'ਕੇਬੀਸੀ 11' ਦਾ ਪ੍ਰੋਮੋ ਆਊਟ, ਦਰਜੀ ਦੇ ਬੇਟੇ ਦੀ ਕਹਾਣੀ ਹੈ ਦਿਲਚਸਪ

Wednesday, July 24, 2019 10:16 AM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਆਪਣਾ ਸ਼ੋਅ 'ਕੌਨ ਬਣੇਗਾ ਕਰੋੜਪਤੀ 11' ਲੈ ਕੇ ਆ ਰਹੇ ਹਨ। ਹਾਲ ਹੀ 'ਚ 'ਕੌਨ ਬਨੇਗਾ ਕਰੋੜਪਤੀ 11' ਦਾ ਪ੍ਰੋਮੋ ਰਿਲੀਜ਼ ਹੋਇਆ। ਇਸ ਪ੍ਰੋੋਮੋ 'ਚ ਆਪਣੇ ਸੁਪਨਿਆਂ ਪਿੱਛੇ ਡਟੇ ਰਹਿਣ ਦੀ ਗੱਲ ਕੀਤੀ ਗਈ ਹੈ। ਜਿਵੇਂ ਗੇਮ ਸ਼ੋਅ ਦਾ ਥੀਮ ਹੈ, ਵਿਸ਼ਵਾਸ ਹੈ ਖੜ੍ਹੇ ਰਹੋ, ਅੜੇ ਰਹੋ! ਸ਼ੀਜ਼ਨ 11 ਦੇ ਹਾਲ ਹੀ 'ਚ ਪ੍ਰੋਮੋ 'ਚ ਇਕ ਦਰਜੀ ਦੇ ਬੇਟੇ ਦੀ ਕਹਾਣੀ ਬਿਆਨ ਕਰਦਾ ਹੈ, ਜੋ ਵੱਡੇ ਸੁਪਨੇ ਦੇਖਦਾ ਹੈ ਪਰ ਆਲੇ-ਦੁਆਲੇ ਰਹਿਣ ਵਾਲੇ ਲੋਕ ਉਸ ਦਾ ਮਜ਼ਾਕ ਉਡਾਉਂਦੇ ਹਨ।


ਇਸ 'ਚ ਦਿਖਾਇਆ ਗਿਆ ਹੈ ਕਿ ਇਸ ਦਿਨ ਉਸ ਦਰਜੀ ਦੇ ਬੇਟੇ ਨੂੰ ਕੈਲੀਫੋਰਨੀਆ ਬਿਜਨੈੱਸ ਸਕੂਲ ਤੋਂ ਆਫਰ ਲੈਟਰ ਆਉਂਦਾ ਹੈ। ਇਸ ਤੋਂ ਬਾਅਦ ਸਭ ਦਾ ਸੁਭਾਅ ਉਸ ਪ੍ਰਤੀ ਬਦਲ ਜਾਂਦਾ ਹੈ ਤੇ ਸਾਰੇ ਉਸ ਦੀ ਸਖਤ ਮਿਹਨਤ ਲਈ ਉਸ ਦੀ ਤਾਰੀਫ ਕਰਦੇ ਹਨ। ਇਸ ਤੋਂ ਬਾਅਦ ਉਸ ਲੜਕੇ ਨੂੰ ਅਮਿਤਾਭ ਬੱਚਨ ਨਾਲ ਹੌਟ ਸੀਟ 'ਤੇ ਬੈਠੇ ਦਿਖਾਇਆ ਗਿਆ ਹੈ। ਇਸ ਤੋਂ ਬਾਅਦ ਬਿੱਗ ਬੀ ਔਡੀਅੰਸ ਨੂੰ ਆਪਣੇ ਸੁਪਨਿਆਂ ਦਾ ਪਿੱਛਾ ਕਰਦੇ ਰਹਿਣ ਤੇ ਕਦੇ ਹਾਰ ਨਾ ਮੰਨਣ ਦੀ ਸਲਾਹ ਦਿੰਦੇ ਹਨ। 'ਕੌਨ ਬਣੇਗਾ ਕਰੋੜਪਤੀ' ਸ਼ੋਅ ਨੂੰ ਸ਼ੁਰੂ ਕਰਨ ਦੀਆਂ ਤਿਆਰੀਆਂ ਮਾਰਚ ਤੋਂ ਸ਼ੁਰੂ ਹੋ ਗਈਆਂ ਸਨ। ਇਸ ਤੋਂ ਬਾਅਦ ਹੁਣ ਸ਼ੋਅ ਦੇ ਲੌਂਚ ਹੋਣ ਦੀ ਵਾਰੀ ਹੈ। ਸ਼ੋਅ ਹਰ ਰੋਜ਼ 9 ਵਜੇ ਸੋਨੀ ਟੀਵੀ 'ਤੇ ਸ਼ੁਰੂ ਹੋ ਰਿਹਾ ਹੈ।


About The Author

manju bala

manju bala is content editor at Punjab Kesari