ਵਿਆਹ ਦੇ ਬੰਧਨ 'ਚ ਬੱਝਣ ਤੋਂ ਪਹਿਲਾਂ ਹੀ ਜਦੋਂ ਖੁਦ ਨੂੰ ਪਤੀ-ਪਤਨੀ ਦੱਸਣ ਲੱਗ ਗਏ ਸਨ ਸੈਫ-ਕਰੀਨਾ

Friday, September 21, 2018 12:26 PM
ਵਿਆਹ ਦੇ ਬੰਧਨ 'ਚ ਬੱਝਣ ਤੋਂ ਪਹਿਲਾਂ ਹੀ ਜਦੋਂ ਖੁਦ ਨੂੰ ਪਤੀ-ਪਤਨੀ ਦੱਸਣ ਲੱਗ ਗਏ ਸਨ ਸੈਫ-ਕਰੀਨਾ

ਨਵੀਂ ਦਿੱਲੀ (ਬਿਊਰੋ)— ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਅੱਜ ਆਪਣਾ 38ਵਾਂ ਜਨਮਦਿਨ ਮਨਾ ਰਹੀ ਹੈ। ਉਸ ਦਾ ਜਨਮ 21 ਸਤੰਬਰ 1980 ਨੂੰ ਹੋਇਆ ਸੀ। ਕਰੀਨਾ ਨੇ ਸਾਲ 2007 ਤੋਂ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ। ਦੋਵੇਂ 5 ਸਾਲ ਤੱਕ ਲਿਵਇਨ ਰਿਲੇਸ਼ਨਸ਼ਿਪ 'ਚ ਰਹੇ ਅਤੇ ਸਾਲ 2012 'ਚ ਦੋਵੇਂ ਵਿਆਹ ਦੇ ਬੰਧਨ 'ਚ ਬੱਝੇ ਸਨ।

Image result for kareena kapoor and Saif ali khan

ਸੂਤਰਾਂ ਮੁਤਾਬਕ ਜਦੋਂ ਦੋਵੇਂ ਹੋਟਲਾਂ 'ਚ ਕਮਰੇ ਬੁੱਕ ਕਰਾਉਂਦੇ ਸਨ ਤਾਂ ਇਕ-ਦੂਜੇ ਨੂੰ ਪਤੀ-ਪਤਨੀ ਦੱਸਿਆ ਕਰਦੇ ਸਨ। ਹੋਟਲ 'ਚ ਜਾਣਕਾਰੀ ਵੀ ਇਸੇ ਆਧਾਰ 'ਤੇ ਹੀ ਦਰਜ ਕੀਤੀ ਜਾਂਦੀ ਸੀ।

Image result for kareena kapoor and Saif ali khan

ਇਕ ਪਾਸੇ ਜਿਥੇ ਸੈਫ ਅਲੀ ਖਾਨ ਤੇ ਕਰੀਨਾ ਕਪੂਰ ਆਪਣੇ ਰਿਸ਼ਤੇ ਨੂੰ ਦੁਨੀਆ ਤੋਂ ਲੁਕਾ ਰਹੇ ਸਨ ਉਥੇ ਹੀ ਪਛਾਣ ਦੇ ਮਾਮਲੇ 'ਚ ਉਹ ਇਕਦਮ ਵੱਖਰਾ ਸਟੈਂਡ ਲੈ ਰਹੇ ਸਨ।

Image result for kareena kapoor and Saif ali khan

ਇਕ ਵਾਰ ਕਰੀਨਾ ਤੋਂ ਜਦੋਂ ਪੁੱਛਿਆ ਗਿਆ ਕਿ ਉਨ੍ਹਾਂ ਹਸਤੀਆਂ ਬਾਰੇ ਤੁਹਾਡਾ ਕੀ ਕਹਿਣਾ ਹੈ, ਜੋ ਆਪਣੇ ਪਾਰਟਨਰ ਨੂੰ ਧੋਖਾ ਦਿੰਦੇ ਹਨ? ਇਸ 'ਤੇ ਕਰੀਨਾ ਕਪੂਰ ਨੇ ਜਵਾਬ ਦਿੱਤਾ ਸੀ ਕਿ ''ਅਜਿਹੇ ਲੋਕਾਂ ਨੂੰ ਮੈਂ ਹਲਾਲ ਕਰ ਦੇਣਾ ਚਾਹੁੰਦੀ ਹਾਂ।'' 

Image result for kareena kapoor and Saif ali khan
ਦੱਸ ਦੇਈਏ ਕਿ ਸੈਫ ਨਾਲ ਵਿਆਹ ਕਰਵਾਉਣ ਤੋਂ ਪਹਿਲਾਂ ਕਰੀਨਾ ਸ਼ਾਹਿਦ ਕਪੂਰ ਨਾਲ ਰਿਲੇਸ਼ਨਸ਼ਿਪ 'ਚ ਸੀ। ਇਸ ਤੋਂ ਇਲਾਵਾ ਉਹ ਰਿਤਿਕ ਰੌਸ਼ਨ ਨੂੰ ਵੀ ਡੇਟ ਕਰ ਚੁੱਕੀ ਹੈ।

Image result for kareena kapoor and Saif ali khan

ਫਿਲਹਾਲ ਉਸ ਦੇ ਵਿਆਹ ਨੂੰ 6 ਸਾਲ ਹੋ ਗਏ ਹਨ ਅਤੇ ਉਨ੍ਹਾਂ ਦਾ ਇਕ ਕਿਊਟ ਜਿਹਾ ਬੇਟਾ ਵੀ ਹੈ, ਜਿਸ ਦਾ ਨਾਂ ਤੈਮੂਰ ਅਲੀ ਖਾਨ ਹੈ।

Image result for kareena kapoor and Saif ali khan

Edited By

Sunita

Sunita is news editor at Jagbani

Read More