ਕਮਬੈਕ ਕਰਦੇ ਹੀ ਬੇਬੋ ਦੇ ਨਖਰੇ ਪਹੁੰਚੇ 7ਵੇਂ ਅਸਮਾਨ 'ਤੇ, ਵਧਦੀ ਮੰਗ ਨੂੰ ਦੇਖ ਵਧਾਈ ਫੀਸ

8/10/2018 10:41:26 AM

ਮੁੰਬਈ(ਬਿਊਰੋ)— ਬੇਬੋ ਦੇ ਨਖਰੇ ਅੱਜਕਲ ਕਾਫੀ ਵਧ ਰਹੇ ਹਨ। ਕਰੀਨਾ ਕਪੂਰ ਖਾਨ ਨੇ ਤੈਮੂਰ ਦੇ ਜਨਮ ਤੋਂ ਬਾਅਦ ਬਾਕਸ ਆਫਿਸ 'ਤੇ ਫਿਲਮ 'ਵੀਰੇ ਦੀ ਵੈਡਿੰਗ' ਜ਼ਬਰਦਸਤ ਕਮਬੈਕ ਕੀਤਾ। ਹੁਣ ਕਰੀਨਾ ਕੋਲ ਫਿਲਮਾਂ ਦੀ ਕੋਈ ਕਮੀਂ ਨਹੀਂ ਹੈ।

PunjabKesari

ਇਕ ਤੋਂ ਬਾਅਦ ਇਕ ਕਰੀਨਾ ਕੋਲ ਬਿੱਗ ਬਜਟ ਫਿਲਮਾਂ ਹਨ। ਪਹਿਲਾਂ ਕਰੀਨਾ ਦੀ ਅਕਸ਼ੇ ਕੁਮਾਰ ਨਾਲ ਫਿਲਮ 'ਗੁੱਡ ਨਿਊਜ਼' ਦੀ ਅਨਾਊਸਮੈਂਟ ਹੋਈ ਤੇ ਅੱਜ ਹੀ ਕਰਨ ਜੌਹਰ ਨੇ ਫਿਲਮ 'ਤੱਖਤ' ਦਾ ਵੀ ਐਲਾਨ ਕਰ ਦਿੱਤਾ ਹੈ।

PunjabKesari
ਇਸ ਫਿਲਮ ਤੋਂ ਪਹਿਲਾਂ ਕਰੀਨਾ ਅਜੇ ਆਪਣੀ ਕਮਬੈਕ ਫਿਲਮ 'ਵੀਰੇ ਦੀ ਵੈਡਿੰਗ' ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਕਰੀਨਾ ਕਪੂਰ ਆਪਣੇ ਪੁਰਾਣੀ ਲੈਅ 'ਚ ਵਾਪਸ ਆ ਰਹੀ ਹੈ। ਉਹ ਇਕ ਤੋਂ ਬਾਅਦ ਇਕ ਫਿਲਮਾਂ ਸਾਈਨ ਕਰ ਰਹੀ ਹੈ।

PunjabKesari

ਕਰੀਨਾ ਨੇ ਲਗਾਤਾਰ ਮਿਲ ਰਹੀਆਂ ਵੱਡੀਆਂ ਫਿਲਮਾਂ ਕਰਕੇ ਆਪਣੀ ਫੀਸ ਵੀ ਵਧਾ ਦਿੱਤੀ ਹੈ। ਕਰੀਨਾ ਨੇ 'ਵੀਰੇ ਦੀ ਵੈਡਿੰਗ' ਲਈ 7 ਕਰੋੜ ਰੁਪਏ ਲਏ ਸੀ ਤੇ ਹੁਣ ਉਸ ਨੇ ਫੀਸ ਦੀ ਡਿਮਾਂਡ ਵਧਾ ਕੇ 10 ਕਰੋੜ ਰੁਪਏ ਕਰ ਦਿੱਤੀ ਹੈ।

PunjabKesari
ਦੱਸਣਯੋਗ ਹੈ ਕਿ ਹੁਣ ਫਿਲਮ 'ਚ ਕਰੀਨਾ ਦਾ ਕਿਰਦਾਰ ਛੋਟਾ ਹੋਵੇ ਜਾਂ ਵੱਡਾ ਇਸ 'ਤੇ ਫੀਸ ਸ਼ਾਇਦ ਘੱਟ ਵੱਧ ਹੋ ਸਕਦੀ ਹੈ ਪਰ ਬਾਕੀ ਸਾਰੀ ਗੱਲ ਮੇਕਰ 'ਤੇ ਨਿਰਭਰ ਕਰਦੀ ਹੈ। ਅਜਿਹੇ 'ਚ ਕਰੀਨਾ ਦੀਪਿਕਾ ਤੇ ਕੈਟਰੀਨਾ ਕੈਫ ਨੂੰ ਟੱਕਰ ਦੇ ਰਹੀ ਹੈ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News