਰਿੰਕ ਪੀਂਦੇ ਹੀ ਉਸ ਨੇ ਆਪਣੇ ਹੋਸ਼ ਗੁਆ ਦਿੱਤੇ ਕਿਉਂਕਿ ਉਸ 'ਚ ਨਸ਼ੀਲੀ ਦਵਾਈ ਮਿਲਾਈ ਹੋਈ ਸੀ। ਲੜਕੀ ਮੁਤਾਬਕ, ਉਸ ਦੀ ਹਾਲਤ ਦਾ ਫਾਇਦਾ ਉੱਠਾ ਕੇ ਦੋਵਾਂ ਨੇ ਮਿਲ ਕੇ ਮੇਰਾ ਰੇਪ ਕੀਤਾ। ਲੜਕੀ ਨੇ ਹੋਸ਼ 'ਚ ਆਉਣ ਤੋਂ ਬਾਅਦ ਦੋਸਤ ਦੀ ਮਦਦ ਨਾਲ ਚਾਰਕੋਪ ਪੁਲਸ ਥਾਣੇ ਜਾ ਕੇ ਆਪਣੇ ਨਾਲ ਹੋਈ ਸਾਰੀ ਘਟਨਾ ਨੂੰ ਵਿਸਥਾਰ ਨਾਲ ਦੱਸਿਆ ਤੇ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਮੌਕੇ 'ਤੇ ਲੱਗੇ ਸੀ. ਸੀ. ਟੀ. ਵੀ. ਦੀ ਜਾਂਚ ਕੀਤੀ ਤਾਂ ਉਸ 'ਚ ਪੀੜਤਾ ਕਰਨ ਵਾਹੀ ਤੇ ਨਾਗਰ ਨਾਲ ਨਜ਼ਰ ਆ ਰਹੀ ਹੈ।

ਪੁਲਸ ਨੇ ਲੜਕੀ ਨੂੰ ਮੈਡੀਕਲ ਚੇਕਅੱਪ ਲਈ ਭੇਜ ਦਿੱਤਾ ਹੈ ਅਤੇ ਨਾਲ ਹੀ ਦੋਵੇਂ ਦੋਸ਼ੀਆਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਮੈਡੀਕਲ ਰਿਪੋਰਟ 'ਚ ਬਲਾਤਕਾਰ ਦੀ ਪੁਸ਼ਟੀ ਹੋਈ ਹੈ, ਉਹ ਦੋਸ਼ੀਆਂ ਖਿਲਾਫ ਗੈਂਗ ਰੇਪ ਦਾ ਮਾਮਲਾ ਦਰਜ ਕਰਕੇ ਕਾਰਵਾਈ ਕਰੇਗੀ। ਲੜਕੀ ਮੁਤਾਬਕ, ਬਾਲੀਵੁੱਡ 'ਚ ਫਿਲਮ ਪਾਉਣ ਲਈ ਸੰਘਰਸ਼ ਦੌਰਾਨ ਉਹ ਕਰਨ ਵਾਹੀ ਨਾਂ ਦੇ ਇਕ ਸ਼ਖਸ ਦੇ ਸੰਪਰਕ 'ਚ ਆਈ। ਕਰਨ ਵਾਹੀ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਹ ਬੀ ਤੇ ਸੀ ਗਰੇਡ ਦੀਆਂ ਫਿਲਮਾਂ ਬਣਾਉਂਦਾ ਹੈ।


Edited By

Sunita

Sunita is news editor at Jagbani

Read More