B'Day : 34 ਸਾਲਾਂ ਦੀ ਹੋਈ ਬਾਲੀਵੁੱਡ ਦੀ 'ਚਿਕਨੀ ਚਮੇਲੀ' ਕੈਟਰੀਨਾ ਕੈਫ

7/16/2017 1:12:14 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ। ਇਸ ਵਾਰ ਕੈਟਰੀਨਾ ਆਪਣਾ ਜਨਮਦਿਨ ਨਿਊਯਾਰਕ 'ਚ ਮਨਾ ਰਹੀ ਹੈ। ਆਈਫਾ ਐਵਾਰਡਸ 2017 ਦੌਰਾਨ ਗ੍ਰੀਨ ਕਾਰਪੇਟ 'ਤੇ ਕੈਟਰੀਨਾ ਦਾ ਗਲੈਮਰਸ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਕੈਟਰੀਨਾ ਦਾ ਜਨਮ 16 ਜੁਲਾਈ 1983 ਨੂੰ ਹਾਂਗ ਕਾਂਗ 'ਚ ਹੋਇਆ ਸੀ। ਛੋਟੀ ਉਮਰ 'ਚ ਹੀ ਉਨ੍ਹਾਂ ਦੇ ਮਾਤਾ ਪਿਤਾ ਵੱਖ ਹੋ ਗਏ ਸਨ। ਭਾਵੇ ਕੈਟਰੀਨਾ ਦਾ ਜਨਮ ਭਾਰਤ 'ਚ ਨਹੀਂ ਹੋਇਆ। ਇਸ ਦੇ ਬਾਵਜੂਦ ਵੀ ਉਹ ਭਾਰਤੀ ਨੌਜਵਾਨਾਂ ਦੇ ਦਿੱਲਾਂ 'ਚ ਰਾਜ ਕਰਦੀ ਹੈ। ਕੈਟਰੀਨਾ ਕੈਫ ਦੀ ਪਰਵਰਿਸ਼ ਹਵਾਈ 'ਚ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਇੰਗਲੈਂਡ ਸ਼ਿਫਟ ਹੋ ਗਿਆ ਸੀ। 
14 ਸਾਲ ਦੀ ਉਮਰ 'ਚ ਕੈਟਰੀਨਾ ਨੇ ਮਾਡਲਿੰਗ ਦੇ ਸਫਰ ਦੀ ਸ਼ੁਰੂਆਤ ਕੀਤੀ ਸੀ। ਕਈ ਸੁਪਰਹਿੱਟ ਫਿਲਮਾਂ 'ਚ ਕੰਮ ਕਰ ਚੁੱਕੀ ਕੈਟਰੀਨਾ ਦੇ ਫਿਲਮੀ ਕਰੀਅਰ ਦੀ ਸ਼ੁਰੂਆਤ ਇਕ ਫਲਾਪ ਨਾਲ ਹੋਈ ਸੀ। 18 ਦੀ ਉਮਰ 'ਚ ਉਨ੍ਹਾਂ 'ਬੂਮ' ਨਾਲ ਆਪਣਾ ਬਾਲੀਵੁੱਡ ਡੈਬਿਊ ਕੀਤਾ ਸੀ। 2003 'ਚ ਆਈ ਇਸ ਫਿਲਮ 'ਚ ਉਨ੍ਹਾਂ ਕਈ ਬੋਲਡ ਸੀਨਜ਼ ਵੀ ਦਿੱਤੇ ਸਨ। ਹਿੰਦੀ ਭਾਸ਼ਾ ਨਾ ਸਮਝਨ ਦੀ ਵਜ੍ਹਾ ਕਰਕੇ ਕੈਟਰੀਨਾ ਦੇ ਬਾਲੀਵੁੱਡ 'ਤੇ ਕੋਈ ਖਾਸ ਅਸਰ ਨਹੀਂ ਪਿਆ ਸੀ। ਇਸ ਫਿਲਮ ਤੋਂ ਬਾਅਦ ਉਨ੍ਹਾਂ ਦੱਖਣੀ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕੀਤਾ। 
ਸਾਲ 2005 ਕੈਟਰੀਨਾ ਦੇ ਫਿਲਮੀ ਕੈਰੀਅਰ ਲਈ ਕਾਫੀ ਮਹੱਤਵਪੂਰਨ ਸਾਬਤ ਹੋਇਆ ਸੀ।  ਰਾਮ ਗੋਪਾਲ ਵਰਮਾ ਦੀ ਫਿਲਮ 'ਸਰਕਾਰ' ਉਨ੍ਹਾਂ ਅਭਿਸ਼ੇਕ ਬੱਚਨ ਦੀ ਐੱਨ. ਆਰ. ਆਈ. ਪ੍ਰੇਮਿਕਾ ਦਾ ਕਿਰਦਾਰ ਨਿਭਾਇਆ ਸੀ। ਸਲਮਾਨ ਖਾਨ ਦੀ ਫਿਲਮ 'ਮੈਨੇ ਪਿਆਰ ਕਿਉਂ ਕਿਆ' ਕੈਟਰੀਨਾ ਦੇ ਕਰੀਅਰ ਲਈ ਮੀਲ ਪੱਥਰ ਸਾਬਤ ਹੋਈ ਸੀ। 2007 'ਚ ਅਕਸ਼ੇ ਕੁਮਾਰ ਨਾਲ ਆਈ ਫਿਲਮ 'ਨਮਸਤੇ ਲੰਡਨ' 'ਚ ਸ਼ਾਨਦਾਰ ਪਰਫਾਰਮੇਂਸ ਤੋਂ ਬਾਅਦ 'ਪਾਰਟਨਰ (2007), 'ਵੈਲਕਮ' ਵਰਗੀਆਂ ਫਿਲਮਾਂ ਨਾਲ ਫੈਨਜ਼ ਦੇ ਦਿੱਲਾਂ 'ਚ ਖਾਸ ਜਗ੍ਹਾ ਬਣਾ ਲਈ ਸੀ। ਇਸ ਤੋਂ ਬਾਅਦ ਕੈਟਰੀਨਾ ਨੇ ਪਰਦੇ 'ਤੇ ਨੇਗਟਿਵ ਕਿਰਦਾਰ ਨਿਭਾਅ ਕੇ ਫਿਲਮ 'ਰੇਸ' ਨਾਲ ਬਾਕਸ ਆਫਿਸ 'ਤੇ ਕਾਫੀ ਸਫਲਤਾ ਹਾਸਲ ਕੀਤੀ ਸੀ। 
ਅਕਸ਼ੇ ਕੁਮਾਰ ਨਾਲ ਫਿਲਮ 'ਸਿੰਘ ਇਜ ਕਿੰਗ' 'ਚ ਕੈਟਰੀਨਾ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਿਆਰ ਮਿਲਿਆ ਸੀ। ਇਸ ਤੋਂ ਇਲਾਵਾ ਕੈਟਰੀਨਾ 'ਨਿਊਯਾਰਕ', 'ਅਜਬ ਪ੍ਰੇਮ ਕੀ ਗਜਬ ਕਹਾਣੀ', 'ਜਿੰਦਗੀ ਨਾ ਮਿਲੇਗੀ ਦੁਬਾਰਾ, 'ਅਗਨੀ ਪੱਥ', 'ਏਕ ਥਾ ਟਾਇਗਰ' 'ਧੂਮ 3' ਵਰਗੀਆਂ ਸੁਪਰਹਿੱਟ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਇਸ ਤੋਂ ਦੋ ਦਿਨ ਪਹਿਲਾਂ ਕੈਟਰੀਨਾ ਦੀ ਫਿਲਮ 'ਜੱਗਾ ਜਾਸੂਸ' ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਇਸ ਫਿਲਮ 'ਚ ਕੈਟਰੀਨਾ ਆਪਣੇ ਸਾਬਕਾ ਪ੍ਰੇਮੀ ਰਣਬੀਰ ਕਪੂਰ ਅਹਿਮ ਭੂਮਿਕਾ 'ਚ ਨਜ਼ਰ ਆ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News