Pics : ਕਰਨਵੀਰ ਬੋਹਰਾ ਨੇ ਬੇਟੀਆਂ ਨਾਲ ਤਸਵੀਰਾਂ ਸ਼ੇਅਰ ਕਰਦੇ ਹੋਏ ਦੱਸੇ ਕਿਊਟ ਨਾਂ

Monday, May 15, 2017 2:28 PM

ਮੁੰਬਈ— ਮਦਰਸ ਡੇ ਦੇ ਮੌਕੇ ''ਤੇ ਟੀ. ਵੀ. ਦੇ ਮਸ਼ਹੂਰ ਅਭਿਨੇਤਾ ਕਰਨਵੀਰ ਬੋਹਰਾ ਅਤੇ ਟੀਜੇ ਸਿੱਧੂ ਨੇ ਫੋਟੋਸ਼ੂਟ ਕਰਵਾਇਆ ਹੈ। ਇਹ ਫੋਟੋਸ਼ੂਟ ਦੋਵਾਂ ਦਾ ਆਪਣੀਆਂ ਬੇਟੀਆਂ ਨਾਲ ਪਹਿਲਾਂ ਫੋਟੋਸ਼ੂਟ ਹੈ। ਇਸ ਫੋਟੋਸ਼ੂਟ ਦੌਰਾਨ ਟੀਜੇ ਨੇ ਇਕ ਭਾਵੁਕ ਮੈਸੇਜ ਵੀ ਸੋਸ਼ਲ ਮੀਡੀਆ ''ਤੇ ਸ਼ੇਅਰ ਕੀਤਾ ਹੈ ਅਤੇ ਆਪਣੀ ਬੇਟੀਆਂ ਦੇ ਅਸਲ ਨਾਂ ਵੀ ਸ਼ੇਅਰ ਕੀਤੇ। ਕਰਨਵੀਰ 21 ਅਕਤੂਬਰ 2016 ਨੂੰ ਜੁੜਵਾ ਬੇਟੀਆਂ ਦੇ ਪਿਤਾ ਬਣ ਗਏ ਸਨ। ਕੁਝ ਦਿਨ ਪਹਿਲਾਂ ਹੀ ਆਪਣੀ ਦੋਵਾਂ ਬੇਟੀਆਂ ਦੇ ਨਿਕਨੇਮ ਮੀਡੀਆ ਨਾਲ ਸ਼ੇਅਰ ਕੀਤੇ ਸੀ।

ਜ਼ਿਕਰਯੋਗ ਹੈ ਕਿ ਟੀਜ਼ਯ ਨੇ ਆਪਣੇ ਇੰਸਟਾਗ੍ਰਾਮ ''ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ ''ਚ ਇਕ ਤਸੀਵਰ ''ਚ ਉਹ ਆਪਣੇ ਪਤੀ ਅਤੇ ਬੇਟੀਆਂ ਨਾਲ ਨਜ਼ਰ ਆ ਰਹੀ ਹੈ। ਇੰਸਟਾਗ੍ਰਾਮ ''ਤੇ ਇਸ ਤੋਂ ਬਾਅਦ ਕਰਨ ਨੇ ਪੋਸਟ ਕਰਕੇ ਇਹ ਲਿਖਿਆ, ''''ਮੈਂ ਇਨ੍ਹਾਂ ਦੋਵਾਂ ਪਿਆਰੀਆਂ ਬੇਟੀਆਂ ਦਾ ਪਿਤਾ ਬਣਨ ਬਾਰੇ ''ਚ ਧੰਨਵਾਦ ਨਹੀਂ ਕਰ ਸਕਦਾ ਹਾਂ, ਸਾਨੂੰ ਲਗਦਾ ਹੈ ਕਿ ਇਹ ਸਾਡੇ ਜੀਵਣ ''ਚ ਆਨੰਦ ਦੇਣ ਲਈ ਆਈਆਂ ਹਨ, ਰਾਇਆ ਬੇਲਾ ਅਤੇ ਵਿਏਨਾ ਨੂੰ ਮਿਲੋ, ਜਦੋਂ ਇਨ੍ਹਾਂ ਦੋਵਾਂ ਨੂੰ ਮਿਲੋ ਤਾਂ ਗਲੇ ਲਗਾਉਣਾ ਨਾ ਭੂਲਿਓ, ਸਭ ਮਹਿਲਾਵਾਂ ਨੂੰ ਹੈਪੀ ਮਦਰਸ ਡੇ।''''