ਮਸ਼ਹੂਰ ਗਾਇਕਾ ਕੌਰ ਬੀ ਦਾ ਨਵਾਂ ਗੀਤ ''ਕਣੀਆਂ'' ਹੋਇਆ ਰਿਲੀਜ਼

5/26/2017 3:24:30 PM

ਜਲੰਧਰ— ਪੰਜਾਬੀ ਮਸ਼ਹੂਰ ਗਾਇਕਾ ਕੌਰ ਬੀ ਨੇ ਵੱਖ-ਵੱਖ ਗੀਤਾਂ ਨਾਲ ਦਰਸ਼ਕਾਂ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਹਾਲ ਹੀ 'ਚ ਪੰਜਾਬੀ ਗਾਇਕਾ ਕੌਰ ਬੀ ਦਾ ਨਵਾਂ ਗੀਤ 'ਕਣੀਆਂ' ਅੱਜ ਯੂ.ਟਿਊਬ 'ਤੇ ਰਿਲੀਜ਼ ਹੋਇਆ ਹੈ। ਕੌਰ ਬੀ ਦੇ 'ਕਣੀਆਂ' ਗੀਤ ਦੇ ਬੋਲ ਵੀਤ ਬਲਜੀਤ ਨੇ ਲਿਖੇ ਹਨ ਅਤੇ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ। ਇਸ ਗੀਤ ਨੂੰ ਕੌਰ ਬੀ ਨੇ ਕਾਫੀ ਸੁੱਚਜੇ ਢੰਗ ਨਾਲ ਪੇਸ਼ ਕੀਤਾ ਹੈ। 'ਕਣੀਆਂ' ਗੀਤ ਨੂੰ ਲੇਬਲ ਸਪੀਡ ਰਿਕਾਰਡਸ ਵੱਲੋਂ ਪੇਸ਼ ਕੀਤਾ ਗਿਆ ਹੈ।


ਦੱਸਣਯੋਗ ਹੈ ਕਿ 'ਕਣੀਆਂ' ਗੀਤ 'ਚ ਕੌਰ ਬੀ ਨੇ ਵਿਆਹ ਦੇ ਵਿਸ਼ੇ ਬਾਰੇ ਗੱਲ ਕੀਤੀ ਹੈ। ਕੌਰ ਬੀ ਨੇ ਇਸ ਗੀਤ ਰਾਹੀ ਇੱਕ ਕੁੜੀ ਦੇ ਵਿਆਹ ਦੇ ਚਾਹ ਨੂੰ ਦਰਸਾਇਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News