ਪੈਦਾ ਹੁੰਦੇ ਹੀ ਨਰਸ ਨੇ ਸੁੱਟਿਆ ਸੀ ਡਸਟਬਿਨ ''ਚ, ਅੱਜ ਬੈਠੀ ''KBC 11'' ਦੀ ਹਾਟ ਸੀਟ ''ਤੇ

Friday, August 23, 2019 4:40 PM

ਮੁੰਬਈ(ਬਿਊਰੋ)— 'ਕੌਣ ਬਣੇਗਾ ਕਰੋੜਪਤੀ' ਦੀ ਹਾਟ ਸੀਟ 'ਤੇ ਬੈਠ ਕੇ ਉਨਾਵ ਦੀ ਰਹਿਣਵਾਲੀ ਨੁਪੁਰ ਨੇ ਇਸ ਜ਼ਿਲੇ ਦਾ ਨਾਮ ਰੌਸ਼ਨ ਕਰ ਦਿੱਤਾ। ਵੀਰਵਾਰ ਨੂੰ ਮਹਾਨਾਇਕ ਅਮਿਤਾਭ ਬੱਚਨ ਦੇ ਸਵਾਲਾਂ ਦੇ ਜਵਾਬ ਦੇ ਕੇ ਨੁਪੁਰ ਨੇ 10 ਹਜ਼ਾਰ ਰੁਪਏ ਜਿੱਤੇ। ਸ਼ੁੱਕਰਵਾਰ ਰਾਤ ਨੌਂ ਵਜੇ ਇਕ ਵਾਰ ਫਿਰ ਨੁਪੁਰ ਅਮਿਤਾਭ ਬੱਚਨ ਦੇ ਸਵਾਲਾਂ ਦੇ ਜਵਾਬ ਦਿੰਦੀ ਨਜ਼ਰ ਆਵੇਗੀ। ਨੁਪੁਰ ਖੇਡ 'ਚ ਜਜ਼‍ਬੇ ਨਾਲ ਅੱਗੇ ਵਧਦੀ ਰਹੀ ਅਤੇ ਬਿੱਗ ਬੀ ਉਨ੍ਹਾਂ ਦਾ ਉਤਸ਼ਾਹ ਵਧਾਉਂਦੇ ਰਹੇ। ਨੁਪੁਰ ਉਨਾਵ ਦੇ ਬੀਘਾਪੁਰ ਖੇਤਰ ਦੇ ਕਪੂਰਪੂਰ ਪਿੰਡ ਦੀ ਰਹਿਣਵਾਲੀ ਹੈ ਤੇ ਉਸ ਦੇ ਪਿਤਾ ਕਿਸਾਨ ਹਨ।
PunjabKesari
ਜਨ‍ਮ ਦੇ 6 ਮਹੀਨਿਆਂ ਬਾਅਦ ਜਦੋਂ ਨੂਪੁਰ ਦੇ ਮਾਤਾ-ਪਿਤਾ ਨੂੰ ਉਸ ਦੇ ਅਪਾਹਜ ਹੋਣ ਦਾ ਪਤਾ ਚਲਿਆ ਤਾਂ ਉਸ ਨੂੰ ਠੀਕ ਕਰਾਉਣ ਲਈ ਉਨ੍ਹਾਂ ਨੇ ਕਾਫੀ ਦੋੜ-ਭੱਗ ਕੀਤੀ। ਡਾਕ‍ਟਰਾਂ ਦੀ ਦਵਾਈ ਵੀ ਉਸ ਨੂੰ ਠੀਕ ਨਾ ਕਰ ਸਕੀ। ਉਹ ਥੋੜ੍ਹੀ ਵੱਡੀ ਹੋਈ ਤਾਂ ਕਾਨਪੁਰ ਦੇ ਇਕ ਅਪਾਹਜ ਸ‍ਕੂਲ 'ਚ ਉਸ ਦਾ ਦਾਖਲਾ ਕਰਵਾ ਦਿੱਤਾ ਗਿਆ ਪਰ ਨੁਪੁਰ ਦੀ ਕਾਬਲੀਅਤ ਨੂੰ ਦੇਖਦੇ ਹੋਏ ਅਧਿਆਪਕਾਂ ਨੇ ਉਸ ਨੂੰ ਆਮ ਸ‍ਕੂਲ 'ਚ ਦਾਖਲਾ ਲੈਣ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਉਸ ਦਾ ਐਡਮਿਸ਼ਨ ਕਾਂਵੈਂਟ ਸਕੂਲ 'ਚ ਹੋਇਆ। ਕੇ. ਬੀ. ਸੀ. 'ਚ ਆਉਣ ਲਈ ਉਹ ਪਿਛਲੇ ਕਈ ਸਾਲਾਂ ਤੋਂ ਕੋਸ਼ਿਸ਼ ਕਰ ਰਹੀ ਸੀ।
PunjabKesari
ਅਮਿਤਾਭ ਬੱਚਨ ਨੂੰ ਆਪਣੀ ਕਹਾਣੀ ਸੁਣਾਉਂਦੇ ਸਮੇਂ ਨੁਪੁਰ ਦੀਆਂ ਅੱਖਾਂ ਭਰ ਗਈਆਂ। ਉੱਥੇ ਮੌਜੂਦ ਹਰ ਸ਼ਖ‍ਸ ਦੀਆਂ ਅੱਖਾਂ 'ਚ ਹੰਝੂ ਆ ਗਏ। ਨੁਪੁਰ ਨੇ ਦੱਸਿਆ,''ਪੈਦਾ ਹੋਣ ਤੋਂ ਬਾਅਦ ਨਰਸ ਨੇ ਉਸ ਨੂੰ ਡਸ‍ਟਬਿਨ 'ਚ ਸੁੱਟ ਦਿੱਤਾ ਸੀ। ਰਿਸ਼‍ਤੇਦਾਰ ਦੇ ਪੈਸੇ ਦੇਣ ਤੋਂ ਬਾਅਦ ਨਰਸ ਨੇ ਉਸ ਨੂੰ ਡ‍ਸ‍ਟਬਿਨ 'ਚੋਂ ਕੱਢ ਕੇ ਸਾਫ ਕੀਤਾ ਅਤੇ ਠੋਕਿਆ ਤਾਂ ਉਹ ਰੋਂਣ ਲੱਗੀ। ਉਸ ਤੋਂ ਬਾਅਦ 12 ਘੰਟੇ ਲਗਾਤਾਰ ਉਹ ਰੋਂਦੀ ਹੀ ਰਹੀ ਸੀ।''
PunjabKesari
ਨੁਪੁਰ ਨੇ ਅੱਗੇ ਦੱਸਿਆ,''ਡਾਕ‍ਟਰਾਂ ਵਲੋਂ ਠੀਕ ਇਲਾਜ ਨਾ ਮਿਲ ਪਾਉਣ ਕਾਰਨ ਅੱਜ ਉਸ ਦਾ ਇਹ ਹਾਲ ਹੈ।'' ਉਸ ਨੇ ਕਿਹਾ,''ਐੱਮ. ਬੀ. ਬੀ. ਐੱਸ. ਅਤੇ ਉਸ ਤੋਂ ਵੀ ਵੱਡੀ ਡਿਗਰੀ ਲੈਣ ਤੋਂ ਬਾਅਦ ਜਦੋਂ ਡਾਕ‍ਟਰ ਗੰਭੀਰਤਾ ਨਹੀਂ ਦਿਖਾਉਂਦੇ ਹਨ ਤਾਂ ਕਿਸੇ ਦੀ ਜ਼ਿੰਦਗੀ ਕਿਸ ਤਰ੍ਹਾਂ ਬਰਬਾਦ ਹੁੰਦੀ ਹੈ, ਉਸ ਦਾ ਸਿੱਧਾ ਪ੍ਰਮਾਣ ਉਹ ਖੁਦ ਹੈ।'' ਅਮਿਤਾਭ ਦੇ ਸਾਹਮਣੇ ਹਾਟ ਸੀਟ 'ਤੇ ਬੈਠੀ ਨੁਪੁਰ ਨੇ ਕਿਹਾ ਕਿ ਝਾਂਸੀ ਦੀ ਰਾਣੀ ਦੀ ਤਰ੍ਹਾਂ ਉਸ ਦੀ ਜ਼ਿੰਦਗੀ ਵੀ ਸੰਘਰਸ਼ਾਂ ਨਾਲ ਭਰੀ ਹੈ। ਮਹਿਲਾਵਾਂ ਨੂੰ ਅਜਿਹਾ ਕੰਮ ਕਰਨਾ ਚਾਹੀਦਾ ਕਿ ਉਹ ਉਦਾਹਰਣ ਬਣਨ। ਮਹਿਲਾਵਾਂ ਆਪਣੇ ਦਮ 'ਤੇ ਇਕ ਵੱਡਾ ਮੁਕਾਮ ਹਾਸਲ ਕਰ ਸਕਦੀਆਂ ਹਨ।


About The Author

manju bala

manju bala is content editor at Punjab Kesari