Video: ਕੋਰੀਓਗਰਾਫਰ ਨੇ ਸਲਮਾਨ ਸਾਹਮਣੇ ਕੀਤੀ ਕੈਟਰੀਨਾ ਦੀ ਬੇਇੱਜ਼ਤੀ, ਪੂਰਾ ਸੱਚ ਜਾਣ ਉੱਡਣਗੇ ਹੋਸ਼

3/17/2018 5:07:09 PM

ਮੁੰਬਈ(ਬਿਊਰੋ)— ਅੱਜਕਲ ਰਾਣੀ ਮੁਖਰਜੀ ਆਪਣੀ ਆਉਣ ਵਾਲੀ ਫਿਲਮ 'ਹਿੱਚਕੀ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਇਸ ਵਿਚਕਾਰ ਰਾਣੀ ਬਾਲੀਵੁੱਡ ਦੇ ਕਈ ਸਟਾਰਜ਼ ਨੂੰ ਮਿਲੀ ਤੇ ਉਨ੍ਹਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਹਿੱਚਕੀ ਦੇ ਬਾਰੇ 'ਚ ਜਾਣਨ ਦੀ ਕੋਸ਼ਿਸ਼ ਕੀਤੀ। ਸ਼ਾਹਰੁਖ ਖਾਨ ਨੂੰ ਮਿਲਣ ਤੋਂ ਬਾਅਦ ਰਾਣੀ ਮੁਖਰਜੀ, ਕੈਟਰੀਨਾ ਕੈਫ ਨੂੰ ਮਿਲਣ ਪਹੁੰਚੀ। ਇਸ ਦੌਰਾਨ ਕੈਟਰੀਨਾ ਨੇ ਰਾਣੀ ਨੂੰ ਆਪਣੀ ਨਿੱਜੀ ਜ਼ਿੰਦਗੀ ਦੇ ਅਜਿਹੇ ਰਾਜ਼ ਬਾਰੇ ਦੱਸਿਆ, ਜਿਸ ਨੂੰ ਜਾਣਨ ਤੋਂ ਬਾਅਦ ਰਾਣੀ ਦੇ ਹੋਸ਼ ਉੱਡ ਗਏ। ਇਸ ਵਿਚਕਾਰ ਰਾਣੀ ਨੇ ਕੈਟਰੀਨਾ ਨਾਲ ਮੁਲਾਕਾਤ ਕੀਤੀ ਤੇ ਜ਼ਿੰਦਗੀ ਦੀ ਉਸ ਹਿੱਚਕੀ ਦੇ ਬਾਰੇ 'ਚ ਪੁੱਛਿਆ, ਜੋ ਉਨ੍ਹਾਂ ਦੇ ਕਰੀਅਰ ਲਈ ਸਭ ਤੋਂ ਵੱਡੀ ਪਰੇਸ਼ਾਨੀ ਸੀ। ਕੈਟਰੀਨਾ ਨੇ ਦੱਸਿਆ— ''ਮੈਂ ਵੇਂਕਟੇਸ਼ ਨਾਲ ਤੇਲੁਗੂ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ। ਕੋਰੀਓਗਰਾਫਰ ਰਾਜੂ ਸੁੰਦਰਮ ਨੂੰ ਮੇਰਾ ਡਾਂਸ ਪਸੰਦ ਨਹੀਂ ਆ ਰਿਹਾ ਸੀ। ਹਾਲਾਂਕਿ ਉਨ੍ਹਾਂ ਨੇ ਉਸ ਸਮੇਂ ਮੈਨੂੰ ਕੁਝ ਵੀ ਨਹੀਂ ਕਿਹਾ। ਕੁਝ ਸਮੇਂ ਬਾਅਦ ਉਹ ਫਿਲਮ 'ਵਾਂਟੇਡ' ਦੀ ਸ਼ੂਟਿੰਗ 'ਤੇ ਮਿਲੇ। ਉਨ੍ਹਾਂ ਨੂੰ ਇਹ ਪਤਾ ਨਹੀਂ ਸੀ ਕਿ ਮੈਂ ਵੀ ਉੱਥੇ ਮੌਜੂਦ ਹਾਂ। ਸਲਮਾਨ ਨੇ ਮਸਤੀ 'ਚ ਹੀ ਉਨ੍ਹਾਂ ਤੋਂ ਪੁੱਛਿਆ ਕਿ, ''ਇਕ ਲੜਕੀ ਹੈ ਕੈਟਰੀਨਾ, ਉਹ ਕਿਹੋ ਜਿਹੀ ਡਾਂਸਰ ਹੈ।'' ਰਾਜੂ ਨੇ ਇਸ ਦੇ ਜਵਾਬ 'ਚ ਕਿਹਾ, ''ਉਹ ਡਾਂਸ ਦੇ ਮਾਮਲੇ 'ਚ ਪੂਰੀ ਤਰ੍ਹਾਂ ਜ਼ੀਰੋ ਹੈ।'' ਇਹ ਗੱਲ ਸੁਣ ਕੇ ਮੈਨੂੰ ਜ਼ੋਰਦਾਰ ਝਟਕਾ ਲੱਗਾ। ਇਸ ਤੋ ਬਾਅਦ ਮੈਂ ਖੁਦ 'ਤੇ ਵਧੇਰੇ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ।

ਮੈਂ ਕੱਥਕ ਗੁਰੂ ਵੀਰੂ ਕਿਸ਼ਣਨ ਤੋਂ ਟਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ। ਸਵੇਰੇ 7 ਵਜੇ ਤੱਕ ਮੈਂ ਉਨ੍ਹਾਂ ਤੋਂ ਕੱਥਕ ਸਿੱਖਦੀ ਸੀ।'' ਉਨ੍ਹਾਂ ਨੇ ਆਪਣੀ ਇਸ ਹਿੱਚਕੀ ਤੋਂ ਬਾਹਰ ਆਉਣ ਦਾ ਪੂਰਾ ਸ਼੍ਰੇਅ ਕੋਰੀਓਗਰਾਫਰ ਬਾਸਕੋ-ਸੀਜ਼ਰ ਨੂੰ ਦਿੱਤਾ। ਉਨ੍ਹਾਂ ਕਿਹਾ, ''ਬਾਸਕੋ ਨੇ ਮੇਰੇ 'ਚ ਵਿਸ਼ਵਾਸ ਜਗਾਇਆ, ਜਿਸ ਤੋਂ ਬਾਅਦ ਮੈਂ 'ਰੇਸ' 'ਚ ਸ਼ਾਨਦਾਰ ਪਰਫਾਰਮ ਕਰ ਸਕੀ।'' ਜ਼ਿਕਰਯੋਗ ਹੈ ਕਿ ਰਾਣੀ ਮੁਖਰਜੀ ਦੀ ਫਿਲਮ 'ਹਿੱਚਕੀ' 23 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ 'ਚ ਉਹ ਇਕ ਅਜਿਹੀ ਬੀਮਾਰੀ ਨਾਲ ਪੀੜਤ ਹੈ, ਜਿਸ 'ਚ ਉਨ੍ਹਾਂ ਨੂੰ ਵਾਰ-ਵਾਰ ਹਿੱਚਕੀ ਆਉਂਦੀ ਹੈ। ਇਸ ਫਿਲਮ 'ਚ ਰਾਣੀ ਮੁਖਰਜੀ 'ਨੈਨਾ ਮਾਥੁਰ' ਦਾ ਕਿਰਦਾਰ ਨਿਭਾਅ ਰਹੀ ਹੈ, ਜਿਸ ਦੇ ਪ੍ਰਮੋਸ਼ਨ ਦੌਰਾਨ ਉਹ ਬਾਲੀਵੁੱਡ ਸਟਾਰਜ਼ ਨਾਲ ਮਿਲ ਕੇ ਉਨ੍ਹਾਂ ਦੀ ਜ਼ਿੰਦਗੀ ਦੀਆਂ ਮੁਸ਼ਕਿਲ ਹਾਲਾਤਾਂ ਨੂੰ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ। ਉੱਥੇ ਦੂਜੇ ਪਾਸੇ ਕੈਟਰੀਨਾ ਜਲਦ ਹੀ 'ਜ਼ੀਰੋ' ਫਿਲਮ 'ਚ ਸ਼ਾਹਰੁਖ ਖਾਨ ਨਾਲ ਨਜ਼ਰ ਆਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News