B'Day Spl : ਕਰਿਸ਼ਮਾ ਨੇ ਇਸ ਤਰ੍ਹਾਂ ਆਪਣੀ ਅਦਾਕਾਰੀ ਨਾਲ ਫਿਲਮ ਇੰਡਸਟਰੀ 'ਚ ਬਣਾਈ ਵੱਖਰੀ ਪਛਾਣ

6/25/2017 3:31:54 PM

ਮੁੰਬਈ— 25 ਜੁਨ 1974 ਨੂੰ ਜਨਮੀ ਬਾਲੀਵੁੱਡ ਅਭਿਨੇਤਰੀ ਕਰਿਸ਼ਮਾ ਕਪੂਰ ਦਾ ਅੱਜ ਜਨਮਦਿਨ ਹੈ। ਬਾਲੀਵੁੱਡ 'ਚ ਕਰਿਸ਼ਮਾ ਦਾ ਨਾਂ ਅਜਿਹੀਆਂ ਅਭਿਨੇਤਰੀਆਂ 'ਚ ਆਉਂਦਾ ਹੈ ਜਿਨ੍ਹਾਂ ਆਪਣੀ ਅਦਾਕਾਰੀ ਨਾਲ ਬਾਲੀਵੁੱਡ 'ਚ ਵੱਖਰੀ ਪਛਾਣ ਬਣਾਈ ਹੈ। ਕ੍ਰਿਸ਼ਮਾ ਜਦੋਂ ਤਕ ਇੰਡਸਟ੍ਰੀ 'ਚ ਰਹੀ ਸਿਲਵਰ ਸਕ੍ਰੀਨ 'ਤੇ ਛਾਈ ਰਹੀ। ਕਪੂਰ ਪਰਿਵਾਰ ਨਾਲ ਸੰਬੰਧ ਹੋਣ ਦੇ ਬਾਵਜੂਦ ਕਰਿਸ਼ਮਾ ਨੂੰ ਬਾਲੀਵੁੱਡ 'ਚ ਆਪਣੀ ਜਗ੍ਹਾ ਬਣਾਉਣ ਲਈ ਕਾਫੀ ਮਿਹਨਤ ਕਰਨੀ ਪਈ ਸੀ। ਵਿਆਹ ਤੋਂ ਬਾਅਦ ਵੀ ਇਹ ਅਭਿਨੇਤਰੀ ਹਮੇਸ਼ਾ ਲਾਈਮ ਲਾਈਟ 'ਚ ਬਣੀ ਰਹੀ ਹੈ। 
ਫਿਲਮ ਕੈਰੀਅਰ
ਕਰਿਸ਼ਮਾ ਨੇ ਬਤੌਰ ਅਭਿਨੇਤਰੀ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਸਾਲ 1991 'ਚ ਫਿਲਮ 'ਪ੍ਰੇਮ ਕੈਦੀ' ਨਾਲ ਕੀਤੀ ਸੀ। ਇਹ ਫਿਲਮ ਬਾਕਸ ਆਫਿਸ 'ਤੇ ਕਾਫੀ ਕਾਮਯਾਬ ਹੋਈ ਸੀ। ਫਿਲਮ 'ਚ ਕਰਿਸ਼ਮਾ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਫਿਲਮ 'ਪ੍ਰੇਮ ਕੈਦੀ' ਦੀ ਸਫਲਤਾ ਤੋਂ ਬਾਅਦ ਕ੍ਰਿਸ਼ਮਾ ਨੇ ਪੁਸਲ ਅਫਸਰ, 'ਜਿਗਰ ਅਨਾੜੀ', 'ਅੰਦਾਜ਼ ਅਪਨਾ ਅਪਨਾ', 'ਦੁਲਾਰਾ' ਵਰਗੀਆਂ ਸੁਪਰਹਿੱਟ ਫਿਲਮਾਂ 'ਚ ਨਜ਼ਰ ਆਈ ਸੀ।

PunjabKesari

ਕਰਿਸ਼ਮਾ ਦੀ ਕਿਸਮਤ ਦਾ ਤਾਰਾ ਸੁਪਰਹਿੱਟ ਫਿਲਮ 'ਰਾਜਾ ਹਿੰਦੁਸਤਾਨੀ' 1996 ਨਾਲ ਚਮਕਿਆ ਸੀ।

PunjabKesari

ਸਾਲ 1997 'ਚ ਰਿਲੀਜ਼ ਹੋਈ ਫਿਲਮ 'ਦਿਲ ਤੋਂ ਪਾਗਲ ਹੈ' ਕਰਿਸ਼ਮਾ ਕਪੂਰ ਦੇ ਫਿਲਮੀ ਕੈਰੀਅਰ 'ਚ ਸਫਲ ਫਿਲਮ ਸਾਬਤ ਹੋਈ ਸੀ। ਇਸ ਤੋਂ ਇਲਾਵਾ 2003 ਤੋਂ ਬਾਅਦ ਫਿਲਮਾਂ 'ਚ ਨਜ਼ਰ ਨਹੀਂ ਆਏ। 

PunjabKesari
ਵਿਆਹੁਤਾ ਜੀਵਣ 
ਕਰਿਸ਼ਮਾ ਸਾਲ 2003 'ਚ ਵਿਆਹ ਦੇ ਬੰਧਨ 'ਚ ਬੱਝ ਗਈ ਸੀ। ਕਰਿਸ਼ਮਾ ਦੇ ਦੋ ਬੱਚੇ ਸਮਾਇਰਾ ਅਤੇ ਕਿਯਾਨ ਹਨ ਪਰ ਕ੍ਰਿਸ਼ਮਾ ਇਸ ਵਿਆਹ ਤੋਂ ਖੁਸ਼ ਨਹੀਂ ਰਹਿ ਪਾਈ ਜਿਸ ਪਤੀ ਲਈ ਉਨ੍ਹਾਂ ਆਪਣਾ ਪਰਿਵਾਰ ਤਕ ਛੱਡ ਦਿੱਤਾ ਸੀ ਉਸ 'ਤੇ ਹੀ ਦਹੇਜ ਦੇ ਲਈ ਕੁਟਮਾਰ ਦਾ ਆਰੋਪ ਲਗਾਇਆ ਸੀ। ਇਸ ਤੋਂ ਇਲਾਵਾ ਇਹ ਅਫਵਾਹ ਸੀ ਕਿ ਸੰਜੇ ਕਪੂਰ ਦੇ ਹੋਰ ਮਹਿਲਾਵਾਂ ਨਾਲ ਰਿਸ਼ਤੇ ਖਟਕਦੇ ਸਨ। ਇਸ ਤੋਂ ਬਾਅਦ ਕ੍ਰਿਸ਼ਮਾ ਨੇ ਜਲਦ ਹੀ ਘਰ ਛੱਡਣ ਦਾ ਫੈਸਲਾ ਕਰ ਲਿਆ ਅਤੇ ਆਖਿਰਕਾਰ ਸਾਲ 2013 'ਚ ਦੋਵਾਂ ਦਾ ਤਲਾਕ ਹੋ ਗਿਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News