ਅਮਿਤਾਭ ਬੱਚਨ ਨੇ ਕੀਤੀ ''ਕੇਬੀਸੀ-11'' ਦੀ ਧਮਾਕੇਦਾਰ ਸ਼ੁਰੂਆਤ

8/8/2019 12:08:48 PM

ਮੁੰਬਈ (ਬਿਊਰੋ) : 'ਕੌਣ ਬਨੇਗਾ ਕਰੋੜਪਤੀ-11' ਲਈ ਮੈਗਾਸਟਾਰ ਅਮਿਤਾਭ ਬੱਚਨ ਨੇ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਹੁਣ ਇਸ ਸ਼ੋਅ ਦਾ ਚੈਨਲ ਵੱਲੋਂ ਨਵਾਂ ਟੀਜ਼ਰ ਰਿਲੀਜ਼ ਕੀਤਾ ਗਿਆ ਹੈ, ਜਿਸ 'ਚ ਅਮਿਤਾਭ ਬੱਚਨ ਦੀ ਸ਼ੋਅ ਦੇ ਸੈੱਟ 'ਤੇ ਧਮਾਕੇਦਾਰ ਐਂਟਰੀ ਹੁੰਦੀ ਹੈ। ਟੀਜ਼ਰ 'ਚ ਉਨ੍ਹਾਂ ਨੇ ਸੈੱਟ ਦੀ ਖਾਸੀਅਤ ਬਾਰੇ ਵੀ ਦੱਸਿਆ ਹੈ ਅਤੇ ਦਰਸ਼ਕਾਂ ਨੂੰ 19 ਅਗਸਤ ਤੱਕ ਦਾ ਇੰਤਜ਼ਾਰ ਕਰਨ ਨੂੰ ਕਿਹਾ ਕਿਉਂਕਿ ਸ਼ੋਅ ਦਾ ਪ੍ਰੀਮੀਅਰ 19 ਅਗਸਤ ਨੂੰ ਹੋ ਰਿਹਾ ਹੈ। ਬੀਤੇ ਦਿਨੀਂ ਸ਼ੋਅ ਦਾ ਨਵਾਂ ਟਰੇਲਰ ਲੌਂਚ ਕਰ ਦਿੱਤਾ ਗਿਆ ਹੈ। ਇਸ ਸਾਲ ਅਗਸਤ 'ਚ ਪ੍ਰੀਮੀਅਰ ਲਈ ਤਿਆਰ ਸ਼ੋਅ ਦਾ ਸੀਜ਼ਨ ਆਪਣੇ ਸੁਪਨਿਆਂ ਪਿੱਛੇ ਡਟੇ ਰਹਿਣ ਦੀ ਗੱਲ ਕਰਦਾ ਹੈ।

 
 
 
 
 
 
 
 
 
 
 
 
 
 

Mark your calendars: 19th August, 9 PM, #KBC with @amitabhbachchan . See you there!

A post shared by Sony Entertainment Television (@sonytvofficial) on Aug 5, 2019 at 8:48pm PDT


ਸ਼ੋਅ ਦਾ ਥੀਮ ਹੈ
ਵਿਸ਼ਵਾਸ ਹੈ ਖੜ੍ਹੇ ਰਹੋ, ਅੜੇ ਰਹੋ।”ਕੌਣ ਬਨੇਗਾ ਕਰੋੜਪਤੀ ਦਾ ਪ੍ਰੀਮੀਅਰ ਅਗਸਤ 'ਚ ਹੋਣਾ ਹੈ। ਰਿਪੋਰਟਸ ਮੁਤਾਬਕ ਸੋਨੀ ਟੀ. ਵੀ. ਆਪਣੇ ਦੋ ਸ਼ੋਅ 'ਲੇਡੀਜ਼ ਸਪੈਸ਼ਲ' ਤੇ ਪਟਿਆਲਾ ਬੇਬਸ' ਨੂੰ ਬੰਦ ਕਰਕ ਇਸ ਗੇਮ ਸ਼ੋਅ ਨੂੰ ਥਾਂ ਦੇਵੇਗਾ। 'ਬਿੱਗ ਬੀ' ਇਸ ਸ਼ੋਅ ਦੇ 10ਵੇਂ ਸੀਜ਼ਨ ਨੂੰ ਹੋਸਟ ਕਰ ਰਹੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News