ਹੌਟਨੈੱਸ ਦੇ ਮਾਮਲੇ ''ਚ ਕਿਮ ਕਾਰਦਸ਼ੀਆਂ ਤੋਂ ਘੱਟ ਨਹੀਂ ਇਹ ਮਾਡਲ, ਤਸਵੀਰਾਂ ਹੋਈਆਂ ਵਾਇਰਲ

Thursday, May 11, 2017 11:09 AM
ਮੁੰਬਈ— ਕੇਟੀ ਪੇਰੀ ਹੁਣ ਕਾਫੀ ਦਿਨਾਂ ਬਾਅਦ ਲਾਈਮਲਾਈਟ ''ਚ ਆਈ ਹੈ। ਇਸ ਤੋਂ ਪਹਿਲਾਂ ਉਹ ਕਾਫੀ ਸਮੇਂ ਤੋਂ ਲਾਈਮਲਾਈਟ ਤੋਂ ਦੂਰ ਸੀ। ਹਾਲ ਹੀ ''ਚ ਕੇਟੀ ਨੇ ਆਪਣੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਉਂਟ ''ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਕਾਰਨ ਕੇਟੀ ਪੇਰੀ ਹੁਣ ਫਿਰ ਚਰਚਾ ''ਚ ਆ ਗਈ ਹੈ। ਇਨ੍ਹਾਂ ਤਸਵੀਰਾਂ ''ਚ ਕੇਟੀ ਦਾ ਬੋਲਡ ਅੰਦਾਜ਼ ਸਾਫ ਨਜ਼ਰ ਆ ਰਿਹਾ ਹੈ। ਕੇਟੀ ਪੇਰੀ ਹਮੇਸ਼ਾ ਆਪਣੀ ਹੌਟਨੈੱਸ ਕਾਰਨ ਚਰਚਾ ''ਚ ਰਹਿੰਦੀ ਹੈ।
ਹਾਲ ''ਚ ਸ਼ੇਅਰ ਕੀਤੀਆਂ ਤਸਵੀਰਾਂ ''ਚ ਇਕ ਤਸਵੀਰ ''ਚ ਕੇਟੀ ਅਜਿਹੀ ਲੋਕੇਸ਼ਨ ''ਚ ਬੈਠ ਕੇ ਕਿਤਾਬ ਪੜ੍ਹਦੀ ਨਜ਼ਰ ਆ ਰਹੀ ਹੈ, ਜਿੱਥੇ ਜ਼ਿਆਦਾਤਰ ਲੋਕ ਹਾਲੀਡੇ ਮਨਾਉਣ ਜਾਂਦੇ ਹਨ। ਦੂਜੀ ਤਸਵੀਰ ''ਚ ਉਨ੍ਹਾਂ ਨੇ ਆਪਣੇ ਆਪ ਨੂੰ ਕੇਟੀ ਕਾਰਦਸ਼ੀਆਂ ਦੱਸਿਆ ਹੈ। ਫੈਸ਼ਨ ਦੇ ਮਾਮਲੇ ''ਚ ਕਿਮ ਕਾਰਦਸ਼ੀਆਂ ਪਰਿਵਾਰ ਦੀ ਤੂਤੀ ਬੋਲਦੀ ਹੈ ਅਤੇ ਇਸ ਕਾਰਨ ਕੇਟੀ ਨੇ ਆਪਣਾ ਆਪ ਨੂੰ ਇੱਕ ਤਸਵੀਰ ''ਚ ਕੇਟੀ ਕਾਰਦਸ਼ੀਆਂ ਦੱਸਿਆ ਹੈ।