ਕਵਿਤਾ ਕੌਸ਼ਿਕ ਨੇ ਵਿਦੇਸ਼ੀਆਂ ਨੂੰ ਰੰਗਿਆਂ ਆਪਣੇ ਰੰਗ ''ਚ (ਵੀਡੀਓ)

Sunday, July 21, 2019 2:40 PM
ਕਵਿਤਾ ਕੌਸ਼ਿਕ ਨੇ ਵਿਦੇਸ਼ੀਆਂ ਨੂੰ ਰੰਗਿਆਂ ਆਪਣੇ ਰੰਗ ''ਚ (ਵੀਡੀਓ)

ਜਲੰਧਰ (ਬਿਊਰੋ) —  ਪੰਜਾਬੀ ਫਿਲਮ ਦੀ ਮਸ਼ਹੂਰ ਆਦਾਕਾਰਾ ਕਵਿਤਾ ਕੌਸ਼ਿਕ 'ਮਿੰਦੋ ਤਸੀਲਦਾਰਨੀ' ਦੀ ਸਫਲਤਾ ਤੋਂ ਬਾਅਦ ਇਨਵੀਂ ਦਿਨੀਂ ਵਿਦੇਸ਼ 'ਚ ਛੁੱਟੀਆਂ ਦਾ ਆਨੰਦ ਲੈ ਰਹੀ ਹੈ। ਉਹ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ ਤੇ ਆਪਣੇ ਖੁਸ਼ਨੁਮਾ ਪਾਲਾਂ ਨੂੰ ਆਪਣੇ ਫੈਨਜ਼ ਨਾਲ ਹਮੇਸ਼ਾ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਬਹੁਤ ਹੀ ਖੂਬਸੂਰਤ ਵੀਡੀਓ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਉਹ ਸਾਲ 1995 'ਚ ਆਇਆ ਪ੍ਰਸਿੱਧ ਇੰਡੀਅਨ ਪੋਪ ਸੌਂਗ 'ਮੇਡ ਇਨ ਇੰਡੀਆ' 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਉਸ ਨੂੰ ਨੱਚਦੇ ਹੋਏ ਦੇਖ ਕੇ ਵਿਦੇਸ਼ੀ ਵੀ ਆਪਣੇ ਆਪ ਨੂੰ ਨੱਚਣ ਤੋਂ ਰੋਕ ਨਹੀਂ ਸਕੇ ਤੇ ਕਵਿਤਾ ਕੌਸ਼ਿਕ ਨਾਲ ਤਾਲ ਦੇ ਨਾਲ ਤਾਲ ਮਿਲਾ ਕੇ ਡਾਂਸ ਕਰਨ ਲੱਗੇ। ਇਹ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

When the desi takes over the videsi party 🥳

A post shared by Kavita (@ikavitakaushik) on Jul 20, 2019 at 4:31am PDT


ਦੱਸ ਦਈਏ ਕਿ ਕਵਿਤਾ ਕੌਸ਼ਿਕ ਪੰਜਾਬੀ ਇੰਡਸਟਰੀ 'ਚ ਆਪਣੀ ਅਦਾਕਾਰੀ ਦੇ ਨਾਲ ਵਾਹ-ਵਾਹ ਖੱਟ ਚੁੱਕੀ ਹੈ। ਹਾਲ ਹੀ 'ਚ ਉਹ ਫਿਲਮ 'ਮਿੰਦੋ ਤਸੀਲਦਾਰਨੀ' ਨਜ਼ਰ ਆਈ ਸੀ, ਜਿਸ 'ਚ ਉਹ ਕਰਮਜੀਤ ਅਨਮੋਲ ਨਾਲ ਨਜ਼ਰ ਆਈ ਸੀ। ਇਸ ਤੋਂ ਪਹਿਲਾਂ ਵੀ ਕਵਿਤਾ ਕੌਸ਼ਿਕ ਬਿਨੂੰ ਢਿੱਲੋਂ ਦੀ ਫਿਲਮ 'ਵੇਖ ਬਰਾਤਾਂ ਚੱਲੀਆਂ'  ਤੇ 'ਵਧਾਈਆਂ ਜੀ ਵਧਾਈਆਂ' 'ਚ ਕੰਮ ਕਰ ਚੁੱਕੀ ਹੈ।


Edited By

Sunita

Sunita is news editor at Jagbani

Read More