ਇਕੋਂ ਟਾਈਮ ਖਾਨ ਤਿੱਕੜੀ ਨਾਲ ਕੰਮ ਕਰ ਰਹੀ ਹੈ ਕੈਟਰੀਨਾ, ਆਮਿਰ ਦੀ ਤਸਵੀਰ ਸਾਂਝੀ ਕਰ ਛਾਈ ਚਰਚਾ ''ਚ

Thursday, September 13, 2018 4:19 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰ ਆਮਿਰ ਖਾਨ ਆਪਣੀ ਆਉਣ ਵਾਲੀ ਫਿਲਮ 'ਠਗਸ ਆਫ ਹਿੰਦੁਸਤਾਨ' ਲਈ ਅੱਜਕਲ੍ਹ ਸੁਰਖੀਆਂ 'ਚ ਛਾਏ ਹੋਏ ਹਨ। ਦਰਸ਼ਕ ਵੀ ਫਿਲਮ ਦਾ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਫਿਲਮ ਦਾ ਫਰਸਟ ਲੁੱਕ 17 ਸਤੰਬਰ ਨੂੰ ਰਿਲੀਜ਼ ਕੀਤਾ ਜਾਵੇਗਾ ਤੇ 28 ਸਤੰਬਰ ਨੂੰ ਫਿਲਮ ਦਾ ਟਰੇਲਰ ਆਵੇਗਾ। ਇਸ ਦੇ ਨਾਲ ਹੀ ਹਾਲ ਹੀ 'ਚ ਕੈਟਰੀਨਾ ਕੈਫ ਨੇ ਆਮਿਰ ਦਾ ਲੁੱਕ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ 'ਚ ਉਹ ਸਿਗਾਰ ਪੀਂਦੇ ਨਜ਼ਰ ਆ ਰਹੇ ਹਨ। ਇਸ ਤਸਵੀਰ 'ਚ ਉਨ੍ਹਾਂ ਦਾ ਲੁੱਕ ਕਾਫੀ ਜ਼ਬਰਦਸਤ ਹੈ।

PunjabKesari

ਕੈਟ ਨੇ ਫੋਟੋ ਨੂੰ ਕੈਪਸ਼ਨ ਵੀ ਦਿੱਤਾ ਹੈ, ''#ਠਗ ਲਾਈਫ।''…ਇਸ ਫੋਟੋ ਨੂੰ ਦੇਖ ਕੇ ਆਮਿਰ ਦੀ ਆਉਣ ਵਾਲੀ ਫਿਲਮ 'ਚ ਲੁੱਕ ਦਾ ਥੋੜ੍ਹਾ ਬਹੁਤਾ ਪਤਾ ਲੱਗ ਰਿਹਾ ਹੈ। ਦੱਸ ਦੇਈਏ ਕਿ ਕੈਟਰੀਨਾ ਅੱਜਕਲ ਸਲਮਾਨ ਦੀ ਫਿਲਮ 'ਭਾਰਤ' ਦੀ ਸ਼ੂਟਿੰਗ ਕਰ ਰਹੀ ਹੈ। ਇਸ ਦੇ ਨਾਲ ਹੀ ਉਹ ਆਮਿਰ ਖਾਨ ਨਾਲ ਵੀ 'ਠਗਸ ਆਫ ਹਿੰਦੁਸਤਾਨ' ਤੇ ਸ਼ਾਹਰੁਖ ਖਾਨ ਨਾਲ 'ਜ਼ੀਰੋ' ਦੀ ਸ਼ੂਟਿੰਗ ਕਰ ਚੁੱਕੀ ਹੈ।

PunjabKesari

ਉਂਝ ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕੈਟਰੀਨਾ, ਆਮਿਰ ਖਾਨ ਨਾਲ ਫਿਲਮ 'ਧੂਮ-3' 'ਚ ਨਜ਼ਰ ਆ ਚੁੱਕੀ ਹੈ। ਆਮਿਰ ਅਕਸਰ ਕੈਟਰੀਨਾ ਦੀ ਤਾਰੀਫ ਕਰਦੇ ਨਜ਼ਰ ਆਉਂਦੇ ਰਹਿੰਦੇ ਹਨ। 'ਠਗਸ ਆਫ ਹਿੰਦੁਸਤਾਨ' ਨਾਲ ਆਮਿਰ ਤੇ ਅਮਿਤਾਭ ਬੱਚਨ ਵੀ ਪਹਿਲੀ ਵਾਰ ਸਕਰੀਨ ਸ਼ੇਅਰ ਕਰ ਰਹੇ ਹਨ। ਇਸ ਫਿਲਮ 'ਚ ਕੈਟਰੀਨਾ, ਅਮਿਤਾਭ ਤੋਂ ਇਲਾਵਾ ਫਾਤਿਮਾ ਸ਼ੇਖ ਵੀ ਅਹਿਮ ਭੂਮਿਕਾ ਨਿਭਾਅ ਰਹੀ ਹੈ।


Edited By

Chanda Verma

Chanda Verma is news editor at Jagbani

Read More