VIDEO: ਕੈਟਰੀਨਾ ਨੇ ਸਮੁੰਦਰ 'ਚ ਇੰਝ ਕੀਤਾ ਸੁਪਰ ਐਡਵੈਂਚਰ

7/22/2017 4:30:59 PM

ਮੁੰਬਈ— ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ ਬਾਲੀਵੁੱਡ 'ਚ ਆਪਣੀ ਹੁਣ ਤੱਕ ਦੀ ਜਰਨੀ 'ਚ ਬਹੁਤ ਸਾਰੇ ਸਕਿਲਜ਼ 'ਤੇ ਕੰਮ ਕੀਤਾ ਹੈ। ਹਾਲ ਹੀ 'ਚ ਕੈਟ ਨੇ 'ਸਰਫਿੰਗ' ਕਰਦੇ ਹੋਏ ਆਪਣੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਕੈਟਰੀਨਾ ਨੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਇਹ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਸਰਫਿੰਗ ਕਰਦੀ ਨਜ਼ਰ ਆ ਰਹੀ ਹੈ। ਕੈਟਰੀਨਾ ਮੁਤਾਬਕ ਇਸ ਤੋਂ ਪਹਿਲਾਂ ਕਦੀ ਉਨ੍ਹਾਂ ਨੇ ਸਰਫਿੰਗ ਨਹੀਂ ਕੀਤੀ।

 

A post shared by Katrina Kaif (@katrinakaif) on

ਜਾਣਕਾਰੀ ਮੁਤਾਬਕ ਕੈਟਰੀਨਾ ਮੋਰਾਕੋ 'ਚ ਸਲਮਾਨ ਖਾਨ ਨਾਲ ਫਿਲਮ 'ਟਾਈਗਰ ਜ਼ਿੰਦਾ ਹੈ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਫਿਲਮ ਦੇ ਨਿਰਦੇਸ਼ਕ ਅਲੀ ਅੱਬਾਸ ਨੇ ਕੁਝ ਦਿਨ ਪਹਿਲੇ ਸਲਮਾਨ ਦੀ ਇਕ ਵੀਡੀਓ ਵੀ ਸ਼ੇਅਰ ਕੀਤੀ ਸੀ, ਜਿਸ 'ਚ ਉਹ ਘੋੜਸਵਾਰੀ ਕਰਦੇ ਦਿਖ ਰਹੇ ਸਨ। ਕੈਟ ਅਤੇ ਸਲਮਾਨ ਇਸ ਫਿਲਮ 'ਚ ਬਹੁਤ ਸਾਰੇ ਸਟੰਟ ਖੁਦ ਹੀ ਕਰਦੇ ਨਜ਼ਰ ਆਉਣਗੇ ਅਤੇ ਇਸ ਲਈ ਦੋਵੇਂ ਸਟਾਰਜ਼ ਖੂਬ ਪਸੀਨਾ ਵਹਾ ਰਹੇ ਹਨ ਅਤੇ ਨਵੇਂ ਨਵੇਂ ਸਕਿਲਜ਼ 'ਤੇ ਕੰਮ ਕਰ ਰਹੇ ਹਨ। ਸਲਮਾਨ ਅਤੇ ਕੈਟ 'ਆਈਫਾ 2017' ਤੋਂ ਬਾਅਦ ਸਿੱਧਾ ਮੋਰਾਕੋ ਪਹੁੰਚੇ ਸਨ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News