ਕਰਵਾਚੌਥ ਦੇ ਇਕ ਸੀਨ ਨੇ ਹਿੱਟ ਕਰਵਾਈਆਂ ਇਹ ਫਿਲਮਾਂ

10/17/2019 12:24:10 PM

ਮੁੰਬਈ(ਬਿਊਰੋ)- ਕਰਵਾਚੌਥ ਪਤੀ ਦੀ ਸਲਾਮਤੀ ਅਤੇ ਲੰਬੀ ਉਮਰ ਮੰਗਣ ਦਾ ਦਿਨ ਹੈ । ਫਿਲਮਾਂ ਵਿਚ ਕਰਵਾਚੌਥ ਦਾ ਚਲਨ ਕੋਈ ਨਵਾਂ ਨਹੀਂ ਹੈ। ਚਾਹੇ ਫਿਲਮ ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ ਹੋਵੇ ਜਾਂ ‘ਹਮ ਦਿਲ ਦੇ ਚੁਕੇ ਸਨਮ’। ਬਾਲੀਵੁੱਡ ਦੀ ਇਨ੍ਹਾਂ ਫਿਲਮਾਂ ਵਿਚ ਕਰਵਾਚੌਥ ਦਾ ਜਲਵਾ ਬਰਕਰਾਰ ਰਿਹਾ। ਸਮਾਂ ਬਦਲਿਆ, ਤਾਂ ਕਹਾਣੀ ਵਿਚ ਵੀ ਬਦਲਾਅ ਆਇਆ ਪਰ ਕਰਵਾਚੌਥ ਦੀ ਮਹੱਤਤਾ ਬਰਕਰਾਰ ਰਹੀ। 80 ਦੇ ਦਹਾਕੇ ਵਿਚ ਆਈ ਫਿਲਮ ‘ਮਾਂਗ ਭਰੋ ਸੱਜਣਾ’ ਜਿਸ ਵਿਚ ਸ਼ਾਇਦ ਪਹਿਲੀ ਵਾਰ ਕਰਵਾਚੌਥ ਦੇ ਵਰਤ ਨੂੰ ਬਹੁਤ ਹੀ ਵਿਸਥਾਰ ਨਾਲ ਦਿਖਾਇਆ ਗਿਆ ਹੈ। ਇਸ ਫਿਲਮ ਵਿਚ ਰੇਖਾ ਅਤੇ ਮੌਸਮੀ ਚਟਰਜੀ ਜਤਿੰਦਰ ਲਈ ਵਰਤ ਰੱਖਦੀਆਂ ਹਨ।

ਫਿਲਮ ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ ਵਿਚ ਕਰਵਾਚੌਥ ਦਾ ਸੀਨ ਤਾਂ ਤੁਹਾਨੂੰ ਯਾਦ ਹੀ ਹੋਵੇਗਾ। ਕਾਜੋਲ ਇਸ ਵਰਤ ਨੂੰ ਰੱਖਣ ਦੇ ਦੌਰਾਨ ਬੇਹੋਸ਼ ਹੋਣ ਦਾ ਡਰਾਮਾ ਕਰਦੀ ਹੈ ਅਤੇ ਸ਼ਾਹਰੁਖ ਖਾਨ ਦੇ ਹੱਥ ਨਾਲ ਪਾਣੀ ਪੀਂਦੀ ਹੈ। ਰਾਜ ਅਤੇ ਸਿਮਰਨ ਦਾ ਇਹ ਸੀਨ ਅੱਜ ਵੀ ਹਿੱਟ ਮੰਨਿਆ ਜਾਂਦਾ ਹੈ।
PunjabKesari
ਕਰਵਾਚੌਥ ’ਤੇ ਫਿਲਮਾਇਆ ਗਿਆ ‘ਚਾਂਦ ਛੁਪਾ ਬਾਦਲ ਮੇ’ ਗੀਤ ਤਾਂ ਸੁਣਿਆ ਹੀ ਹੋਵੇਗਾ ਤੁਸੀਂ... ਇਸ ਗੀਤ ਵਿਚ ਐਸ਼ਵਰਿਆ ਦਾ ਆਪਣੇ ਆਂਚਲ ਨਾਲ ਸਲਮਾਨ ਦਾ ਚਿਹਰਾ ਦੇਖਣ ਦਾ ਸੀਨ ਅੱਜ ਵੀ ਯਾਦ ਕੀਤਾ ਜਾਂਦਾ ਹੈ। ਹਾਲਾਂਕਿ ਇਸ ਵਰਤ ਨੂੰ ਫਿਲਮ ਵਿਚ ਦੋ ਵਾਰ ਫਿਲਮਾਇਆ ਗਿਆ ਹੈ ਪਹਿਲੀ ਵਾਰ ਤੱਦ ਜਦੋਂ ਐਸ਼ਵਰਿਆ ਸਲਮਾਨ ਨਾਲ ਪਿਆਰ ਕਰਦੀ ਹੈ ਅਤੇ ਦੂਜੀ ਵਾਰ ਉਦੋ ਜਦੋਂ ਉਹ ਅਜੇ ਦੇਵਗਨ ਦੀ ਪਤਨੀ ਬਣ ਚੁੱਕੀ ਹੁੰਦੀ ਹੈ।
PunjabKesari
ਫਿਲਮ ‘ਕਭੀ ਖੁਸ਼ੀ ਕਭੀ ਗਮ’ ਵਿਚ ਜਿਸ ਅੰਦਾਜ਼ ਵਿਚ ਕਰਵਾਚੌਥ ਨੂੰ ਫਿਲਮਾਇਆ ਗਿਆ ਉਹ ਕਾਫੀ ਸ਼ਲਾਘਾਯੋਗ ਸੀ। ‘ਬੋਲੇ ਚੂੜੀਆ’ ਗੀਤ ਵਿਚ ਅਮਿਤਾਭ-ਜਯਾ, ਸ਼ਾਹਰੁਖ-ਕਾਜੋਲ ਅਤੇ ਰਿਤਿਕ-ਕਰੀਨਾ ਦੀ ਜੋੜੀ ਨੂੰ ਦਿਖਾਇਆ ਗਿਆ ਸੀ। ਜਿੱਥੇ ਕਾਜੋਲ ਵਿਆਹ ਤੋਂ ਬਾਅਦ ਆਪਣੇ ਪਤੀ ਯਾਨੀ ਸ਼ਾਹਰੁਖ ਲਈ ਵਰਤ ਰੱਖਦੀ ਹੈ ਤਾਂ ਉਥੇ ਹੀ ਕਰੀਨਾ, ਰਿਤਿਕ ਲਈ ਵਿਆਹ ਤੋਂ ਪਹਿਲਾਂ।
PunjabKesari
‘ਰਾਜਾ ਹਿੰਦੂਸਤਾਨੀ’ ਦਾ ਉਹ ਸੀਨ ਯਾਦ ਹੈ ਤੁਹਾਨੂੰ, ਜਦੋਂ ਕਰਵਾਚੌਧ ਵਾਲੇ ਦਿਨ ਕਰਿਸ਼ਮਾ, ਆਮਿਰ ਖਾਨ ਨੂੰ ਦੇਖ ਕੇ ਬੇਹੋਸ਼ ਹੋ ਜਾਂਦੀ ਹੈ। ਹਾਲਾਂਕਿ ਇਕ-ਦੂਜੇ ਨਾਲੋਂ ਵੱਖ ਹੋਣ ਤੋਂ ਬਾਅਦ ਵੀ ਕਰਿਸ਼ਮਾ ਨੇ ਆਮਿਰ ਦੀ ਲੰਬੀ ਉਮਰ ਲਈ ਕਰਵਾਚੌਥ ਦਾ ਵਰਤ ਰੱਖਿਆ ਸੀ। ਫਿਲਮ ਦਾ ਇਹ ਸੀਨ ਕਾਫੀ ਭਾਵੁਕ ਸੀ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News