ਇੰਟਰਨੈੱਟ ''ਤੇ ਮੁੜ ਛਾਇਆ ਕਵਿਤਾ ਕੌਸ਼ਿਕ ਦਾ ਯੋਗ ਵੀਡੀਓ

8/1/2019 9:22:28 AM

ਮੁੰਬਈ(ਬਿਊਰੋ)— ਟੀ. ਵੀ. ਸੀਰੀਅਲ 'ਐੱਫ. ਆਈ. ਆਰ' 'ਚ ਆਪਣੀ ਐਕਟਿੰਗ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਕਵਿਤਾ ਕੌਸ਼ਿਕ ਨੇ ਪੰਜਾਬੀ ਇੰਡਸਟਰੀ 'ਚ ਵੀ ਆਪਣੀ ਖਾਸ ਜਗ੍ਹਾ ਬਣਾ ਲਈ ਹੈ। ਕਵਿਤਾ ਕੌਸ਼ਿਕ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਏ ਦਿਨ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਆਪਣੇ ਫੈਨਜ਼ ਨਾਲ ਸਾਂਝੀਆਂ ਕਰਦੀ ਹੈ। ਇਸ ਵਾਰ ਉਨ੍ਹਾਂ ਨੇ ਬਹੁਤ ਹੀ ਹੈਰਾਨੀਜਨਕ ਵੀਡੀਓ ਪਾਈ ਹੈ। ਇਸ ਵੀਡੀਓ 'ਚ ਉਹ ਹੌਟ ਯੋਗਾ ਕਰਦੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਵੱਲੋਂ ਕੀਤੇ ਜਾ ਰਹੇ ਮੂਵ ਬਹੁਤ ਮੁਸ਼ਕਲ ਨਜ਼ਰ ਆ ਰਹੇ ਹਨ ਪਰ ਉਹ ਬਹੁਤ ਹੀ ਆਰਾਮ ਨਾਲ ਆਪਣਾ ਯੋਗ ਆਸਨ ਨੂੰ ਕਰਦੇ ਹੋਏ ਨਜ਼ਰ ਆ ਰਹੀ ਹੈ। ਦਰਸ਼ਕਾਂ ਵੱਲੋਂ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

The word Yoga has often been misunderstood, especially in the west, as a practice of certain physical exercises. These exercises are not yoga; they are asanas. Neither is music or dancing yoga, I won’t even get into talking about the fads called hot yoga, power yoga etc etc. Yog is the practice of meditation and the allied spiritual disciplines. When the senses are stilled, when the mind is stilled, when the intellect is stilled, when the ego is stilled, then the state of perfect yog is reached 🙏🏼 - Sirf Mai nahi kehti Geeta mei likha hai .

A post shared by Kavita (@ikavitakaushik) on Jul 31, 2019 at 1:40am PDT


ਜੇ ਗੱਲ ਕਰੀਏ ਕਵਿਤਾ ਕੌਸ਼ਿਕ ਦੇ ਕੰਮ ਦੀ ਤਾਂ ਹਾਲ ਹੀ ਉਨ੍ਹਾਂ ਦੀ ਫਿਲਮ 'ਮਿੰਦੋ ਤਸੀਲਦਾਰਨੀ' ਰਿਲੀਜ਼ ਹੋਈ ਸੀ। ਦਰਸ਼ਕਾਂ ਵੱਲੋਂ ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਕਵਿਤਾ ਕੌਸ਼ਿਕ ਬਿਨੂੰ ਢਿੱਲੋਂ ਦੀ ਫਿਲਮ 'ਵੇਖ ਬਰਾਤਾਂ ਚੱਲੀਆਂ' ਤੇ 'ਵਧਾਈਆਂ ਜੀ ਵਧਾਈਆਂ' 'ਚ ਕੰਮ ਕਰ ਚੁੱਕੇ ਹੈ। ਗੁਰਦਾਸ ਮਾਨ ਜੀ ਦੇ ਨਾਲ ਵੀ ਕਵਿਤਾ ਕੌਸ਼ਿਕ ਫਿਲਮ 'ਨਨਕਾਣਾ' 'ਚ ਕੰਮ ਕਰ ਚੁੱਕੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News