B'Day : ਕੈਟਰੀਨਾ ਦੇ ਜਨਮਦਿਨ ਮੌਕੇ ਜਾਣੋ ਕਰੀਅਰ ਅਤੇ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ

7/16/2018 4:43:13 PM

ਮੁੰਬਈ(ਬਿਊਰੋ)— ਕੈਟਰੀਨਾ ਕੈਫ ਨੂੰ ਬਾਲੀਵੁੱਡ ਇੰਡਸਟਰੀ 'ਚ ਕੰਮ ਕਰਦਿਆਂ 15 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ। ਸਾਲ 2003 'ਚ ਫਿਲਮ 'ਬੂਮ' ਨਾਲ ਬਾਲੀਵੁੱਡ 'ਚ ਕਦਮ ਰੱਖਣ ਵਾਲੀ ਕੈਟਰੀਨਾ ਅੱਜ ਬਾਲੀਵੁੱਡ ਦੀਆਂ ਟਾਪ ਅਭਿਨੇਤਰੀਆਂ 'ਚ ਸ਼ਾਮਲ ਹੈ। ਕੈਟਰੀਨਾ ਨੂੰ ਆਪਣੇ ਕਰੀਅਰ ਦੌਰਾਨ ਕਾਫੀ ਸੰਘਰਸ਼ ਕਰਨਾ ਪਿਆ ਸੀ।
PunjabKesari
ਅੱਜ ਇਸ ਖਬਰ ਰਾਹੀਂ ਅਸੀਂ ਤੁਹਾਨੂੰ ਕੈਟਰੀਨਾ ਬਾਰੇ ਕੁਝ ਦਿਲਚਸਪ ਗੱਲਾਂ ਦੱਸਣ ਜਾ ਰਹੇ ਹਾਂ। ਕੈਟਰੀਨਾ ਕੈਫ ਦਾ ਜਨਮ 16 ਜੁਲਾਈ 1983 ਨੂੰ ਹਾਂਗ ਕਾਂਗ 'ਚ ਹੋਇਆ ਸੀ। 14 ਸਾਲ ਦੀ ਉਮਰ 'ਚ ਉਹ ਆਪਣੇ ਪਰਿਵਾਰ ਨਾਲ 'ਹਵਾਈ' ਚਲੀ ਗਈ ਸੀ, ਜਿਸ ਤੋਂ ਬਾਅਦ ਉਹ ਲੰਡਨ ਅਤੇ ਫਿਰ ਮੁੰਬਈ ਆ ਗਈ। PunjabKesari

ਕੈਟਰੀਨਾ ਦੀਆਂ 6 ਭੈਣਾਂ ਅਤੇ ਇਕ ਭਰਾ ਹੈ। ਕੈਟਰੀਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 14 ਸਾਲ ਦੀ ਉਮਰ 'ਚ ਮਾਡਲਿੰਗ ਨਾਲ ਕੀਤੀ ਸੀ। ਸਾਲ 2003 'ਚ ਨਿਰਦੇਸ਼ਕ ਕਾਇਜ਼ਾਦ ਗੁਸਤਾਦ ਨੇ ਉਸ ਨੂੰ ਇਕ ਫੈਸ਼ਨ ਸ਼ੋਅ ਦੌਰਾਨ ਦੇਖਿਆ ਅਤੇ ਅਮਿਤਾਭ ਬੱਚਨ ਨਾਲ ਫਿਲਮ 'ਬੂਮ' 'ਚ ਕਾਸਟ ਕਰ ਲਿਆ। 'ਬੂਮ' ਤੋਂ ਬਾਅਦ ਕੈਟਰੀਨਾ ਨੂੰ ਭਾਰਤ 'ਚ ਮਾਡਲਿੰਗ ਲਈ ਸੱਦਿਆ ਜਾਣ ਲੱਗਾ।

PunjabKesariਫਿਲਮਕਾਰਾਂ ਦੀਆਂ ਨਜ਼ਰਾਂ ਕੈਟਰੀਨਾ 'ਤੇ ਬਣੀਆਂ ਰਹੀਆਂ ਪਰ ਹਿੰਦੀ ਸਹੀ ਨਾ ਹੋਣ ਕਾਰਨ ਕਈ ਨਿਰਦੇਸ਼ਕਾਂ ਨੂੰ ਕੈਟਰੀਨਾ ਨੂੰ ਕਾਸਟ ਕਰਨ ਤੋਂ ਪਹਿਲਾਂ ਕਾਫੀ ਸੋਚਣਾ ਪੈਂਦਾ ਸੀ। ਕੈਟਰੀਨਾ ਨੇ 'ਬੂਮ' ਤੋਂ ਬਾਅਦ ਕਈ ਤੇਲੁਗੂ ਅਤੇ ਮਲਿਆਲਮ ਫਿਲਮਾਂ ਵੀ ਕੀਤੀਆਂ। ਸਾਊਥ ਦੀ ਫਿਲਮ 'ਮੱਲੇਸ਼ਵਰੀ' ਲਈ ਕੈਟਰੀਨਾ ਕੈਫ ਨੂੰ 70 ਲੱਖ ਰੁਪਏ ਦਿੱਤੇ ਗਏ ਸਨ, ਜੋ ਆਪਣੇ ਆਪ 'ਚ ਇਕ ਰਿਕਾਰਡ ਹੈ।

PunjabKesariਬਾਅਦ 'ਚ ਕੈਟਰੀਨਾ ਨੂੰ 'ਸਰਕਾਰ' ਫਿਲਮ 'ਚ 'ਪੂਜਾ' ਦਾ ਕਿਰਦਾਰ ਮਿਲਿਆ। ਕੈਟਰੀਨਾ ਦਾ ਅਸਲੀ ਨਾਂ ਕੈਟਰੀਨਾ ਟਾਰਕੇਟੀ ਹੈ। ਕੈਟਰੀਨਾ ਕੈਫ ਦੇ ਪਿਤਾ ਦਾ ਨਾਂ ਮੁਹੰਮਦ ਕੈਫ ਸੀ, ਜਿਸ ਕਾਰਨ ਨਿਰਦੇਸ਼ਕ ਕਾਇਜ਼ਾਦ ਗੁਸਤਾਦ ਨੇ ਕੈਟਰੀਨਾ ਨੂੰ ਟਾਰਕੇਟੀ ਦੀ ਜਗ੍ਹਾ ਕੈਫ ਲਗਾਉਣ ਦੀ ਸਲਾਹ ਦਿੱਤੀ। ਬਾਅਦ 'ਚ ਕੈਟਰੀਨਾ ਇਸੇ ਨਾਂ ਨਾਲ ਬਾਲੀਵੁੱਡ 'ਚ ਮਸ਼ਹੂਰ ਹੋਈ।

PunjabKesariਸਲਮਾਨ ਖਾਨ ਨੇ 2004 'ਚ ਕੈਟਰੀਨਾ ਕੈਫ ਨੂੰ 'ਮੈਂਨੇ ਪਿਆਰ ਕਿਉਂ ਕੀਆ' 'ਚ ਮੌਕਾ ਦਿੱਤਾ। ਇਸ ਤੋਂ ਬਾਅਦ ਫਿਲਮ 'ਅਪਨੇ' 'ਚ ਕੈਟਰੀਨਾ ਦਾ ਰੋਲ ਪਹਿਲਾਂ ਅਮੀਸ਼ਾ ਪਟੇਲ ਨੂੰ ਆਫਰ ਕੀਤਾ ਗਿਆ ਸੀ ਪਰ ਡੇਟਸ ਕਾਰਨ ਅਮੀਸ਼ਾ ਨੇ ਇਨਕਾਰ ਕਰ ਦਿੱਤਾ ਸੀ ਅਤੇ ਫਿਰ ਇਸ ਫਿਲਮ 'ਚ 'ਨੰਦਿਨੀ ' ਦੇ ਕਿਰਦਾਰ ਨੂੰ ਕੈਟਰੀਨਾ ਨੇ ਨਿਭਾਇਆ।

PunjabKesariਕੈਟਰੀਨਾ ਕੈਫ ਨੂੰ 2005 'ਚ 'ਲੈਕਮੇ ਇੰਡੀਆ ਫੈਸ਼ਨ ਵੀਕ' ਦਾ 'ਫੇਸ ਆਫ ਦਿ ਈਅਰ' ਐਲਾਨ ਕੀਤਾ ਗਿਆ ਸੀ। ਕੁਝ ਸਮਾਂ ਪਹਿਲਾਂ ਸਲਮਾਨ ਖਾਨ ਨਾਲ ਉਸ ਦੀ ਫਿਲਮ 'ਟਾਈਗਰ ਜ਼ਿੰਦਾ ਹੈ' ਆਈ ਸੀ, ਜੋ ਸੁਪਰਹਿੱਟ ਸਿੱਧ ਹੋਈ। ਇਸ ਤੋਂ ਪਹਿਲਾਂ ਉਹ ਫਿਲਮ 'ਜੱਗਾ ਜਾਸੂਸ' ਅਤੇ 'ਬਾਰ ਬਾਰ ਦੇਖੋ' 'ਚ ਲੀਡ ਰੋਲ 'ਚ ਨਜ਼ਰ ਆਈ ਸੀ ਪਰ ਇਹ ਦੋਵੇਂ ਫਿਲਮਾਂ ਕੁਝ ਖਾਸ ਕਮਾਲ ਨਾ ਦਿਖਾ ਸਕੀਆਂ ਅਤੇ ਫਲਾਪ ਸਿੱਧ ਹੋਈਆਂ।

PunjabKesariਜ਼ਿਕਰਯੋਗ ਹੈ ਕਿ ਸਾਲ 2005 'ਚ ਆਈ ਫਿਲਮ 'ਮੈਂਨੇ ਪਿਆਰ ਕਿਉਂ ਕੀਆ' ਤੋਂ ਬਾਅਦ ਕੈਟਰੀਨਾ-ਸਲਮਾਨ ਵਿਚਕਾਰ ਨੇੜਤਾ ਵਧੀ ਸੀ। ਇਸ ਤੋਂ ਬਾਅਦ ਉਸ ਦਾ ਨਾਂ ਰਣਬੀਰ ਕਪੂਰ ਨਾਲ ਜੁੜਿਆ। ਇੱਥੋਂ ਤੱਕ ਕਿ ਦੋਵੇਂ ਇਕ-ਦੂਜੇ ਨਾਲ ਲਿਵ-ਇਨ-ਰਿਲੇਸ਼ਨਸ਼ਿਪ 'ਚ ਵੀ ਰਹਿਣ ਲੱਗ ਪਏ ਸਨ ਪਰ ਬਾਅਦ 'ਚ ਦੋਹਾਂ ਦਾ ਬ੍ਰੇਕਅੱਪ ਹੋ ਗਿਆ, ਜਿਸ ਦਾ ਕਾਰਨ ਰਣਬੀਰ ਦੀ ਮਾਂ ਨੀਤੂ ਕਪੂਰ ਦੱਸੀ ਗਈ।

PunjabKesariਫਿਲਹਾਲ ਕੈਟਰੀਨਾ ਸਿੰਗਲ ਹੈ ਅਤੇ ਆਪਣੇ ਕਰੀਅਰ 'ਤੇ ਫੋਕਸ ਕਰ ਰਹੀ ਹੈ। ਬਹੁਤ ਜਲਦ ਉਹ ਸ਼ਾਹਰੁਖ-ਅਨੁਸ਼ਕਾ ਨਾਲ ਫਿਲਮ 'ਜ਼ੀਰੋ' ਅਤੇ ਆਮਿਰ ਖਾਨ ਨਾਲ 'ਠੱਗਸ ਆਫ ਹਿੰਦੋਸਤਾਨ' 'ਚ ਨਜ਼ਰ ਆਵੇਗੀ।​​​​​​​



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News