ਰੂਸ ਦੀ ਪੁਲਸ ਨੇ ਹਿਰਾਸਤ ''ਚ ਲਿਆ ਕਰਨਵੀਰ ਬੋਹਰਾ, ਸੁਸ਼ਮਾ ਸਵਰਾਜ ਨੇ ਕਰਵਾਇਆ ਰਿਹਾਅ

Monday, February 4, 2019 3:59 PM
ਰੂਸ ਦੀ ਪੁਲਸ ਨੇ ਹਿਰਾਸਤ ''ਚ ਲਿਆ ਕਰਨਵੀਰ ਬੋਹਰਾ, ਸੁਸ਼ਮਾ ਸਵਰਾਜ ਨੇ ਕਰਵਾਇਆ ਰਿਹਾਅ

ਨਵੀਂ ਦਿੱਲੀ (ਬਿਊਰੋ) — 'ਨਾਗਿਨ 2' ਟੀ. ਵੀ. ਸੀਰੀਅਲ ਦੇ ਐਕਟਰ ਤੇ 'ਬਿੱਗ ਬੌਸ 12' ਦੇ ਮੁਕਾਬਲੇਬਾਜ਼ ਰਹਿ ਚੁੱਕੇ ਕਰਨਵੀਰ ਬੋਹਰਾ ਬੁੱਧਵਾਰ ਰੂਸ ਦੀ ਰਾਜਧਾਨੀ ਦੇ ਏਅਰਪੋਰਟ 'ਤੇ ਹਿਰਾਸਤ 'ਚ ਲਏ ਗਏ। ਪਾਸਪੋਰਟ ਦੀ ਮਾੜੀ ਹਾਲਤ ਕਾਰਨ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਸੀ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੁਆਰਾ ਮਦਦ ਕਰਨ ਤੋਂ ਬਾਅਦ ਐਕਟਰ ਕਰਨਵੀਰ ਬੋਹਰਾ ਨੂੰ ਛੱਡਵਾਇਆ ਗਿਆ। ਸੁਸ਼ਮਾ ਸਵਰਾਜ ਨੇ ਉਸ ਨੂੰ ਅਸਥਾਈ ਪਾਸਪੋਰਟ ਜਾਰੀ ਕਰਵਾਇਆ। ਇਸ ਨੂੰ ਲੈ ਕੇ ਟੀ. ਵੀ. ਐਕਟਰ ਨੇ ਵਿਦੇਸ਼ ਮੰਤਰੀ ਦਾ ਧੰਨਵਾਦ ਕੀਤਾ ਹੈ। ਕਰਨਵੀਰ ਬੋਹਰਾ 'ਮੈਕਕੌਫੀ ਬਾਲੀਵੁੱਡ ਫਿਲਮ ਫੈਸਟੀਵਲ' 'ਚ ਚੀਫ ਗੈਸਟ ਦੇ ਰੂਪ 'ਚ ਸ਼ਾਮਲ ਹੋਣ ਲਈ ਰੂਸ ਗਏ ਸਨ।

 

 
 
 
 
 
 
 
 
 
 
 
 
 
 

WHY DOES THIS ONLY HAPPEN TO ME. Im experiencing every kind of adventure in Moscow

A post shared by करणवीर बोहरा (@karanvirbohra) on Feb 1, 2019 at 1:38am PST

ਏਅਰਪੋਰਟ 'ਤੇ ਇਕ ਸਮੱਸਿਆ ਤੋਂ ਬਾਹਰ ਆਉਂਦੇ ਹੀ ਕਰਨਵੀਰ ਵੋਹਰਾ ਦੂਜੀ ਘਟਨਾ 'ਚ ਫਸ ਗਏ। ਦਰਅਸਲ, ਉਹ ਟੈਕਸੀ 'ਚ ਕਿਤੇ ਜਾ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦੀ ਟੈਕਸੀ ਨੂੰ ਕਿਸੇ ਦੂਜੀ ਟੈਕਸੀ ਨੇ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਪੁਲਸ ਆ ਗਈ ਤੇ ਫਿਲਮ ਬਹੁਤ ਦੇਰ ਤੱਕ ਕਰਨਵੀਰ ਇਸ ਮਾਮਲੇ 'ਚ ਫਸੇ ਰਹੇ। ਕਰਨਵੀਰ ਬੋਹਰਾ ਨੇ ਇਸ ਘਟਨਾ ਦੀ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਕਰਨਵੀਰ ਆਖ ਰਹੇ ਹਨ ਕਿ ਹਰ ਵਾਰ ਮੇਰੇ ਨਾਲ ਹੀ ਅਜਿਹਾ ਕਿਉਂ ਹੁੰਦਾ ਹੈ।


Edited By

Sunita

Sunita is news editor at Jagbani

Read More