''ਨਾਗਿਨ 2'' ਦੇ ਫੇਮ ਅਭਿਨੇਤਾ ਦੀਆਂ ਬੇਟੀਆਂ ਨੂੰ ਮਿਲਣ ਪਹੁੰਚੀ ਬੇਟੇ ਨਾਲ ਸ਼ਵੇਤਾ ਤਿਵਾਰੀ

Saturday, May 13, 2017 3:33 PM
ਮੁੰਬਈ— ਟੀ. ਵੀ. ਸ਼ੋਅ ''ਨਾਗਿਨ'' ਦੇ ਅਭਿਨੇਤਾ ਕਰਨਵੀਰ ਬੋਹਰਾ ਇਨੀ ਦਿਨੀਂ ਆਪਣੀ ਜੁੜਵਾ ਬੇਟੀਆਂ ਨਾਲ ਸਮਾਂ ਬਿਤਾਅ ਰਿਹਾ ਹੈ। ਹਾਲ ਹੀ ''ਚ ਸ਼ਵੇਤਾ ਤਿਵਾਰੀ ਕਰਨ ਦੀਆਂ ਬੇਟੀਆਂ ਮੀਕੂ ਅਤੇ ਨੋਨੂ ਨੂੰ ਮਿਲਣ ਪਹੁੰਚੀ। ਇਸ ਦੌਰਾਨ ਉਹ ਆਪਣੇ ਲਗਭਗ 7 ਮਹੀਨੇ ਦੇ ਬੇਟੇ ਨੂੰ ਲੈ ਪਹੁੰਚੀ ਸੀ। ਇਸ ਬੇਬੀਜ਼ ਗੇਟ ਟੂ ਗੇਦਰ ਦੀ ਤਸਵੀਰ ਕਰਨ ਨੇ ਆਪਣੇ ਇੰਸਟਾਗ੍ਰਾਮ ''ਤੇ ਵੀ ਸ਼ੇਅਰ ਕੀਤੀ ਹੈ, ਜਿਸ ''ਚ ਉਨ੍ਹਾਂ ਨੇ ਲਿਖਿਆ, '''''''' ਦੱਸ ਦਈਏ ਟੀ. ਵੀ. ਸ਼ੋਅ ''ਕਸੌਟੀ ਜ਼ਿੰਦਗੀ'' ''ਚ ਸਵੇਤਾ ਤਿਵਾਰੀ ਨੇ ਪ੍ਰੇਰਣਾ ਦਾ ਕਿਰਦਾਰ ਨਿਭਾਇਆ ਸੀ। ਕਰਨ ਨੇ ਸ਼ੋਅ ''ਚ ਪ੍ਰੇਰਣਾ ਦੇ ਬੇਟੇ ਪ੍ਰੇਮ ਦੇ ਕਿਰਦਾਰ ''ਚ ਸਨ।
''ਨਾਗਿਨ'' ਦੇ ਸੈੱਟ ''ਤੇ ਬੇਟੀਆਂ ਨੂੰ ਲੈ ਕੇ ਪਹੁੰਚੇ ਕਰਨ
ਬੀਤੇ ਦਿਨੀਂ ''ਨਾਗਿਨ 2'' ਦੇ ਸੈੱਟ ''ਤੇ ਕਰਨ ਬੇਟੀਆਂ ਨੂੰ ਲੈ ਕੇ ਪਹੁੰਚੇ ਸਨ, ਜਿਥੇ ਸ਼ੋਅ ਦੀ ਸਟਾਰ ਕਾਸਟ ਨੇ ਉਸ ਦੀਆਂ ਬੇਟੀਆਂ ਨਾਲ ਕਾਫੀ ਇੰਜੁਆਏ ਕੀਤਾ। ਸ਼ੋਅ ਦੀ ਲੀਡ ਅਭਿਨੇਤਰੀ ਮੌਨੀ ਰਾਏ ਨੇ ਕਰਨ ਦੀਆਂ ਬੇਟੀਆਂ ਨਾਲ ਕਾਫੀ ਸਮਾਂ ਬਿਤਾਇਆ ਅਤੇ ਮਸਤੀ ਕੀਤੀ। ਕਰਨ ਦੀ ਪਤਨੀ ਟੀਜੇ ਸਿੱਧੂ ਨੇ ਸ਼ੋਅ ਦੀਆਂ ਅਭਿਨੇਤਰੀਆਂ ਮੌਨੀ, ਅਦਾ ਖਾਨ, ਸੁਧਾ ਚੰਰਦਾਨ ਨਾਲ ਆਪਣੀਆਂ ਬੇਟੀਆਂ ਦੀਆਂ ਤਸਵੀਰਾਂ ਇੰਸਟਾਗ੍ਰਾਮ ''ਤੇ ਸ਼ੇਅਰ ਕੀਤੀਆਂ ਹਨ।
ਯੂ. ਕੇ. ''ਚ ਹੋਇਆ ਸੀ ਕਰਨ ਦੀਆਂ ਬੇਟੀਆਂ ਦਾ ਜਨਮ
ਕਰਨ ਦੀਆਂ ਜੁੜਵਾਂ ਬੇਟੀਆਂ ਦਾ ਜਨਮ ਅਕਤੂਬਰ 2016 ''ਚ ਯੂ. ਕੇ ''ਚ ਹੋਇਆ ਸੀ। ਉਸ ਦੀ ਪਤਨੀ ਟੀਜੇ ਅਤੇ ਬੇਟੀਆਂ 6 ਮਹੀਨੇ ਤੱਕ ਯੂ. ਕੇ. ''ਚ ਹੀ ਸੀ। ਕਰਨ ਸੂਟਿੰਗ ਤੋਂ ਫ੍ਰੀ ਹੋ ਕੇ ਬੇਟੀਆਂ ਨੂੰ ਮਿਲਣ ਜਾਂਦੇ ਸਨ। ਹਾਲ ਹੀ ''ਚ ਟੀਜੇ ਅਤੇ ਬੇਟੀਆਂ ਮੁੰਬਈ ਪਰਤੀਆਂ ਹਨ।