ਉੱਡਣਪਰੀ ਦਾ ਕਿਰਦਾਰ ਨਿਭਾਵੇਗੀ ਕੈਟਰੀਨਾ ਕੈਫ!

Friday, April 26, 2019 9:55 AM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਬਾਰਬੀ ਗਰਲ ਕੈਟਰੀਨਾ ਕੈਫ ਫਿਲਮੀ ਪਰਦੇ 'ਤੇ ਉੱਡਣਪਰੀ ਪੀ. ਟੀ. ਊਸ਼ਾ ਦਾ ਕਿਰਦਾਰ ਨਿਭਾਉਂਦੀ ਨਜ਼ਰ ਆ ਸਕਦੀ ਹੈ। ਬਾਲੀਵੁੱਡ 'ਚ ਇਨ੍ਹੀਂ ਦਿਨੀਂ ਬਾਇਓਪਿਕ ਫਿਲਮਾਂ ਬਣਾਉਣ ਦੀ ਰਵਾਇਤ ਜ਼ੋਰਾਂ 'ਤੇ ਹੈ। ਦੇਸ਼ ਦੀ ਮਹਾਨ ਐਥਲੀਟ ਅਤੇ ਮਸ਼ਹੂਰ ਓਲੰਪਿਕ ਚੈਂਪੀਅਨ ਪੀ.ਟੀ. ਊਸ਼ਾ 'ਤੇ ਬਾਇਓਪਿਕ ਬਣਾਈ ਜਾ ਰਹੀ ਹੈ।
PunjabKesari
ਅਜਿਹਾ ਕਿਹਾ ਜਾ ਰਿਹਾ ਹੈ ਕਿ ਇਸ ਫਿਲਮ 'ਚ ਪੀ. ਟੀ. ਊਸ਼ਾ ਦਾ ਰੋਲ ਕੈਟਰੀਨਾ ਨੂੰ ਆਫਰ ਕੀਤਾ ਗਿਆ ਹੈ, ਹਾਲਾਂਕਿ ਇਸ ਫਿਲਮ ਲਈ ਹਾਲੇ ਕੈਟਰੀਨਾ ਵਲੋਂ ਕਿਸੇ ਤਰ੍ਹਾਂ ਦਾ ਕੋਈ ਬਿਆਨ ਨਹੀਂ ਆਇਆ ਹੈ ਪਰ ਇਸ ਗੱਲ ਦੀ ਚਰਚਾ ਜ਼ੋਰਾਂ 'ਤੇ ਹੈ ਕਿ ਕੈਟਰੀਨਾ ਇਸ ਫਿਲਮ 'ਚ ਪੀ. ਟੀ. ਊਸ਼ਾ ਦਾ ਰੋਲ ਕਰੇਗੀ।


Edited By

Manju

Manju is news editor at Jagbani

Read More