ਗੁਲਸ਼ਨ ਗਰੋਵਰ ਨਾਲ ਇੰਟੀਮੇਟ ਸੀਨ ਕਰਨ ਲਈ ਕੈਟਰੀਨਾ ਨੇ 2 ਘੰਟੇ ਕਮਰੇ 'ਚ ਕੀਤੀ ਸੀ ਪ੍ਰੈਕਟਿਸ

Monday, July 16, 2018 11:24 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅੱਜ ਆਪਣਾ 35ਵਾਂ ਜਨਮਦਿਨ ਮਨਾ ਰਹੀ ਹੈ। ਉਸ ਦਾ ਜਨਮ 16 ਜੁਲਾਈ 1983 ਨੂੰ ਹਾਂਗ ਕਾਂਗ 'ਚ ਹੋਇਆ ਸੀ। ਬਾਲੀਵੁੱਡ 'ਚ ਡੈਬਿਊ ਕਰਨ ਤੋਂ ਪਹਿਲਾਂ ਕੈਟਰੀਨਾ ਕਈ ਮਲਿਆਲਮ ਫਿਲਮਾਂ 'ਚ ਕੰਮ ਕਰ ਚੁੱਕੀ ਹੈ।

PunjabKesari

ਸਾਲ 2003 'ਚ ਉਸ ਨੇ ਫਿਲਮ 'ਬੂਮ' ਨਾਲ ਹਿੰਦੀ ਫਿਲਮਾਂ 'ਚ ਆਪਣੀ ਸ਼ੁਰੂਆਤ ਕੀਤੀ। ਇਸ ਫਿਲਮ 'ਚ ਉਸ ਨੇ ਅਮਿਤਾਭ ਦੇ ਆਪੋਜ਼ਿਟ ਕੰਮ ਕੀਤਾ ਸੀ। ਇਸ ਤੋਂ ਬਾਅਦ ਉਸ ਨੂੰ ਸਾਲ 2005 'ਚ ਹਿੱਟ ਫਿਲਮ 'ਮੈਂਨੇ ਪਿਆਰ ਕਿਉਂ ਕੀਆ' ਮਿਲੀ ਪਰ ਫਿਲਮ 'ਬੂਮ 'ਚ ਇਕ ਸੀਨ ਕਰਨ ਪਛਤਾਵਾ ਕੈਟ ਨੂੰ ਅੱਜ ਤੱਕ ਹੈ।

PunjabKesari

ਦਰਅਸਲ ਫਿਲਮ 'ਬੂਮ' 'ਚ ਕੈਟਰੀਨਾ ਨੇ ਗੁਲਸ਼ਨ ਗਰੋਵਰ ਨੂੰ ਕਿੱਸ ਕਰਨੀ ਸੀ। ਉਸ ਸਮੇਂ ਉੱਥੇ ਅਮਿਤਾਭ ਬੱਚਨ ਵੀ ਮੌਜੂਦ ਸਨ, ਜਿਸ ਕਾਰਨ ਕੈਟਰੀਨਾ ਕਾਫੀ ਅਸਹਿਜ ਮਹਿਸੂਸ ਕਰ ਰਹੀ ਸੀ। ਇਸ ਲਈ ਸੀਨ ਨੂੰ ਪ੍ਰ੍ਰਫੈਕਟ ਬਣਾਉਣ ਲਈ ਕੈਟਰੀਨਾ ਨੇ ਇਸ ਸੀਨ ਦੀ 2 ਘੰਟੇ ਪ੍ਰੈਕਟਿਸ ਕੀਤੀ ਸੀ ਅਤੇ ਦਿਲਚਸਪ ਗੱਲ ਇਹ ਹੈ ਕਿ ਕੈਟਰੀਨਾ ਨੇ ਇਹ ਪ੍ਰੈਕਟਿਸ ਬੰਦ ਕਮਰੇ 'ਚ ਗੁਲਸ਼ਨ ਗਰੋਵਰ ਨਾਲ ਕੀਤੀ ਸੀ।

PunjabKesari

ਉਸ ਤੋਂ ਬਾਅਦ ਹੀ ਉਹ ਇਹ ਸੀਨ ਕਰ ਸਕੀ, ਜਿਸ ਦਾ ਉਸ ਨੂੰ ਅੱਜ ਤੱਕ ਪਛਤਾਵਾ ਹੈ। ਜ਼ਿਕਰਯੋਗ ਹੈ ਕਿ ਸਾਲ 2005 'ਚ ਆਈ ਫਿਲਮ 'ਮੈਂਨੇ ਪਿਆਰ ਕਿਉਂ ਕੀਆ' ਤੋਂ ਬਾਅਦ ਕੈਟਰੀਨਾ-ਸਲਮਾਨ ਵਿਚਕਾਰ ਨੇੜਤਾ ਵਧੀ ਸੀ। ਇਸ ਤੋਂ ਬਾਅਦ ਉਸ ਦਾ ਨਾਂ ਰਣਬੀਰ ਕਪੂਰ ਨਾਲ ਜੁੜਿਆ।

PunjabKesari

ਇੱਥੋਂ ਤੱਕ ਕਿ ਦੋਵੇਂ ਇਕ-ਦੂਜੇ ਨਾਲ ਲਿਵ-ਇਨ-ਰਿਲੇਸ਼ਨਸ਼ਿਪ 'ਚ ਵੀ ਰਹਿਣ ਲੱਗ ਪਏ ਸਨ ਪਰ ਬਾਅਦ 'ਚ ਦੋਹਾਂ ਦਾ ਬ੍ਰੇਕਅੱਪ ਹੋ ਗਿਆ, ਜਿਸ ਦਾ ਕਾਰਨ ਰਣਬੀਰ ਦੀ ਮਾਂ ਨੀਤੂ ਕਪੂਰ ਦੱਸੀ ਗਈ।


Edited By

Chanda Verma

Chanda Verma is news editor at Jagbani

Read More