ਇਕਲੌਤਾ ਹੀ ਰਹੇਗਾ ਤੈਮੂਰ, ਦੂਜਾ ਬੱਚਾ ਨਹੀਂ ਕਰਨਗੇ ਸੈਫ-ਕਰੀਨਾ

Monday, July 17, 2017 9:28 PM
ਇਕਲੌਤਾ ਹੀ ਰਹੇਗਾ ਤੈਮੂਰ, ਦੂਜਾ ਬੱਚਾ ਨਹੀਂ ਕਰਨਗੇ ਸੈਫ-ਕਰੀਨਾ

ਮੁੰਬਈ— ਹਾਲਾਂਕਿ ਕਰੀਨਾ ਲਈ ਕੰਮ ਤੇ ਤੈਮੂਰ ਨੂੰ ਇਕੱਠੇ ਸੰਭਾਲਣਾ ਸੌਖਾ ਨਹੀਂ ਹੋਵੇਗਾ ਪਰ ਕੁਝ ਹੀ ਦਿਨਾਂ ਬਾਅਦ ਕਰੀਨਾ ਕਪੂਰ ਖਾਨ 'ਵੀਰੇ ਦੀ ਵੈਡਿੰਗ' ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਵਾਲੀ ਹੈ। ਇਹ ਪਹਿਲਾਂ ਤੋਂ ਹੀ ਤੈਅ ਸੀ ਕਿ ਬੱਚਾ ਹੋਣ ਤੋਂ ਬਾਅਦ ਵੀ ਕਰੀਨਾ ਆਪਣਾ ਕੰਮ ਜਾਰੀ ਰੱਖੇਗੀ।
ਹਾਲ ਹੀ 'ਚ ਇਕ ਇੰਟਰਵਿਊ 'ਚ ਕਰੀਨਾ ਨੇ ਕਿਹਾ ਕਿ ਉਹ ਨਿੱਜੀ ਜ਼ਿੰਦਗੀ ਤੇ ਆਪਣੇ ਕੰਮ ਨੂੰ ਅਲੱਗ-ਅਲੱਗ ਹੀ ਰੱਖਦੀ ਹੈ। ਕੰਮ ਪ੍ਰਤੀ ਕਰੀਨਾ ਦਾ ਜਜ਼ਬਾ ਉਸ ਦੀ ਪ੍ਰੈਗਨੈਂਸੀ ਦੌਰਾਨ ਹੀ ਦੇਖਿਆ ਗਿਆ ਸੀ। ਉਸ ਨੇ ਇਕ ਜਗ੍ਹਾ ਕਿਹਾ ਵੀ ਸੀ, 'ਪ੍ਰੈਗਨੈਂਸੀ 'ਚ ਆਮ ਤੌਰ 'ਤੇ ਮਹਿਲਾਵਾਂ ਪੂਰਾ ਆਰਾਮ ਕਰਦੀਆਂ ਹਨ ਪਰ ਮੈਨੂੰ ਕੰਮ ਕਰਨਾ ਪਸੰਦ ਸੀ ਇਸ ਲਈ ਮੈਂ ਪ੍ਰੈਗਨੈਂਸੀ ਦੌਰਾਨ ਵੀ ਆਪਣੇ ਕੰਮ ਨੂੰ ਜਾਰੀ ਰੱਖਿਆ।'
ਕਰੀਨਾ ਕੋਲੋਂ ਜਦੋਂ ਇਹ ਪੁੱਛਿਆ ਗਿਆ ਕਿ ਕੀ ਉਹ ਤੇ ਸੈਫ ਅਗਲੇ ਬੱਚੇ ਦੀ ਪਲਾਨਿੰਗ ਕਰਨਗੇ ਤਾਂ ਇਸ 'ਤੇ ਕਰੀਨਾ ਨੇ ਕਿਹਾ, 'ਉਸ ਦਾ ਅਜਿਹਾ ਕੋਈ ਇਰਾਦਾ ਨਹੀਂ ਹੈ ਤੇ ਤੈਮੂਰ ਇਸ ਬਾਲੀਵੁੱਡ ਦੇ ਸਟਾਰ ਕੱਪਲ ਦਾ ਇਕੱਲਾ ਹੀ ਬੱਚਾ ਹੋਵੇਗਾ।'