'ਤਾਰਕ ਮਹਿਤਾ...' ਦੇ ਅਭਿਨੇਤਾ ਕਵੀ ਕੁਮਾਰ ਦਾ ਹੋਇਆ ਦਿਹਾਂਤ

7/9/2018 2:27:58 PM

ਮੁੰਬਈ (ਬਿਊਰੋ)— ਟੀ. ਵੀ. ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਡਾਕਟਰ ਹੰਸਰਾਜ ਹਾਥੀ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਕਵੀ ਕੁਮਾਰ ਆਜ਼ਾਦ ਦਾ ਦਿਹਾਂਤ ਹੋ ਗਿਆ ਹੈ। ਕਵੀ ਕਾਫੀ ਲੰਬੇ ਸਮੇਂ ਤੋਂ ਇਸ ਸ਼ੋਅ ਨਾਲ ਜੁੜੇ ਹੋਏ ਸਨ। ਦੱਸ ਦੇਈਏ ਅਭਿਨੇਤਾ ਕਵੀ ਕੁਮਾਰ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਨਾਲ ਹੋਇਆ ਹੈ। ਕੁਝ ਦਿਨ ਪਹਿਲਾਂ ਹੀ ਕਵੀ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਸੀ, ''ਕਿਸੀ ਨੇ ਕਹਾ ਹੈ ਕਲ ਹੋ ਨਾ ਹੋ, ਮੈਂ ਕਹਿਤਾ ਹੂੰ ਪਲ ਹੋ ਨਾ ਹੋ... ਹਰ ਲਮਹਾ ਜੀਓ।''

PunjabKesari

ਦੱਸਣਯੋਗ ਹੈ ਕਿ ਕਵਿ ਕੁਮਾਰ ਆਜ਼ਾਦ ਦੀ ਮੌਤ ਨਾਲ ਟੀ. ਵੀ. ਇੰਡਸਟਰੀ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ। ਸੂਤਰਾਂ ਮੁਤਾਬਕ ਕਵੀ ਨੇ 2010 'ਚ ਆਪਣਾ 80 ਕਿਲੋ ਭਾਰ ਸਰਜਰੀ ਨਾਲ ਘਟਾਇਆ ਸੀ। ਇਸ ਸਰਜਰੀ ਤੋਂ ਬਾਅਦ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਕਾਫੀ ਸੌਖਾਲੀ ਹੋ ਗਈ ਸੀ। ਇਕ ਇੰਟਰਵਿਊ ਦੌਰਾਨ ਉਨ੍ਹਾਂ ਦੱਸਿਆ ਸੀ ਕਿ ਮੈਨੂੰ ਖੁਸ਼ੀ ਹੈ ਕਿ ਲੋਕਾਂ ਨੇ ਮੈਨੂੰ ਮੇਰੇ ਕਿਰਦਾਰ ਲਈ ਪਸੰਦ ਕੀਤਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News