ਰਣਵੀਰ ਨਾਲ ਬ੍ਰੇਕਅੱਪ ਤੋਂ ਬਾਅਦ ਬਿਲਕੁੱਲ ਟੁੱਟ ਚੁੱਕੀ ਸੀ ਕੈਟਰੀਨਾ, ਖੁਦ ਕੀਤਾ ਖੁਲਾਸਾ

6/13/2019 12:42:03 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਸਲਮਾਨ ਖਾਨ ਦੀ ਫਿਲਮ 'ਭਾਰਤ' ਨੇ ਬਾਕਸ ਆਫਿਸ 'ਤੇ ਵਧੀਆ ਕਮਾਈ ਕੀਤੀ ਹੈ । ਦਰਸ਼ਕਾਂ ਨੇ ਸਲਮਾਨ ਖਾਨ ਤੇ ਕੈਟਰੀਨਾ ਦੀ ਜੋੜੀ ਨੂੰ ਫਿਰ ਤੋਂ ਪਸੰਦ ਕੀਤਾ ਹੈ। ਇਸ ਦੇ ਨਾਲ ਹੀ ਕੈਟਰੀਨਾ ਦੀ ਨਿੱਜ਼ੀ ਜ਼ਿੰਦਗੀ ਵੀ ਪਟਰੀ 'ਤੇ ਆ ਗਈ ਹੈ। ਕੈਟਰੀਨਾ ਰਣਵੀਰ ਕਪੂਰ ਨਾਲ ਹੋਏ ਬ੍ਰੇਕਅੱਪ ਦੇ ਗਮ ਤੋਂ ਪੂਰੀ ਤਰ੍ਹਾਂ ਬਾਹਰ ਆ ਗਈ ਹੈ।
PunjabKesari
ਜਦੋਂ ਵੀ ਕੈਟਰੀਨਾ ਕੋਲੋਂ ਉਸ ਦੇ ਬ੍ਰੇਕਅੱਪ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਹ ਇਸ ਬਾਰੇ ਖੁੱਲ੍ਹ ਕੇ ਬੋਲਦੀ ਹੈ। ਇਕ ਇੰਟਰਵਿਊ 'ਚ ਕੈਟਰੀਨਾ ਨੇ ਖੁਲਾਸਾ ਕੀਤਾ ਸੀ ਕਿ ਰਣਵੀਰ ਨਾਲ ਬ੍ਰੇਕਅੱਪ ਹੋਣ ਤੋਂ ਬਾਅਦ ਉਹ ਡਿਪਰੈਸ਼ਨ 'ਚ ਚਲੀ ਗਈ ਸੀ। ਕੈਟਰੀਨਾ ਨੇ ਕਿਹਾ ਕਿ ਬਾਲੀਵੁੱਡ 'ਚ ਬਹੁਤ ਸਾਰੇ ਕਲਾਕਾਰ ਹਨ ਜੋ ਇਸ ਤਰ੍ਹਾਂ ਦੇ ਹਲਾਤਾਂ ਤੋਂ ਨਿਕਲੇ ਸਨ ।
PunjabKesari
ਉਨ੍ਹਾਂ ਨੇ ਕਿਹਾ ਕਿ ਇਸ ਡਿਪਰੈਸ਼ਨ 'ਚੋਂ ਬਾਹਰ ਨਿਕਲਣ 'ਚ ਉਨ੍ਹਾਂ ਦੇ ਇਕ ਹੀ ਦੋਸਤ ਨੇ ਉਨ੍ਹਾਂ ਦਾ ਸਾਥ ਦਿੱਤਾ ਸੀ, ਤੇ ਉਹ ਦੋਸਤ ਸਨ ਕਿਤਾਬਾਂ। ਕੈਟਰੀਨਾ ਨੇ ਕਿਹਾ ਕਿ ਉਹ ਚੰਗੀਆਂ ਕਿਤਾਬਾਂ ਪੜ੍ਹ ਕੇ ਹੀ ਡਿਪਰੈਸ਼ਨ ਤੋਂ ਬਾਹਰ ਆਈ ਹੈ।
PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News