ਜਾਣੋ ਕਿਉਂ ਜੀਜੇ ਵੱਲੋਂ ਦਿੱਤੇ ਗਿਫਟ ਨੂੰ ਕਰਿਸ਼ਮਾ ਨੇ ਰੱਖਿਆ ਹੈ ਅੱਜ ਤੱਕ ਸਾਂਭ ਕੇ

Thursday, July 11, 2019 2:14 PM

ਮੁੰਬਈ(ਬਿਊਰੋ)— ਕਰਿਸ਼ਮਾ ਕਪੂਰ ਅਤੇ ਕਰੀਨਾ ਕਪੂਰ ਇਕ-ਦੂਜੇ ਦੇ ਕਾਫੀ ਨੇੜੇ ਹਨ। ਦੋਵੇਂ ਭੈਣਾਂ ਦੀ ਬਾਂਡਿੰਗ ਅਕਸਰ ਤਸਵੀਰਾਂ ਰਾਹੀਂ ਸਾਹਮਣੇ ਆਉਂਦੀ ਹੈ। ਕਰਿਸ਼ਮਾ ਦੀ ਆਪਣੇ ਜੀਜੇ ਯਾਨੀ ਕਿ ਸੈਫ ਅਲੀ ਖਾਨ ਨਾਲ ਵੀ ਕਾਫੀ ਵਧੀਆ ਬਾਂਡਿੰਗ ਹੈ। ਕਰਿਸ਼ਮਾ ਕਪੂਰ ਨੇ ਇਕ ਸ਼ੋਅ ਦੌਰਾਨ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਸੈਫ ਅਲੀ ਖਾਨ ਨੇ ਇਕ ਅਜਿਹਾ ਤੋਹਫਾ ਦਿੱਤਾ ਸੀ, ਜਿਸ ਨੂੰ ਅੱਜ ਤੱਕ ਉਨ੍ਹਾਂ ਨੇ ਸਾਂਭ ਕੇ ਰੱਖਿਆ ਹੋਇਆ ਹੈ। ਸ਼ੋਅ ਦੌਰਾਨ ਕਰਿਸ਼ਮਾ ਨੇ ਸੈਫ ਅਲੀ ਖਾਨ ਨੂੰ ਲੈ ਕੇ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ।
PunjabKesari
ਅਦਾਕਾਰਾ ਨੇ ਸੈਫ ਅਲੀ ਖਾਨ ਦੇ ਵਿਆਹ ਦੀ ਗੱਲਬਾਤ ਕਰਦਿਆਂ ਦੱਸਿਆ ਕਿ ਵਿਆਹ ਦੇ ਸਮੇਂ ਰਿਸ਼ਤੇ 'ਚ ਸਾਲੀ ਲੱਗਣ ਦੇ ਨਾਅਤੇ ਉਨ੍ਹਾਂ ਨੂੰ ਇਕ ਤੋਹਫਾ ਦਿੱਤਾ ਸੀ, ਜੋ ਕਿ ਅੱਜ ਵੀ ਉਨ੍ਹਾਂ ਨੇ ਸੰਭਾਲ ਕੇ ਰੱਖਿਆ ਹੋਇਆ ਹੈ। ਸੈਫ ਨੇ ਜਦੋਂ ਉਨ੍ਹਾਂ ਨੂੰ ਇਹ ਗਿਫਟ ਦਿੱਤਾ ਤਾਂ ਉਹ ਵੀ ਨਵਾਬੀ ਸਟਾਈਲ 'ਚ ਦਿੱਤਾ ਸੀ।
PunjabKesari
ਦਰਅਸਲ ਕਰਿਸ਼ਮਾ ਕਪੂਰ ਨੂੰ ਸੈਫ ਅਲੀ ਖਾਨ ਨੇ ਈਅਰ ਰਿੰਗਸ ਦਿੱਤੇ ਸਨ, ਜੋ ਕਿ ਬਹੁਤ ਹੀ ਸ਼ਾਨਦਾਰ ਸਨ ਅਤੇ ਕਰਿਸ਼ਮਾ ਲਈ ਇਹ ਐਨੇ ਅਹਿਮ ਹਨ ਕਿ ਉਨ੍ਹਾਂ ਨੇ ਅੱਜ ਤੱਕ ਇਹ ਸਾਂਭ ਕੇ ਰੱਖੇ ਹੋਏ ਹਨ। ਸ਼ੋਅ ਦੌਰਾਨ ਕਰਿਸ਼ਮਾ ਕਪੂਰ ਨੇ ਸੈਫ ਅਲੀ ਖਾਨ ਦੀ ਪਰਸਨੈਲਿਟੀ ਨੂੰ ਲੈ ਕੇ ਵੀ ਕਈ ਗੱਲਾਂ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਉਹ ਸੁਪਰ ਕੂਲ ਹਨ।
PunjabKesari


About The Author

manju bala

manju bala is content editor at Punjab Kesari