Pics : ਏਅਰਪੋਰਟ 'ਤੇ ਇਸ ਅੰਦਾਜ਼ 'ਚ ਨਜ਼ਰ ਆਈ ਕਰੀਨਾ ਕਪੂਰ
4/24/2018 6:11:23 PM
ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਹਮੇਸ਼ਾ ਆਪਣੇ ਸਟਾਇਲ ਅਤੇ ਖੂਬਸੂਰਤੀ ਕਰਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਕਰੀਨਾ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ ਹੈ। ਇਸ ਦੌਰਾਨ ਕਰੀਨਾ ਬਲੂ ਆਊਟਫਿੱਟ 'ਚ ਕਾਫੀ ਖੂਬਸੂਰਤ ਦਿਖਾਈ ਦੇ ਰਹੀ ਸੀ।
ਇਹ ਤਸਵੀਰਾਂ ਉਦੋਂ ਕਲਿਕ ਕੀਤੀਆਂ ਗਈਆਂ ਹਨ, ਜਦੋਂ ਕਰੀਨਾ ਏਅਰਪੋਰਟ 'ਤੇ ਪਹੁੰਚੀ ਸੀ। ਇਸ ਦੌਰਾਨ ਸਭ ਦੀਆਂ ਨਿਗਾਹਾਂ 'ਤੇ ਕਰੀਨਾ 'ਤੇ ਟਿੱਕੀਆਂ ਹੋਈਆਂ ਸਨ।
ਫਿਲਮਾਂ ਦੀ ਗੱਲ ਕਰੀਏ ਤਾਂ ਕਰੀਨਾ ਜਲਦ ਹੀ ਫਿਲਮ 'ਵੀਰੇ ਦੀ ਵੈਡਿੰਗ' 'ਚ ਨਜ਼ਰ ਆਉਣ ਵਾਲੀ ਹੈ। ਫਿਲਮ 'ਚ ਕਰੀਨਾ ਤੋਂ ਇਲਾਵਾ ਸੋਨਮ ਕਪੂਰ, ਸਵਰਾ ਭਾਸਕਰ ਵਰਗੀਆਂ ਅਭਿਨੇਤਰੀਆਂ ਅਹਿਮ ਭੂਮਿਕਾ 'ਚ ਹਨ। ਇਹ ਫਿਲਮ 1 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ