ਕਰਿਸ਼ਮਾ ਦਾ ਖੁਲਾਸਾ, ਇਸ ਗੀਤ ''ਚ 30 ਵਾਰ ਬਦਲੀ ਸੀ ਡਰੈੱਸ
8/22/2019 2:35:49 PM
ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਨੇ ਬੇਸ਼ੱਕ ਬਾਲੀਵੁੱਡ ਤੋਂ ਦੂਰੀ ਬਣਾਈ ਹੋਈ ਹੈ ਪਰ ਦਰਸ਼ਕਾਂ ਦੇ ਦਿਲਾਂ 'ਚ ਅੱਜ ਵੀ ਉਹ ਰਾਜ ਕਰਦੀ ਹੈ। ਜੀ ਹਾਂ 90 ਦੇ ਦਹਾਕੇ 'ਚ ਚੋਟੀ ਦੀਆਂ ਅਦਾਕਾਰਾਂ 'ਚ ਕਰਿਸ਼ਮਾ ਕਪੂਰ ਦਾ ਨਾਮ ਸ਼ੁਮਾਰ ਹੈ। ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ । ਹਾਲ ਹੀ 'ਚ ਕਰਿਸ਼ਮਾ ਨੇ 23 ਸਾਲ ਬਾਅਦ ਆਪਣੀ ਇਕ ਫਿਲਮ ਨੂੰ ਲੈ ਕੇ ਅਹਿਮ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ 'ਚ 'ਰਾਜਾ ਹਿੰਦੂਸਤਾਨੀ', 'ਜਾਨਵਰ', 'ਅਨਾੜੀ','ਰਾਜਾ ਬਾਬੂ' ਵਰਗੀਆਂ ਕਈ ਹਿੱਟ ਫਿਲਮਾਂ ਕੀਤੀਆਂ ਹਨ। ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਅੱਜ ਬੇਸ਼ੱਕ ਉਹ ਬਾਲੀਵੁੱਡ 'ਚ ਕੋਈ ਫਿਲਮ ਨਹੀਂ ਕਰ ਰਹੀ ਪਰ ਹਾਲ 'ਚ ਹੀ ਉਨ੍ਹਾਂ ਨੇ ਇਕ ਟੀ. ਵੀ. ਸ਼ੋਅ ਦੌਰਾਨ ਖੁਲਾਸਾ ਕੀਤਾ ਹੈ ਕਿ ਇਕ ਫਿਲਮ ਦੇ ਗੀਤ 'ਝਾਂਜਰੀਆ' ਨੂੰ ਫਿਲਮਾਉਣ ਦੌਰਾਨ ਉਨ੍ਹਾਂ ਨੂੰ 30 ਵਾਰ ਡਰੈੱਸ ਬਦਲਣੀ ਪਈ ਸੀ।
ਕਰਿਸ਼ਮਾ ਕਪੂਰ ਨੇ ਦੱਸਿਆ ਕਿ ਹਰ ਆਊਟਫਿੱਟ ਨਾਲ ਵੱਖਰੀ ਲੁੱਕ ਅਤੇ ਵੱਖਰਾ ਮੇਕਅੱਪ ਵੀ ਕਰਨਾ ਪੈਂਦਾ ਸੀ । ਗੀਤ ਦੇ ਸਟੈੱਪਸ ਵੀ ਕਾਫੀ ਮੁਸ਼ਕਲ ਸਨ। ਉਨ੍ਹਾਂ ਦੀ ਫਿਲਮ ਦਾ ਇਹ ਗੀਤ ਉਨ੍ਹਾਂ ਦੇ ਕਰੀਅਰ ਦਾ ਇਕ ਯਾਦਗਾਰ ਗੀਤ ਹੈ । ਕਰਿਸ਼ਮਾ ਕਪੂਰ ਨੇ ਅੱਗੇ ਕਿਹਾ,''ਗੀਤ ਦੇ 2 ਵਰਜਨ ਸਨ, ਮੇਲ ਅਤੇ ਫੀਮੇਲ... ਮੇਲ ਵਰਜਨ ਰੇਗੀਸਤਾਨ 'ਚ 50 ਡਿੱਗਰੀ ਸੈਂਟੀਗ੍ਰੇਟ ਦੀ ਗਰਮੀ 'ਚ ਸ਼ੂਟ ਕੀਤਾ ਗਿਆ ਸੀ ਅਤੇ ਫੀਮੇਲ ਵਰਜਨ ਨੂੰ ਤਿੰਨ ਦਿਨ ਤੱਕ ਮੁੰਬਈ 'ਚ ਸ਼ੂਟ ਕੀਤਾ ਗਿਆ ਸੀ। ਉਨ੍ਹਾਂ ਕਿਹਾ ਰੇਤ 'ਤੇ ਡਾਂਸ ਕਰਨਾ ਕਾਫੀ ਮੁਸ਼ਕਲ ਸੀ। ਇਸ ਦੌਰਾਨ ਰੇਤ ਸਾਡੀਆਂ ਅੱਖਾਂ 'ਚ ਪੈਂਦੀ ਸੀ।''
ਦੱਸ ਦੇਈਏ ਕਿ ਆਖਿਰੀ ਵਾਰ ਕਰਿਸ਼ਮਾ ਨੂੰ 'ਜੀਰੋ' 'ਚ ਦੇਖਿਆ ਗਿਆ ਸੀ। ਮੀਡੀਆ ਰਿਪੋਰਟ ਮੁਤਾਬਕ ਕਰਿਸ਼ਮਾ ਜਲਦੀ ਹੀ ਡਿਜੀਟਲ ਡੈਬਿਊ ਕਰ ਸਕਦੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ