ਸ਼ਹਿਦ ਨਾਲੋਂ ਮਿੱਠੀ 'ਤੇ ਦਿਲਾਂ ਨੂੰ ਛੂਹਣ ਵਾਲੀ ਆਵਾਜ਼ ਦੀ ਮੱਲਿਕਾ ਕੌਰ ਬੀ

7/5/2018 1:35:53 PM

ਜਲੰਧਰ(ਬਿਊਰੋ)— ਪਾਣੀ ਦੀਆਂ ਲਹਿਰਾਂ 'ਚ ਤੈਰਦੇ ਕਮਲ ਦੇ ਫੁੱਲ ਵਰਗੀ ਲਰਜ਼ਦੀ ਲਹਿਰਾਉ-ਦੀ ਅਵਾਜ ਵਰਗਾ ਹੁਲਾਰਾ ਦੇਣ ਵਾਲੀ ਆਵਾਜ਼ ਦੀ ਮੱਲਿਕਾ ਹੈ। ਕੌਰ ਬੀ ਦਾ ਅੱਜ ਆਪਣਾ 27ਵਾਂ ਜਨਮ ਮਨਾ ਰਹੀ ਹੈ। ਪੰਜਾਬੀ ਗਾਇਕੀ ਦੇ ਖੇਤਰ 'ਚ ਬਹੁਤ ਥੋੜੇ ਸਮੇਂ 'ਚ ਹੀ ਵੱਡੀਆਂ ਪੁਲਾਂਘਾ ਪੁੱਟਣ ਵਾਲੀ ਇਸ ਖੂਬਸੂਰਤ ਗਾਇਕਾ ਦਾ ਜਨਮ ਜਿਲ੍ਹਾ ਸੰਗਰੂਰ ਦੇ ਪਿੰਡ ਨਵਾਂ ਗਾਉਂ ਤਹਿਸੀਲ ਪਾਤੜਾਂ ਵਿਖੇ 5 ਜੁਲਾਈ 1991 ਨੂੰ ਪਿਤਾ ਸ੍ਰ. ਲਖਵਿੰਦਰ ਸਿੰਘ ਮੱਟੂ ਤੇ ਮਾਤਾ ਦਲਜੀਤ ਕੌਰ ਦੇ ਘਰ ਹੋਇਆ।
PunjabKesari
ਉਸ ਦੇ ਮਾਪਿਆਂ ਨੇ ਕਦੇ ਸੁਪਨੇ 'ਚ ਵੀ ਨਹੀਂ ਸੀ ਚਿਤਵਿਆ ਕਿ ਉਨ੍ਹਾਂ ਦੀ ਲਾਡਲੀ ਧੀ ਆਪਣੀ ਸੁਰੀਲੀ ਅਵਾਜ਼ ਸਦਕਾ ਗਾਇਕੀ ਦੀ ਦੁਨੀਆਂ 'ਚ ਇਕ ਵੱਖਰੀ ਥਾਂ ਸਥਾਪਿਤ ਕਰਦੀ ਹੋਈ ਉਨ੍ਹਾਂ ਦਾ ਨਾਂ ਰੋਸ਼ਨ ਕਰੇਗੀ।
PunjabKesari
ਦੱਸ ਦੇਈਏ ਕਿ ਕੌਰ ਬੀ ਦਾ ਅਸਲੀ ਨਾਂ ਬਲਜਿੰਦਰ ਕੌਰ ਹੈ, ਜਿਸ ਦੀ ਸ਼ਹਿਦ ਨਾਲੋਂ ਮਿੱਠੀ 'ਤੇ ਦਿਲਾਂ ਨੂੰ ਛੂਹਣ ਵਾਲੀ ਅਵਾਜ਼ ਸੁਣਦਿਆਂ ਹੀ ਨੋਜਵਾਨਾਂ ਨੂੰ ਚਾਅ ਜਿਹਾ ਚੜ੍ਹ ਜਾਂਦਾ ਹੈ 'ਤੇ ਮੁਟਿਆਰਾਂ ਦੀ ਅੱਡੀ ਮਟਕ ਨਾਲ ਹਿਲ ਉੱਠਦੀ ਹੈ ਜਾਂ ਇਹ ਆਖ ਲਉ ਕਿ ਉਸ ਦੀ ਅਵਾਜ਼ 'ਚ ਇਕ ਅਜਿਹੀ ਅਦਾ ਹੈ, ਜਿਸ ਦੇ ਸਦਕਾ ਉਸ ਨੇ ਅੱਜ ਸਰੋਤਿਆਂ ਦੀ ਧੁਰ ਰੂਹ ਤੱਕ ਪਹੁੰਚ ਕੇ ਉਚ-ਮੁਕਾਮੀ ਗਾਇਕੀ ਦਾ ਦਰਜਾ ਹਾਸਲ ਕੀਤਾ ਹੈ।
PunjabKesari
ਇਸ ਦੇ ਨਾਲ ਹੀ ਪੰਜਾਬੀ ਚੈਨਲ ਐਮ ਐਚ ਵਨ ਦੇ ਸੰਗੀਤਕ ਮੁਕਾਬਲੇ ਸ਼ੋਅ 'ਅਵਾਜ਼ ਪੰਜਾਬ ਦੀ-3' ਵਿਚ ਭਾਗ ਲੈਣ ਲਈ ਉਤਸ਼ਾਹਤ ਕੀਤਾ ਜਿਥੇ ਉਸ ਨੇ ਆਪਣੀ ਵਧੀਆ ਗਾਇਕੀ ਦੇ ਜਾਦੂ ਸਦਕਾ ਹਰ ਇਕ ਨੂੰ ਕੀਲ ਕੇ ਰੱਖ ਦਿੱਤਾ ਤੇ ਪਹਿਲੇ ਪੰਜ ਗਾਇਕਾਂ 'ਚ ਰਹੀ।
PunjabKesari
ਇਸ ਤੋਂ ਬਾਅਦ 'ਵੁਆਇਸ ਆਫ ਪੰਜਾਬ ਦੀ 2' 'ਚ ਫਸਟ ਰੈਨਰਅੱਪ ਦਾ ਖਿਤਾਬ ਹਾਸਲ ਕਰਨ ਉਪਰੰਤ ਖੂਬ ਨਾਂ ਕਮਾ ਚੁੱਕੀ ਹੈ। ਇਸ ਖੇਤਰ 'ਚ ਹੋਰ ਅੱਗੇ ਵਧਣ ਤੇ ਗਾਇਕੀ ਸਬੰਧੀ ਚੰਗੀ ਤਾਲੀਮ ਹਾਸਲ ਕਰਨ ਲਈ ਪਟਿਆਲਾ ਵਿਖੇ ਉਸਤਾਦ ਗੁਰਪ੍ਰਤਾਪ ਸਿੰਘ ਗਿੱਲ ਹੁਰਾਂ ਕੋਲ ਜਾਣਾ ਸ਼ੁਰੂ ਕੀਤਾ ਤੇ ਜਿਥੇ ਕੌਰ ਬੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ।
PunjabKesari
ਇਸ ਦੌਰਾਨ ਹੀ ਕੌਰ ਬੀ ਦਾ ਸੰਪਰਕ ਪੰਜਾਬ ਦੀ ਉਘੇ ਗੀਤਕਾਰ ਤੇ ਮਸ਼ਹੂਰ ਮਿਊਜ਼ਿਕ ਕੰਪਨੀ ਸਪੀਡ ਰਿਕਾਰਡਸ ਦੇ ਮਨੈਜਰ ਬੰਟੀ ਬੈਂਸ ਨਾਲ ਹੋਇਆ, ਜਿਨਾਂ ਨੂੰ ਕੌਰ ਬੀ ਦੀ ਗਾਇਕੀ ਇਸ ਕਦਰ ਪਸੰਦ ਆਈ ਕਿ ਉਨਾਂ ਵਲੋਂ ਪੰਜਾਬ ਦੇ ਨਾਮੀ ਗਾਇਕ ਜੱਸੀ ਗਿੱਲ ਨਾਲ ਪਹਿਲਾ ਦੋਗਾਣਾ ਗੀਤ 'ਕਲਾਸਮੈਟ' ਰਿਕਾਰਡ ਕੀਤਾ ਗਿਆ, ਜਿਹੜਾ ਪੰਜਾਬੀ ਫਿਲਮ 'ਡੈਡੀ ਕੂਲ ਮੂੰਡੇ ਫੂਲ' ਰਾਹੀ ਸਰੋਤਿਆਂ ਦੇ ਰੂ-ਬ-ਰੂ ਹੋਇਆ।
PunjabKesari
ਇਸ ਤੋਂ ਬਾਅਦ ਕੌਰ ਬੀ ਨੇ ਸਿੰਗਲ ਟਰੈਕ ਗੀਤਾਂ ਦੀ ਅਜਿਹੀ ਲੜੀ ਬਣਾਈ ਕਿ ਉਸ ਵਲੋਂ ਗਾਏ 'ਅਣਜੰਮੀ ਧੀ', 'ਜੂਲਫਾਂ', 'ਅੱਲਾ ਹੂ', 'ਮਿਸ ਯੂ', 'ਫਿਲਿੰਗ'  ਅਤੇ  'ਵੈਲੀ ਜੱਟ' ਆਦਿ ਸਾਰੇ ਗੀਤ ਹੀ ਸੁਪਰ ਹਿੱਟ ਰਹੇ।
PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News