Pics : ਹੌਟ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆਈ ਕਰਿਸ਼ਮਾ ਸ਼ਰਮਾ
8/4/2018 3:31:46 PM
ਮੁੰਬਈ (ਬਿਊਰੋ)— ਬਾਲਾਜੀ ਪ੍ਰੋਡਕਸ਼ਨ ਦੇ ਬੈਨਰ ਤਲੇ ਬਣੀ ਵੈੱਬ ਸੀਰੀਜ਼ 'ਰਾਗਿਨੀ MMS ਰਿਟਰਨਸ' ਵਿਚ ਬੋਲਡ 'ਰਾਗਿਨੀ' ਦਾ ਕਿਰਦਾਰ ਨਿਭਾਉਣ ਵਾਲੀ ਕਰਿਸ਼ਮਾ ਸ਼ਰਮਾ ਨੇ ਇਕ ਬੋਲਡ ਫੋਟੋਸ਼ੂਟ ਕਰਾਇਆ ਹੈ।
'ਰਾਗਿਨੀ MMS ਰਿਟਰਨਸ' ਦੀ ਅਦਾਕਾਰਾ ਇਨ੍ਹੀਂ ਦਿਨੀਂ ਆਪਣੇ ਫੋਟੋਸ਼ੂਟ ਦੇ ਚਲਦੇ ਖਬਰਾਂ 'ਚ ਬਣੀ ਹੋਈ ਹੈ। ਹਾਲ ਹੀ ਵਿਚ ਇੰਸਟਾਗਰਾਮ 'ਤੇ ਨਜ਼ਰ ਆਈਆਂ ਕਰਿਸ਼ਮਾ ਸ਼ਰਮਾ ਦੀਆਂ ਇਹ ਤਸਵੀਰਾਂ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਤਸਵੀਰਾਂ ਵਿਚ ਵੱਖ-ਵੱਖ ਆਉਟਫਿੱਟ ਵਿਚ ਕਰਿਸ਼ਮਾ ਕਾਫ਼ੀ ਖੂਬਸੂਰਤ ਅਤੇ ਬੋਲਡ ਨਜ਼ਰ ਆ ਰਹੀ ਹੈ। ਟੀ.ਵੀ. ਸ਼ੋਅ 'ਯੇ ਹੈ ਮੋਹਬੱਤੇ' ਦੀ ਰੈਨਾ ਉਰਫ ਕਰਿਸ਼ਮਾ ਸ਼ਰਮਾ ਹਮੇਸ਼ਾ ਆਪਣੀ ਬੋਲਡ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ ਦਰਅਸਲ ਹਾਲ ਹੀ ਵਿਚ ਇਕ ਵੈੱਬ ਸੀਰੀਜ਼ 'ਰਾਗਿਨੀ ਐੱਮ. ਐੱਮ. ਐੱਸ.ਰਿਟਰਨਸ' ਨੂੰ ਐਲਟ ਬਾਲਾਜੀ ਵੱਲੋਂ ਆਨਏਅਰ ਕੀਤਾ ਗਿਆ ਹੈ।
ਇਸ ਵੈੱਬ ਸੀਰੀਜ਼ ਵਿਚ ਸੀਰੀਅਲ 'ਪਵਿੱਤਰ ਰਿਸ਼ਤਾ' ਅਤੇ 'ਯੇ ਹੈ ਮੋਹੱਬਤੇ' ਨਾਲ ਲਾਈਮਲਾਈਟ ਵਿਚ ਆਉਣ ਵਾਲੀ ਕਰਿਸ਼ਮਾ ਸ਼ਰਮਾ ਦਾ ਲੁੱਕ ਉਨ੍ਹਾਂ ਦੇ ਫੈਨਜ਼ ਕਾਫ਼ੀ ਪਸੰਦ ਕਰ ਰਹੇ ਹਨ।
ਕਰਿਸ਼ਮਾ ਦੇ ਇਸ ਫੋਟੋਸ਼ੂਟ ਨੂੰ ਮਸ਼ਹੂਰ ਫੋਟੋਗਰਾਫਰ ਅਮਿਤ ਖੰਨਾ ਵੱਲੋਂ ਕਲਿੱਕ ਕੀਤਾ ਗਿਆ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ