ਕਰਿਸ਼ਮਾ ਕਪੂਰ ਨੇ ਖੋਲ੍ਹਿਆ ਆਪਣੀ ਖੂਬਸੂਰਤੀ ਦਾ ਰਾਜ਼, ਲੜਕੀਆਂ ਨੂੰ ਦਿੱਤੇ ਬਿਊਟੀ ਟਿਪਸ

Wednesday, July 25, 2018 9:13 AM

ਮੁੰਬਈ(ਹਰਲੀਨ ਕੌਰ)— ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਹਾਲ ਹੀ ਵਿਚ ਬਿਊਟੀ ਪ੍ਰੋਡਕਟ Ponds ਨੂੰ ਪ੍ਰਮੋਟ ਕਰਨ ਚੰਡੀਗੜ੍ਹ ਪਹੁੰਚੀ। ਇਸ ਦੌਰਾਨ ਉਸ ਨੇ 'ਜਗ ਬਾਣੀ' ਦੀ ਟੀਮ ਨਾਲ ਖਾਸ ਗੱਲਬਾਤ ਕੀਤੀ ਅਤੇ ਉਸ ਨੇ ਆਪਣੀ ਖੂਬਸੂਰਤੀ ਦਾ ਰਾਜ਼ ਵੀ ਖੋਲ੍ਹਿਆ।
ਸਕਿਨ ਨੂੰ ਗਲੋਇੰਗ ਰੱਖਣ ਲਈ ਦੱਸੇ ਨੁਸਖੇ
ਕਰਿਸ਼ਮਾ ਦਾ ਕਹਿਣਾ ਹੈ ਕਿ ਮੇਰੀ ਦਾਦੀ ਮਾਂ ਨੇ ਇਹੋ ਸਿਖਾਇਆ ਹੈ ਕਿ ਹਮੇਸ਼ਾ ਹੈਲਦੀ ਖਾਣਾ ਖਾਓ। ਕੁਝ ਵੀ ਜ਼ਿਆਦਾ ਕਰਨ ਦੀ ਲੋੜ ਨਹੀਂ ਹੈ। ਹਮੇਸ਼ਾ ਸਿੰਪਲ ਚੀਜ਼ਾਂ ਕਰੋ ਜੋ ਮਾਤਾ-ਪਿਤਾ ਸਾਨੂੰ ਸਿਖਾਉਂਦੇ ਹਨ। ਕਰਿਸ਼ਮਾ ਆਪਣੀ ਬੇਟੀ ਨੂੰ ਵੀ ਇਹੋ ਟਿਪਸ ਦਿੰਦੀ ਹੈ ਕ ਉਹ ਹਮੇਸ਼ਾ ਹੈਲਦੀ ਖਾਣਾ ਖਾਏ।
PunjabKesari
ਦੇਸੀ ਘਿਓ ਹੈ ਖੂਬਸੂਰਤੀ ਦਾ ਰਾਜ਼
ਮੇਰੀ ਦਾਦੀ ਦੀ ਗੋਰੀ ਸਕਿਨ ਦਾ ਰਾਜ਼ ਹੈ ਕਿ ਉਹ ਰੋਜ਼ਾਨਾ ਇਕ ਚਮਚ ਦੇਸੀ ਘਿਓ ਖਾਂਦੀ ਹੈ। ਇਹ ਸਾਡੇ ਪਰਿਵਾਰ ਵਿਚ ਸ਼ੁਰੂ ਤੋਂ ਚਲਦਾ ਆਇਆ ਹੈ। ਦੱਸ ਦਈਏ ਕਿ ਕਰਿਸ਼ਮਾ ਦੀ ਭੈਣ ਕਰੀਨਾ ਨੂੰ ਵੀ ਦੇਸੀ ਘਿਓ ਬਹੁਤ ਪਸੰਦ ਹੈ ਅਤੇ ਇਹੋ ਕਾਰਨ ਹੈ ਕਿ ਕਪੂਰ ਭੈਣਾਂ ਦੀ ਸਕਿਨ ਇੰਨੀ ਗਲੋ ਹੈ।
PunjabKesari
ਸਕਿਨ ਦੀ ਨਹੀਂ ਕੀਤੀ ਕਦੀ ਪ੍ਰਵਾਹ
ਕਰਿਸ਼ਮਾ ਦਾ ਕਹਿਣਾ ਹੈ ਕਿ ਅਸੀਂ ਸਕਿਨ ਨੂੰ ਲੈ ਕੇ ਕਦੇ ਵੀ ਕਾਨਸ਼ੀਅਸ ਨਹੀਂ ਰਹੇ। ਅਸੀਂ ਕਦੇ ਇਸ ਬਾਰੇ ਸੋਚਿਆ ਵੀ ਨਹੀਂ। ਮੈਂ ਘੱਟ ਉਮਰ ਵਿਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਕਾਰਨ ਕਦੇ ਇੰਨਾ ਸਮਾਂ ਨਹੀਂ ਮਿਲਿਆ ਕਿ ਅਸੀਂ ਇਸ ਬਾਰੇ ਸੋਚ ਸਕੀਏ। ਸੋਚਣ ਦੀ ਥਾਂ ਅਸੀਂ ਡਾਇਲਾਗਸ ਯਾਦ ਕਰਦੇ ਹੁੰਦੇ ਸੀ।
PunjabKesari
ਪੰਜਾਬ ਦੀਆਂ ਕੁੜੀਆਂ ਨੂੰ ਦਿੱਤੇ ਟਿਪਸ
ਪੰਜਾਬ ਦੀਆਂ ਕੁੜੀਆਂ ਲਈ ਕਰਿਸ਼ਮਾ ਦਾ ਕਹਿਣਾ ਹੈ ਕਿ ਜੋ ਵੀ ਖਾ ਰਹੇ ਹੋ, ਜੋ ਵੀ ਕਰ ਰਹੇ ਹੋ, ਤਸੱਲੀ ਨਾਲ ਕਰੋ। ਇਸ ਦੇ ਇਲਾਵਾ ਥੋੜ੍ਹੀ ਐਕਸਰਸਾਈਜ਼ ਕਰੋ। ਕੁਝ ਐਕਸਟਰਾ ਕਰਨ ਦੀ ਲੋੜ ਨਹੀਂ ਹੈ।
PunjabKesari
ਪੰਜਾਬ ਦਾ ਖਾਣਾ ਬੇਹੱਦ ਪਸੰਦ
ਮੈਂ ਪੰਜਾਬ ਵਿਚ ਜ਼ਿਆਦਾ ਫਿਲਮਾਂ ਨਹੀਂ ਕੀਤੀਆਂ ਹਨ ਪਰ ਮੈਨੂੰ ਪੰਜਾਬੀ ਖਾਣਾ ਬਹੁਤ ਪਸੰਦ ਹੈ ਅਤੇ ਸਾਡਾ ਇਹ ਕਨੈਕਸ਼ਨ ਤਾਂ ਹਮੇਸ਼ਾ ਰਹੇਗਾ। ਮੈਨੂੰ ਚੰਡੀਗੜ੍ਹ ਆ ਕੇ ਬਹੁਤ ਚੰਗਾ ਲੱਗਾ। ਇਥੇ ਸਾਰਿਆਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ।
PunjabKesari


Edited By

Sunita

Sunita is news editor at Jagbani

Read More