KBC11: ਬਿਹਾਰ ਦੇ ਸਨੋਜ ਰਾਜ ਬਣੇ ਪਹਿਲੇ ਕਰੋੜਪਤੀ, ਰਚਿਆ ਇਤਿਹਾਸ

Wednesday, September 11, 2019 2:17 PM
KBC11: ਬਿਹਾਰ ਦੇ ਸਨੋਜ ਰਾਜ ਬਣੇ ਪਹਿਲੇ ਕਰੋੜਪਤੀ, ਰਚਿਆ ਇਤਿਹਾਸ

ਮੁੰਬਈ(ਬਿਊਰੋ)- ਸੋਨੀ ਟੀ.ਵੀ. ਚੈਨਲ ’ਤੇ ਪ੍ਰਸਾਰਿਤ ਹੋਣ ਵਾਲੇ ਰਿਐਲਿਟੀ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਦੇ ਸੀਜਨ 11 ਨੂੰ ਪਹਿਲਾ ਕਰੋੜਪਤੀ ਮਿਲ ਗਿਆ ਹੈ। ਜਾਣਕਾਰੀ ਮੁਤਾਬਕ ਜ਼ਿਲੇ ਦੇ ਹੁਲਾਸਗੰਜ ਪ੍ਰਖੰਡ ਦੇ ਢੋਂਗਰਾ ਪਿੰਡ ਦੇ ਨਿਵਾਸੀ ਸਨੋਜ ਰਾਜ ਨੇ ਇਹ ਰਕਮ ਜਿੱਤ ਕੇ ਬਿਹਾਰ ਦਾ ਨਾਮ ਰੋਸ਼ਨ ਕੀਤਾ ਹੈ। ਸੋਨੀ ਚੈਨਲ ਨੇ ਮੰਗਲਵਾਰ ਨੂੰ ਆਪਣੇ ਫੇਸਬੁੱਕ ਅਤੇ ਟਵਿਟਰ ਅਕਾਊਂਟ ’ਤੇ ਆਉਣ ਵਾਲੇ ਐਪੀਸੋਡ ਦਾ ਪ੍ਰੋਮੋ ਪੋਸਟ ਕੀਤਾ, ਜਿਸ ’ਚ ਸਨੋਜ ਰਾਜ 15ਵੇਂ ਸਵਾਲ ਦਾ ਠੀਕ ਜਵਾਬ ਦੇ ਕੇ ਇਕ ਕਰੋੜ ਰੁਪਏ ਜਿੱਤਦੇ ਦਿਖਾਈ ਦੇ ਰਹੇ ਹਨ। ਸੋਨੀ ਚੈਨਲ ਦੇ ਟਵਿਟਰ ਪੋਸਟ ਮੁਤਾਬਕ ਹੁਣ ਉਹ ਸੱਤ ਕਰੋੜ ਰੁਪਏ ਦੇ ਸਵਾਲ ਲਈ ਖੇਡਣਗੇ। ਵੀਰਵਾਰ ਅਤੇ ਸ਼ੁੱਕਰਵਾਰ ਨੂੰ ਸੋਨੀ ਨਾਲ ਜੁੜੇ ਐਪੀਸੋਡ ਦਾ ਪ੍ਰਸਾਰਣ ਹੋਵੇਗਾ।


ਧਿਆਨਯੋਗ ਹੈ ਕਿ ਬਿਹਾਰ ਦੇ ਸਨੋਜ ਰਾਜ ਨੇ ਕਦੇ ਮਹਾਂਨਗਰ ਨਹੀਂ ਦੇਖਿਆ ਸੀ। ਉਨ੍ਹਾਂ ਦੇ ਪਿਤਾ ਰਾਮਜਨਮ ਸ਼ਰਮਾ ਸਾਧਾਰਣ ਕਿਸਾਨ ਹਨ। ਸਨੋਜ ਨੇ ਜਹਾਨਾਬਾਦ ਤੋਂ ਹੀ ਆਪਣੀ ਪੜਾਈ ਕੀਤੀ ਹੈ। ਉਨ੍ਹਾਂ ਨੇ ਵਰਧਮਾਨ ਦੇ ਇਕ ਕਾਲਜ ਤੋਂ ਬੀਟੈਕ ਦੀ ਪੜਾਈ ਕੀਤੀ ਹੈ ਅਤੇ ਉਸ ਤੋਂ ਬਾਅਦ ਦੋ ਸਾਲ ਤੋਂ ਸਹਾਇਕ ਕਮਾਂਡੇਂਟ ਦੇ ਅਹੁਦੇ ’ਤੇ ਨੌਕਰੀ ਕਰ ਰਹੇ ਹਨ। ਹਾਲਾਂਕਿ ਉਨ੍ਹਾਂ ਦੀ ਇੱਛਾ ਪ੍ਰਬੰਧਕੀ ਖੇਤਰ ’ਚ ਜਾਣ ਦੀ ਹੈ। ਉਹ ਆਈ. ਏ. ਐੱਸ. ਬਨਣਾ ਚਾਹੁੰਦੇ ਹਨ। ‘ਕੌਣ ਬਣੇਗਾ ਕਰੋੜਪਤੀ 11’ ਦੇ ਇਸ ਐਪੀਸੋਡ ਦਾ ਪ੍ਰਸਾਰਣ 12 ਨਵੰਬਰ ਨੂੰ ਕੀਤਾ ਜਾਵੇਗਾ।


About The Author

manju bala

manju bala is content editor at Punjab Kesari