ਸ਼ਾਹਰੁਖ ਨੂੰ ਗੁੱਸੇ 'ਚ ਹਸੀਨ ਲੱਗਦੀ ਹੈ ਕੈਟਰੀਨਾ, ਜਨਮਦਿਨ ਦੇ ਮੌਕੇ ਸ਼ੇਅਰ ਕੀਤੀ ਅਜਿਹੀ ਹੀ ਇਕ ਤਸਵੀਰ

7/17/2018 1:00:43 PM

ਮੁੰਬਈ(ਬਿਊਰੋ)— ਫਿਲਮਾਂ 'ਚ ਆਪਣੀ ਖੂਬਸੂਰਤੀ ਅਤੇ ਐਕਟਿੰਗ ਨਾਲ ਦਰਸ਼ਕਾਂ ਦੇ ਦਿਲ ਜਿੱਤਣ ਵਾਲੀ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ ਸੋਮਵਾਰ ਨੂੰ ਆਪਣਾ 35ਵਾਂ ਜਨਮਦਿਨ ਮਨਾਇਆ। ਇਸ ਖਾਸ ਮੌਕੇ 'ਤੇ ਕੈਟਰੀਨਾ ਕੈਫ ਨੂੰ ਪਰਿਵਾਰ ਸਮੇਤ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਨੇ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਪਰ ਇਨ੍ਹਾਂ ਸਿਤਾਰਿਆਂ 'ਚ ਸਭ ਤੋਂ ਖਾਸ ਮੁਬਾਰਕ ਬਾਲੀਵੁੱਡ ਦੇ ਕਿੰਗ ਖਾਨ ਦੀ ਰਹੀ। ਦਰਅਸਲ ਸ਼ਾਹਰੁਖ ਨੇ ਕੈਟਰੀਨਾ ਕੈਫ ਦੀ ਅਜਿਹੀ ਤਸਵੀਰ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖਣ ਤੋਂ ਬਾਅਦ ਕੈਟਰੀਨਾ ਦੇ ਪ੍ਰਸ਼ੰਸਕ ਹੈਰਾਨ ਹੋ ਸਕਦੇ ਹਨ।

ਉਨ੍ਹਾਂ ਨੇ ਕੈਟਰੀਨਾ ਦੀ ਆਉਣ ਵਾਲੀ ਫਿਲਮ 'ਜ਼ੀਰੋ' 'ਚ ਉਸ ਦਾ ਲੁੱਕ ਰਿਲੀਜ਼ ਕੀਤਾ ਹੈ। ਇਸ ਤਸਵੀਰ 'ਚ ਕੈਟਰੀਨਾ ਪੂਰੀ ਤਰ੍ਹਾਂ ਵੱਖਰੇ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਸ਼ਾਹਰੁਖ ਨੇ 'ਜ਼ੀਰੋ' 'ਚ ਕੈਟਰੀਨਾ ਦੇ ਲੁੱਕ ਨੂੰ ਸ਼ੇਅਰ ਕਰਦੇ ਹੋਏ ਸ਼ਾਨਦਾਰ ਕੈਪਸ਼ਨ ਵੀ ਦਿੱਤਾ। ਉਨ੍ਹਾਂ ਨੇ ਲਿਖਿਆ, ''ਕੈਟਰੀਨਾ ਦੀ ਬਹੁਤ ਸਾਰੀਆਂ ਖੂਬਸੂਰਤ ਤਸਵੀਰਾਂ ਹਨ ਪਰ ਇਹ ਤਸਵੀਰ, ਜਿਸ 'ਚ ਕੈਟਰੀਨਾ ਕੈਫ ਸਭ ਤੋਂ ਜ਼ਿਆਦਾ ਹਸੀਨ ਲੱਗ ਰਹੀ ਹੈ। ਮੈਨੂੰ ਪੁਰੀ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਇਹ ਤਸਵੀਰ ਪਸੰਦ ਆਵੇਗੀ।''

PunjabKesariਜ਼ਿਕਰਯੋਗ ਹੈ ਕਿ ਫਿਲਮ 'ਜ਼ੀਰੋ' 'ਚ ਕੈਟਰੀਨਾ ਕੈਫ ਤੋਂ ਇਲਾਵਾ ਸ਼ਾਹਰੁਖ ਖਾਨ ਅਤੇ ਅਨੁਸ਼ਕਾ ਸ਼ਰਮਾ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਮੀਡੀਆ 'ਚ ਚੱਲ ਰਹੀਆਂ ਖਬਰਾਂ ਦੀ ਮੰਨੀਏ ਤਾਂ ਇਸ ਫਿਲਮ 'ਚ ਕੈਟਰੀਨਾ ਇਕ 'ਅਦਾਕਾਰਾ' ਦਾ ਕਿਰਦਾਰ ਨਿਭਾਅ ਰਹੀ ਹੈ, ਜਿਸ ਨੂੰ ਸ਼ਰਾਬ ਪੀਣ ਦੀ ਲਤ ਹੈ। ਉੱਥੇ ਦੱਸਿਆ ਜਾ ਰਿਹਾ ਹੈ ਕਿ ਅਨੁਸ਼ਕਾ ਸ਼ਰਮਾ 'ਜ਼ੀਰੋ' 'ਚ ਇਕ 'ਵਿਗਿਆਨਿਕ ਦੀ ਭੂਮਿਕਾ 'ਚ ਦਿਖਾਈ ਦੇਵੇਗੀ। ਅਨੁਸ਼ਕਾ ਸ਼ਰਮਾ ਅਤੇ ਸ਼ਾਹਰੁਖ ਖਾਨ ਨੇ ਆਪਣੇ ਹਿੱਸੇ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਲੰਡਨ ਤੋਂ ਵਾਪਸ ਆਉਂਦੇ ਹੀ ਕੈਟਰੀਨਾ ਹੁਣ ਆਪਣੇ ਹਿੱਸੇ ਦੀ ਸ਼ੂਟਿੰਗ ਪੂਰੀ ਕਰੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News