Movie Review : ਰੋਮਾਂਚਿਤ ਤੇ ਦਿਲਚਸਪ ਹੈ ''ਕਾਰਵਾਂ'' ਦੀ ਕਹਾਣੀ

8/3/2018 12:39:58 PM

ਮੁੰਬਈ (ਬਿਊਰੋ)— ਨਿਰਦੇਸ਼ਕ ਆਕਰਸ਼ ਖੁਰਾਨਾ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਕਾਰਵਾਂ' ਸ਼ੁੱਕਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਰਫਾਨ ਖਾਨ, ਦੁਲਕੀਰ ਸਲਮਾਨ, ਮਿਥਿਲਾ ਪਾਲਕਰ ਅਤੇ ਕ੍ਰਿਤੀ ਖਰਬੰਦਾ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਇਸ ਫਿਲਮ ਨੂੰ ਸੈਂਸਰ ਬੋਰਡ ਵਲੋਂ U/A ਸਰਟੀਫਿਕੇਟ ਜਾਰੀ ਕੀਤਾ ਗਿਆ ਹੈ।

ਕਹਾਣੀ
ਫਿਲਮ ਦੀ ਕਹਾਣੀ ਅਵਿਨਾਸ਼ (ਦੁਲਕੀਰ ਸਲਮਾਨ) ਨੂੰ ਆਈ ਇਕ ਫੋਨ ਕਾਲ ਤੋਂ ਸ਼ੁਰੂ ਹੁੰਦੀ, ਜਿੱਥੇ ਉਸ ਨੂੰ ਦੱਸਿਆ ਜਾਂਦਾ ਹੈ ਕਿ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ ਅਤੇ ਕੋਰੀਅਰ ਕੰਪਨੀ ਵਲੋਂ ਕਿਸੇ ਹੋਰ ਦੀ ਮ੍ਰਿਤਕ ਦੇਹ ਅਵਿਨਾਸ਼ ਨੂੰ ਦੇ ਦਿੱਤੀ ਜਾਂਦੀ ਹੈ ਅਤੇ ਫਿਰ ਉਹ ਆਪਣੇ ਪਿਤਾ ਦੀ ਮ੍ਰਿਤਕ ਦੇਹ ਦੀ ਭਾਲ 'ਚ ਆਪਣੇ ਦੋਸਤ ਸ਼ੌਕਤ (ਇਰਫਾਨ) ਨਾਲ ਨਿਕਲਦਾ ਹੈ। ਫਿਰ ਇਸ 'ਕਾਰਵਾਂ' 'ਚ ਤਾਨਿਆ (ਮਿਥਿਲਾ ਪਾਲਕਰ) ਦੀ ਐਂਟਰੀ ਹੁੰਦੀ ਹੈ। ਇਸ ਸਫਰ ਦੌਰਾਨ ਫਿਲਮ 'ਚ ਕਈ ਟਵਿਟਸ ਅਤੇ ਮੋੜ ਦੇਖਣ ਨੂੰ ਮਿਲਦੇ ਹਨ। ਕੀ ਅਵਿਨਾਸ਼ ਨੂੰ ਆਪਣੇ ਪਿਤਾ ਦੀ ਮ੍ਰਿਤਕ ਦੇਹ ਮਿਲ ਪਾਉਂਦੀ ਹੈ, ਕਹਾਣੀ 'ਚ ਅੱਗੇ ਕੀ ਹੁੰਦਾ ਹੈ। ਇਹ ਸਭ ਕੁਝ ਜਾਣਨ ਲਈ ਤੁਹਾਨੂੰ ਪੂਰੀ ਫਿਲਮ ਦੇਖਣੀ ਪਵੇਗੀ।

ਕਮਜ਼ੋਰ ਕੜੀਆਂ
ਫਿਲਮ ਦਾ ਕਮਜ਼ੋਰ ਹਿੱਸਾ ਸ਼ਾਇਦ ਇਸ ਦੇ ਗੀਤ ਹਨ, ਜੋ ਰਿਲੀਜ਼ ਤੋਂ ਪਹਿਲਾਂ ਹਿੱਟ ਨਹੀਂ ਹੋ ਸਕੇ। ਸੈਕਿੰਡ ਹਾਫ 'ਚ ਫਿਲਮ ਦੀ ਗਤੀ ਥੋੜ੍ਹੀ ਘੱਟ ਜਾਂਦੀ ਹੈ ਪਰ ਇਰਫਾਨ ਖਾਨ ਦੀ ਮੌਜੂਦਗੀ ਇਸ ਕਹਾਣੀ ਨੂੰ ਹੋਰ ਦਿਲਚਸਪ ਬਣਾਈ ਰੱਖਦੀ ਹੈ।

ਬਾਕਸ ਆਫਿਸ
ਜਾਣਕਾਰੀ ਮੁਤਾਬਕ ਫਿਲਮ ਦਾ ਬਜਟ ਕਰੀਬ 20 ਕਰੋੜ ਦੱਸਿਆ ਜਾ ਰਿਹਾ ਹੈ। ਇਸ ਫਿਲਮ ਨੂੰ 1,000 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੁਣ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਫਿਲਮ ਬਾਕਸ ਆਫਿਸ 'ਤੇ ਸਫਲ ਰਹਿੰਦੀ ਹੈ ਜਾਂ ਨਹੀਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News