Pics : ਪੂਲ ਕੰਢੇ ਨਜ਼ਰ ਆਈ ਅਭਿਨੇਤਰੀ ਕਰਿਸ਼ਮਾ ਸ਼ਰਮਾ

11/14/2017 1:36:21 PM

ਮੁੰਬਈ (ਬਿਊਰੋ)— ਟੀ. ਵੀ ਅਦਾਕਾਰਾ ਕਰਿਸ਼ਮਾ ਸ਼ਰਮਾ ਅਕਸਰ ਆਪਣੀਆਂ ਅਦਾਵਾਂ ਕਰਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਕਰਿਸ਼ਮਾ ਨੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ 'ਚ ਉਹ ਪੂਲ ਦੇ ਕਿਨਾਰੇ ਮਸਤੀ ਕਰਦੀ ਨਜ਼ਰ ਆ ਰਹੀ ਹੈ। ਸਟਾਰ ਪਲੱਸ ਦੇ ਮਸ਼ਹੂਰ ਸ਼ੋਅ 'ਯੇ ਹੈ ਮੁਹੱਬਤੇ' 'ਚ ਰੈਨਾ ਦਾ ਕਿਰਦਾਰ ਨਿਭਾਉਣ ਵਾਲੀ ਅਭਿਨੇਤਰੀ ਕਰਿਸ਼ਮਾ ਸ਼ਰਮਾ ਦੀਆਂ ਤਸਵੀਰਾਂ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

  ਫ਼ਿਲਮਾਂ 'ਚ ਬਖੇਰ ਚੁੱਕੀ ਹੈ ਆਪਣਾ ਜਾਦੂ 

ਇਸ ਤੋਂ ਇਲਾਵਾ ਬੀਤੇ ਦਿਨੀਂ ਕਰਿਸ਼ਮਾ ਆਪਣੇ ਫੋਟੋਸ਼ੂਟ ਦੀਆਂ ਤਸਵੀਰਾਂ ਕਰਕੇ ਖੂਬ ਚਰਚਾ 'ਚ ਰਹੀ ਸੀ। ਇਨ੍ਹਾਂ ਤਸਵੀਰਾਂ 'ਚ ਕਰਿਸ਼ਮਾ ਦਾ ਬੇਹੱਦ ਖ਼ੂਬਸੂਰਤ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਕਰਿਸ਼ਮਾ ਨੇ ਇਨ੍ਹਾਂ ਤਸਵੀਰਾਂ ਨੂੰ ਫੋਟੋ ਸ਼ੇਅਰਿੰਗ ਸਾਈਟ ਇੰਸਟਾਗ੍ਰਾਮ 'ਤੇ ਸਟੋਰੀ ਮੂਮੈਂਟ ਰਾਹੀ ਫੈਨਜ਼ 'ਚ ਸ਼ੇਅਰ ਕੀਤਾ ਹੈ। ਕਰਿਸ਼ਮਾ ਟੀ. ਵੀ. ਤੋਂ ਇਲਾਵਾ ਬਾਲਾਜੀ ਦੀ ਵੈੱਬ ਸੀਰੀਜ਼ ਦਾ ਹਿੱਸਾ ਬਣੇਗੀ। ਇਸ ਵੈੱਬ ਸੀਰੀਜ਼ 'ਚ ਉਸਦਾ ਅੰਦਾਜ਼ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਕਰਿਸ਼ਮਾ ਸੋਨੀ ਟੀ. ਵੀ., ਜੀ ਟੀ. ਵੀ. ਅਤੇ ਸਟਾਰ ਪਲੱਸ ਦੇ ਕਈ ਸ਼ੋਅਜ਼ 'ਚ ਕੰਮ ਕਰ ਚੁੱਕੀ ਹੈ। ਸਟਾਰ ਪਲੱਸ ਦੇ ਮਸ਼ਹੂਰ ਸ਼ੋਅ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' 'ਚ ਕਰਿਸ਼ਮਾ ਦੇ ਕਿਰਦਾਰ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Kapil Kumar

This news is Edited By Kapil Kumar

Related News