ਕੈਟਰੀਨਾ ਦੀ ਜਿਮ ਟਰੇਲਰ ਨੇ ਖੋਲ੍ਹੇ ਉਸ ਦੀ ਫਿਟਨੈੱਸ ਦੇ ਰਾਜ਼

7/17/2018 2:54:31 PM

ਮੁੰਬਈ (ਬਿਊਰੋ)— ਫਿਲਮ 'ਧੂਮ 3' ਤੋਂ ਲੈ ਕੇ 'ਟਾਈਗਰ ਜ਼ਿੰਦਾ ਹੈ' ਤਕ ਕੈਟਰੀਨਾ ਕੈਫ ਹਰ ਵਾਰ ਆਪਣੇ ਅਭਿਨੈ ਤੇ ਫਿੱਟ ਬਾਡੀ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ 'ਚ ਸਫਲ ਰਹੀ ਹੈ। ਜਿਵੇਂ ਕਿ ਅਭਿਨੇਤਰੀ ਸੋਮਵਾਰ ਨੂੰ 35 ਸਾਲਾਂ ਦੀ ਹੋ ਗਈ ਹੈ ਤਾਂ ਉਸ ਦੀ ਫਿਟਨੈੱਸ ਟਰੇਨਰ ਯਾਸਮੀਨ ਕਰਾਚੀਵਾਲਾ ਨੇ ਉਸ ਦੀ ਫਿਟਨੈੱਸ ਦਾ ਰਾਜ਼ ਖੋਲ੍ਹਿਆ ਹੈ।
PunjabKesari
ਕੈਟਰੀਨਾ ਦੀ ਫਿਟਨੈੱਸ ਦੇ ਰਾਜ਼ ਖੋਲ੍ਹਦਿਆਂ ਯਾਸਮੀਨ ਨੇ ਕਿਹਾ, 'ਕੈਟਰੀਨਾ ਸਭ ਤੋਂ ਦਿਲਚਸਪ ਲੋਕਾਂ 'ਚੋਂ ਇਕ ਹੈ, ਜਿਸ ਨਾਲ ਕੰਮ ਕਰਨਾ ਚੰਗਾ ਲੱਗਦਾ ਹੈ ਕਿਉਂਕਿ ਜਦੋਂ ਵੀ ਉਹ ਜਿਮ ਜਾਂਦੀ ਹੈ ਇਕ ਨਵੇਂ ਵਰਕਆਊਟ ਦੀ ਉਮੀਦ ਕਰਦੀ ਹੈ। ਵਰਕਆਊਟ ਉਸ ਦੇ ਮਕਸਦ ਤੇ ਉਸ ਦੀ ਫਿਟਨੈੱਸ ਦੇ ਅਨੁਸਾਰ ਹੋਣਾ ਚਾਹੀਦਾ ਹੈ ਤੇ ਇਸ ਨੂੰ ਉਨ੍ਹਾਂ ਹਿੱਸਿਆਂ ਨੂੰ ਮਜ਼ਬੂਤ ਬਣਾਉਣ ਵਾਲਾ ਹੋਣਾ ਚਾਹੀਦਾ ਹੈ, ਜੋ ਕਮਜ਼ੋਰ ਹਨ।'
PunjabKesari
ਹਰ ਫਿਲਮ 'ਤੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕੈਟਰੀਨਾ ਆਪਣੀ ਫਿਟਨੈੱਸ ਤੇ ਨਵੇਂ ਸ਼ੈਡਿਊਲ ਨੂੰ ਲੈ ਕੇ ਟਰੇਨਰ ਨਾਲ ਚਰਚਾ ਕਰਦੀ ਹੈ।
PunjabKesari
ਯਾਸਮੀਨ ਨੇ ਕਿਹਾ ਕਿ ਕੈਟਰੀਨਾ ਸਕੁਐਟ, ਲਾਂਗ, ਪੁਸ਼-ਅੱਪਸ ਤੇ ਪਾਈਲੇਟਸ ਵਰਗੇ ਵਰਕਆਊਟ ਕਰਨਾ ਪਸੰਦ ਕਰਦੀ ਹੈ। ਕੈਟਰੀਨਾ ਛੇਤੀ ਹੀ ਆਨੰਦ ਐੱਲ. ਰਾਏ ਦੀ ਫਿਲਮ 'ਜ਼ੀਰੋ' 'ਚ ਨਜ਼ਰ ਆਵੇਗੀ।​​​​​​​



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News