ਕੀ ਕਰੀਨਾ ਨੂੰ ਨਹੀਂ ਹੈ ਮਰਦਾਂ ਦੇ ਕੱਪੜਿਆਂ ਦੀ ਸਮਝ? ਸੈਫ ਨੇ ਕੀਤਾ ਅਜੀਬੋ-ਗਰੀਬ ਖੁਲਾਸਾ

Friday, November 9, 2018 12:16 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸੈਫ ਅਲੀ ਖਾਨ ਨੇ ਹਾਲ ਹੀ 'ਚ ਆਨਲਾਈਨ ਸ਼ੌਪਿੰਗ ਮਿੰਤਰਾ ਨਾਲ ਮਿਲ ਕੇ ਖੁਦ ਦਾ ਇਕ ਨਵਾਂ ਫੈਸ਼ਨ ਕਲੋਇੰਗ ਬ੍ਰਾਂਡ ਲਾਂਚ ਕੀਤਾ ਹੈ। ਇਸ ਫੈਸ਼ਨ ਕਲੋਇੰਗ ਬ੍ਰਾਂਡ ਦਾ ਨਾਂ 'ਹਾਊਸ ਆਫ ਪਟੌਦੀ' ਹੈ। ਇਸ ਨੂੰ ਲੈ ਕੇ ਸੈਫ ਅਲੀ ਖਾਨ ਬਹੁਤ ਜ਼ਿਆਦਾ ਖੁਸ਼ ਹੈ।

PunjabKesari

ਉਸ ਦਾ ਕਹਿਣਾ ਹੈ ਕਿ ਇਸ ਦੇ ਜਰੀਏ ਉਹ ਆਪਣੀ ਪੁਰਾਣੀ ਵਿਰਾਸਤ ਨੂੰ ਅੱਜ ਦੇ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕਰਨਗੇ। ਇਕ ਇੰਟਰਵਿਊ ਦੌਰਾਨ ਸੈਫ ਅਲੀ ਖਾਨ ਨੇ ਫੈਸ਼ਨ ਦੇ ਮਾਮਲੇ 'ਚ ਆਪਣੀ ਪਤਨੀ ਕਰੀਨਾ ਕਪੂਰ ਖਾਨ ਦੀ ਵੀ ਖੂਬ ਤਾਰੀਫ ਕੀਤੀ।

PunjabKesari

ਸੈਫ ਨੇ ਕਰੀਨਾ ਨੂੰ ਫੈਸ਼ਨ ਆਈਕਨ ਆਖ ਕੇ ਬੁਲਾਉਂਦੇ ਹੋਏ ਕਿਹਾ, ''ਕਰੀਨਾ ਨੂੰ ਫੈਸ਼ਨ ਦੀ ਬਹੁਤ ਸਮਝ ਹੈ ਅਤੇ ਫੈਸ਼ਨ 'ਚ ਉਸ ਦੀ ਹਮੇਸ਼ਾ ਤੋਂ ਰੁਚੀ ਰਹੀ ਹੈ, ਜਿਸ ਤਰ੍ਹਾਂ ਉਹ ਬਹੁਤ ਸ਼ਾਨਦਾਰ ਕੱਪੜੇ ਪਾਉਣਾ ਪਸੰਦ ਕਰਦੀ ਹੈ।''

PunjabKesari
ਦੱਸ ਦੇਈਏ ਕਿ ਜਦੋਂ ਸੈਫ ਅਲੀ ਖਾਨ ਤੋਂ ਪੁੱਛਿਆ ਗਿਆ, ਕੀ ਕਰੀਨਾ ਤੁਹਾਡੇ ਲਈ ਸ਼ੌਪਿੰਗ ਕਰਦੀ ਹੈ? ਇਸ ਸਵਾਲ ਦੇ ਜਵਾਬ 'ਚ ਸੈਫ ਅਲੀ ਖਾਨ ਨੇ ਕਿਹਾ, ''ਨਹੀਂ, ਬਿਲਕੁਲ ਨਹੀਂ। ਮੈਂ ਆਪਣੇ ਕੱਪੜੇ ਖੁਦ ਚੁਣਨਾ ਪਸੰਦ ਕਰਦਾ ਹਾਂ। ਜੇਕਰ ਤੁਹਾਨੂੰ ਮਹਿਲਾਵਾਂ ਦੇ ਕੱਪੜਿਆਂ ਦੀ ਚੰਗੀ ਸਮਝ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਮਰਦਾਂ ਦੇ ਕੱਪੜਿਆਂ ਦੀ ਵੀ ਚੰਗੀ ਸਮਝ ਹੋਵੇਗੀ। ਹਾਲਾਂਕਿ ਦੋਵਾਂ 'ਚ ਬਹੁਤ ਫਰਕ ਹੈ। ਕਦੇ-ਕਦੇ ਤਾਂ ਇਹ ਹੋਰ ਵੀ ਔਖਾ ਹੋ ਜਾਂਦਾ ਹੈ।''

PunjabKesari


About The Author

sunita

sunita is content editor at Punjab Kesari