ਕੇ. ਬੀ. ਸੀ. ’ਚ ਬਿਹਾਰ ਦੇ ਇਲੈਕਟ੍ਰੀਸ਼ੀਅਨ ਨੇ ਜਿੱਤੇ 25 ਲੱਖ, ਗਿਆਨ ਤੋਂ ਇੰਪ੍ਰੈੱਸ ਹੋਏ ਅਮਿਤਾਭ

Saturday, August 31, 2019 8:50 AM
ਕੇ. ਬੀ. ਸੀ. ’ਚ ਬਿਹਾਰ ਦੇ ਇਲੈਕਟ੍ਰੀਸ਼ੀਅਨ ਨੇ ਜਿੱਤੇ 25 ਲੱਖ, ਗਿਆਨ ਤੋਂ ਇੰਪ੍ਰੈੱਸ ਹੋਏ ਅਮਿਤਾਭ

ਮੁੰਬਈ (ਬਿਊਰੋ) – ‘ਕੌਨ ਬਣੇਗਾ ਕਰੋੜਪਤੀ’ (ਕੇ. ਬੀ. ਸੀ.) ਵਿਚ ਵੀਰਵਾਰ ਦਾ ਐਪੀਸੋਡ ਖਾਸ ਰਿਹਾ। ਇਸ ਐਪੀਸੋਡ ਵਿਚ ਬਿਹਾਰ ਦੇ ਇਕ ਇਲੈਕਟ੍ਰੀਸ਼ੀਅਨ ਰਣਜੀਤ ਕੁਮਾਰ ਨੇ 25 ਲੱਖ ਰੁਪਏ ਜਿੱਤੇ। ਰਣਜੀਤ ਦੇ ਵੱਖ-ਵੱਖ ਵਿਸ਼ਿਆਂ (ਕਰੰਟ ਅਫੇਅਰ ਹੋਵੇ ਜਾਂ ਮਾਈਥਾਲੋਜੀ) ਵਿਚ ਗਿਆਨ ਨਾਲ ਅਮਿਤਾਭ ਬੱਚਨ ਵੀ ਖਾਸ ਇੰਪ੍ਰੈੱਸ ਹੋਏ ਅਤੇ ਉਸ ਦੀ ਤਾਰੀਫ ਕੀਤੇ ਬਿਨਾਂ ਨਹੀਂ ਰਹਿ ਸਕੇ।

Image result for amitabh bachchan and Ranjit kumar

ਸ਼ੋਅ ਵਿਚ ਰਣਜੀਤ ਨੇ ਦੱਸਿਆ ਕਿ ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਕੋਈ ਵੀ ਕਿਤਾਬ ਚੁਣਦੇ ਹਨ ਅਤੇ ਪੜ੍ਹਦੇ ਹਨ। ਉਨ੍ਹਾਂ ਨੂੰ ਪੜ੍ਹਨ ਦਾ ਬਹੁਤ ਸ਼ੌਕ ਹੈ। 

Image result for amitabh bachchan and Ranjit kumar
ਰਣਜੀਤ ਆਪਣਾ ਘਰ ਚਲਾਉਣ ਲਈ ਇਕ ਟੈਲੀਫੋਨ ਕੰਪਨੀ ਵਿਚ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ। ਕੰਮ ਕਾਰਣ ਉਹ ਆਪਣੇ ਪਰਿਵਾਰ ਤੋਂ ਦੂਰ ਰਹਿੰਦਾ ਹੈ ਅਤੇ ਸਾਲ ਵਿਚ 2 ਵਾਰ ਹੀ ਆਪਣੇ ਪਰਿਵਾਰ ਨੂੰ ਮਿਲਦੇ ਹਨ।


Edited By

Sunita

Sunita is news editor at Jagbani

Read More