''ਤਾਰਕ...'' ਦੀ ਸਟਾਰ ਕਾਸਟ ਨੇ ਵੀਡੀਓ ਸ਼ੇਅਰ ਕਰਕੇ ''ਡਾਕਟਰ ਹਾਥੀ'' ਨੂੰ ਦਿੱਤੀ ਸ਼ਰਧਾਂਜਲੀ

7/14/2018 3:10:56 AM

ਮੁੰਬਈ (ਬਿਊਰੋ)— 'ਤਾਰਕ ਮਹਿਤਾ ਦਾ ਉਲਟਾ ਚਸ਼ਮਾ' 'ਚ 'ਡਾਕਟਰ ਹਾਥੀ' ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਕਵੀ ਕੁਮਾਰ ਦੇ ਦਿਹਾਂਤ ਤੋਂ ਬਾਅਦ ਸ਼ੋਅ ਦੀ ਪੂਰੀ ਸਟਾਰ ਕਾਸਟ ਸਦਮੇ 'ਚ 'ਚ ਹੈ। 'ਡਾਕਟਰ ਹੰਸਰਾਜ ਹਾਥੀ' ਦਾ 9 ਜੂਨ ਨੂੰ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋਇਆ ਸੀ। ਉਨ੍ਹਾਂ ਦੇ ਦਿਹਾਂਤ ਦੀ ਖਬਰ ਸੁਣਦੇ ਹੀ ਸ਼ੋਅ ਦੀ ਪੂਰੀ ਸਟਾਰ ਕਾਸਟ ਨੇ ਸ਼ੂਟਿੰਗ ਰੱਦ ਕਰ ਦਿੱਤੀ। ਉੱਥੇ ਹੀ ਸ਼ੋਅ ਦੇ ਨਿਰਮਾਤਾ ਅਸਿਤ ਮੋਦੀ ਨੇ ਪੂਰੀ ਕਾਸਟ ਵਲੋਂ ਡਾਕਟਰ ਹਾਥੀ ਨੂੰ ਸ਼ਰਧਾਂਜਲੀ ਦਿੱਤੀ ਹੈ। ਡਾਕਟਰ ਹਾਥੀ ਨੂੰ ਸ਼ਰਧਾਂਜਲੀ ਦੇਣ ਲਈ ਅਸਿਤ ਮੋਦੀ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਕਵੀ ਕੁਮਾਰ ਬਾਰੇ ਦੱਸਿਆ ਗਿਆ ਹੈ।

 

A post shared by jethalal_daya (@gokuldham_society_) on

ਦੱਸਣਯੋਗ ਹੈ ਕਿ 9 ਜੁਲਾਈ ਨੂੰ ਕਵੀ ਕੁਮਾਰ ਆਜ਼ਾਦ ਨੇ ਸ਼ੋਅ ਦੇ ਨਿਰਮਾਤਾ ਨੂੰ ਫੋਨ ਕਰਕੇ ਕਿਹਾ ਸੀ ਕਿ ਉਸ ਦੀ ਸਿਹਤ ਖਰਾਬ ਹੈ ਅਤੇ ਉਹ ਸ਼ੋਅ ਦੀ ਸ਼ੂਟਿੰਗ 'ਤੇ ਨਹੀਂ ਆਵੇਗਾ ਪਰ ਉਸ ਦਿਨ ਹੀ ਹਸਪਤਾਲ ਲੈ ਕੇ ਜਾਣ ਤੋਂ ਬਾਅਦ ਕਵੀ ਕੁਮਾਰ ਦਾ ਦਿਹਾਂਤ ਹੋ ਗਿਆ। ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਸ ਤਰ੍ਹਾਂ ਕਵੀ ਕੁਮਾਰ ਆਜ਼ਾਦ ਸਭ ਦਾ ਮਨੋਰੰਜਨ ਕਰਦੇ ਸਨ। ਉਸ ਦੇ ਲਈ ਫੈਨਜ਼ ਅਤੇ ਸਟਾਰ ਕਾਸਟ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News