10 ਸਾਲ ਬਾਅਦ ਫਿਰ ਅਕਸ਼ੈ ਨਾਲ ਨਜ਼ਰ ਆਵੇਗੀ ਬਾਰਬੀ ਗਰਲ

Thursday, July 11, 2019 1:02 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਬਾਰਬੀ ਗਰਲ ਕੈਟਰੀਨਾ ਕੈਫ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਬਣੀ ਹੋਈ ਹੈ। ਕੈਟਰੀਨਾ ਕੈਫ ਜਲਦ ਹੀ ਅਕਸ਼ੈ ਕੁਮਾਰ ਦੇ ਆਓਜਿਟ ਰੋਹਿਤ ਸ਼ੈੱਟੀ ਦੀ ਆਉਣ ਵਾਲੀ ਨਵੀਂ ਫਿਲਮ 'ਸੂਰਿਆਵੰਸ਼ੀ' 'ਚ ਨਜ਼ਰ ਆਵੇਗੀ।
PunjabKesari
ਕੈਟਰੀਨਾ ਅਕਸ਼ੈ ਨਾਲ ਕੰਮ ਕਰਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਕੈਟਰੀਨਾ ਇਸ ਗੱਲ ਨਾਲ ਬਹੁਤ ਖੁਸ਼ ਹੈ ਕਿ ਕਰੀਬ 10 ਸਾਲ ਬਾਅਦ ਉਹ ਫਿਰ ਤੋਂ ਅਕਸ਼ੈ ਕੁਮਾਰ ਨਾਲ ਕੰਮ ਕਰਨ ਜਾ ਰਹੀ ਹੈ। ਕੈਟਰੀਨਾ ਨੇ ਕਿਹਾ ਕਿ ਅਕਸ਼ੈ ਨਾਲ ਫਿਰ ਤੋਂ ਕੰਮ ਕਰਨਾ ਮਤਲਬ ਘਰ ਵਾਪਸੀ ਵਰਗਾ ਹੈ।
PunjabKesari
ਦੱਸ ਦੇਈਏ ਕਿ ਕੈਟਰੀਨਾ ਨੇ ਅਕਸ਼ੈ ਨਾਲ 'ਵੈੱਲਕਮ', 'ਸਿੰਘ ਇਜ ਕਿੰਗ', 'ਨਮਸਤੇ ਲੰਡਨ', 'ਤੀਸ ਮਾਰ ਖਾਂ' ਅਤੇ 'ਦੇ ਦਨਾ ਦਨ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ। ਇਨ੍ਹਾਂ ਸਾਰੀਆਂ ਫਿਲਮਾਂ 'ਚ ਅਕਸ਼ੈ ਤੇ ਕੈਟਰੀਨਾ ਦੀ ਜੋੜੀ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ।


About The Author

manju bala

manju bala is content editor at Punjab Kesari