'ਨਾਗਿਨ' ਬਣ ਕੇ ਸਫਲਤਾ ਦੇ ਝੰਡੇ ਗੱਡ ਰਹੀ ਹੈ ਕਰਿਸ਼ਮਾ ਤੰਨਾ, ਸੀਰੀਅਲਜ਼ ਨਾਲ ਛਾਈ TRP ਦੀ ਲਿਸਟ 'ਚ

7/12/2018 11:19:02 AM

ਮੁੰਬਈ (ਬਿਊਰੋ)— ਬਾਲੀਵੁੱਡ 'ਚ ਫਿਲਮ 'ਸੰਜੂ' ਨਾਲ ਡੈਬਿਊ ਕਰਨ ਵਾਲੀ ਕਰਿਸ਼ਮਾ ਤੰਨਾ ਅੱਜਕਲ ਆਪਣੀ ਸਕਸੈੱਸ ਇੰਜੁਆਏ ਕਰ ਰਹੀ ਹੈ। ਟੀ. ਵੀ. ਅਦਾਕਾਰਾ ਤੋਂ ਬਾਲੀਵੁੱਡ ਵੱਲ ਰੁਖ ਕਰਨ ਵਾਲੀ ਕਰਿਸ਼ਮਾ ਤੰਨਾ ਨੂੰ ਵੱਡੀ ਸਕ੍ਰੀਨ 'ਤੇ ਵੀ ਦਰਸ਼ਕਾਂ ਦਾ ਓਨਾ ਹੀ ਪਿਆਰ ਮਿਲਿਆ ਹੈ, ਜਿੰਨਾ ਛੋਟੇ ਪਰਦੇ 'ਤੇ ਮਿਲਦਾ ਹੈ।

PunjabKesari

ਫਿਲਹਾਲ ਕਰਿਸ਼ਮਾ ਟੀ. ਵੀ. ਅਤੇ ਬਾਲੀਵੁੱਡ ਦੋਹਾਂ ਤੋਂ ਮਿਲ ਰਹੀਆਂ ਸਫਲਤਾਵਾਂ ਨੂੰ ਇੰਜੁਆਏ ਕਰ ਰਹੀ ਹੈ। ਇਸੇ ਸਾਲ ਉਨ੍ਹਾਂ ਨੇ ਏਕਤਾ ਕਪੂਰ ਦੇ ਸੀਰੀਅਲ 'ਨਾਗਿਨ 3' 'ਚ ਕਦਮ ਰੱਖਿਆ ਹੈ, ਜਿਸ 'ਚ ਉਨ੍ਹਾਂ ਦੇ ਅਭਿਨੈ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ। ਉੱਥੇ ਦੂਜੇ ਹੀ ਪਾਸੇ ਟੀ. ਵੀ. ਸ਼ੋਅ 'ਕਿਆਮਤ ਕੀ ਰਾਤ' ਵੀ ਬਿਹਤਰੀਨ ਪ੍ਰਦਰਸ਼ਨ ਕਰ ਰਹੀ ਹੈ।

PunjabKesari

ਕਰਿਸ਼ਮਾ ਦੇ ਇਨ੍ਹਾਂ ਦੋਹਾਂ ਸੀਰੀਅਲਾਂ ਨੂੰ ਦਰਸ਼ਕਾਂ ਦਾ ਚੰਗਾ ਰਿਸਪਾਂਸ ਮਿਲ ਰਿਹਾ ਹੈ ਅਤੇ ਇਸ ਹਫਤੇ ਉਨ੍ਹਾਂ ਦਾ ਇਹ ਸ਼ੋਅ ਟੀ. ਆਰ. ਪੀ. ਲਿਸਟ 'ਚ ਨੰਬਰ 2 'ਤੇ ਹੈ। ਉਨ੍ਹਾਂ ਦਾ ਪਹਿਲਾ ਸੀਰੀਅਲ 'ਨਾਗਿਨ 3' ਟੀ. ਆਰ. ਪੀ. ਲਿਸਟ 'ਚ ਕਈ ਹਫਤਿਆਂ ਤੋਂ ਪਹਿਲੇ ਨੰਬਰ 'ਤੇ ਹੀ ਬਣਿਆ ਹੋਇਆ ਹੈ।

PunjabKesari

ਇਨ੍ਹਾਂ ਤੋਂ ਇਲਾਵਾ ਉਨ੍ਹਾਂ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਸੰਜੂ' ਵੀ ਬਾਕਸ ਆਫਿਸ 'ਤੇ ਰਿਕਾਰਡਤੋੜ ਕਮਾਈ ਕਰ ਰਹੀ ਹੈ। ਫਿਲਮ 'ਚ ਉਨ੍ਹਾਂ ਦਾ ਰੋਲ ਭਾਵੇਂ ਛੋਟਾ ਸੀ ਪਰ ਇੰਨੇ ਘੱਟ ਸਮੇਂ 'ਚ ਵੀ ਕਰਿਸ਼ਮਾ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਣ 'ਚ ਕਾਮਯਾਬ ਰਹੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News