ਕਦੇ ਮਾਂ ਨਹੀਂ ਬਣਨਾ ਚਾਹੁੰਦੀ ਕਵਿਤਾ ਕੌਸ਼ਿਕ, ਵਜ੍ਹਾ ਹੈ ਹੈਰਾਨੀਜਨਕ

Saturday, May 11, 2019 5:01 PM

ਜਲੰਧਰ (ਬਿਊਰੋ) — ਟੀ. ਵੀ. 'ਤੇ 'ਚੰਦਰਮੁਖੀ ਚੌਟਾਲਾ' ਦੇ ਨਾਂ ਨਾਲ ਮਸ਼ਹੂਰ ਹੋਈ ਅਦਾਕਾਰਾ ਕਵਿਤਾ ਕੌਸ਼ਿਕ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਕਵਿਤਾ ਨੇ ਸਾਲ 2017 'ਚ ਰੋਨਿਤ ਬਿਸਵਾਸ ਨਾਲ ਵਿਆਹ ਕਰਵਾਇਆ ਸੀ। 38 ਸਾਲ ਦੀ ਹੋ ਚੁੱਕੀ ਕਵਿਤਾ ਕੌਸ਼ਿਕ ਦੇ ਵਿਆਹ ਨੂੰ 2 ਸਾਲ ਹੋ ਚੁੱਕੇ ਹਨ ਪਰ ਹਾਲੇ ਤੱਕ ਉਸ ਦੇ ਕੋਈ ਸੰਤਾਨ ਨਹੀਂ ਹੈ। ਹਾਲ ਹੀ 'ਚ ਕਵਿਤਾ ਕੌਸ਼ਿਕ ਨੇ ਇਸ ਨੂੰ ਲੈ ਕੇ ਇਕ ਬਿਆਨ ਦਿੱਤਾ ਹੈ, ਜਿਸ ਨੂੰ ਸਾਰਿਆਂ ਹੈਰਾਨ ਕਰ ਦਿੱਤਾ ਹੈ। ਦਰਅਸਲ ਕਵਿਤਾ ਕੌਸ਼ਿਕ ਨੇ ਕਿਹਾ, ''ਮੈਂ ਮਾਂ ਨਹੀਂ ਬਣਨਾ ਚਾਹੁੰਦੀ।''

PunjabKesari

ਬਦਲਦੇ ਦੌਰ 'ਚ ਕਈ ਸੈਲੀਬ੍ਰਿਟੀਜ਼ ਉਮਰ ਦੇ 30ਵੇਂ ਪੜਾਅ 'ਚ ਮਾਤਾ-ਪਿਤਾ ਬਣਨ ਦੀ ਚਾਹ ਰੱਖ ਰਹੇ ਹਨ। ਇਸ ਲਈ ਉਹ ਸੇਰੋਗੇਸੀ ਤੱਕ ਦੀ ਮਦਦ ਲੈ ਰਹੇ ਹਨ। ਅਜਿਹੇ 'ਚ ਕਵਿਤਾ ਕੌਸ਼ਿਕ ਤੇ ਉਸ ਦੇ ਪਤੀ ਰੋਨਿਤ ਬਿਸਵਾਸ ਨੇ ਮਿਲ ਕੇ ਕਦੇ ਵੀ ਮਾਤਾ-ਪਿਤਾ ਨਾ ਬਣਨ ਦਾ ਫੈਸਲਾ ਲਿਆ ਹੈ।

PunjabKesari
ਹਾਲ ਹੀ 'ਚ ਦਿੱਤੇ ਇਕ ਇੰਟਰਵਿਊ ਦੌਰਾਨ ਕਵਿਤਾ ਕੌਸ਼ਿਕ ਨੇ ਕਿਹਾ, ''ਮੈਂ ਬੱਚਿਆਂ ਨਾਲ ਬੇਇਨਸਾਫੀ ਨਹੀਂ ਕਰਨਾ ਚਾਹੁੰਦੀ। ਜੇਕਰ 40 ਦੀ ਉਮਰ 'ਚ ਮੈਂ ਮਾਂ ਬਣਦੀ ਹਾਂ ਤਾਂ ਜਦੋਂ ਮੇਰਾ ਬੱਚਾ 20 ਸਾਲ ਦਾ ਹੋਵੇਗਾ, ਉਦੋ ਤੱਕ ਅਸੀਂ ਬੁੱਢੇ ਹੋ ਜਾਵਾਂਗੇ। ਮੈਂ ਨਹੀਂ ਚਾਹੁੰਦੀ ਕਿ 20 ਸਾਲ ਦਾ ਬੱਚਾ ਬੁੱਢੇ ਮਾਤਾ-ਪਿਤਾ ਦੀ ਦੇਖਭਾਲ ਕਰੇ।''

PunjabKesari
ਕਵਿਤਾ ਕੌਸ਼ਿਕ ਨੇ ਅੱਗੇ ਕਿਹਾ, ''ਸ਼ਾਇਦ ਅਸੀਂ ਦੂਜੇ ਲੋਕਾਂ ਵਾਂਗ ਮਾਤਾ-ਪਿਤਾ ਨਹੀਂ ਹੋ ਸਕਦੇ। ਅਸੀਂ ਆਪਣੀ ਦੁਨੀਆ ਨੂੰ ਇਕ ਹਲਕਾ ਸਥਾਨ ਬਣਾਉਣਾ ਚਾਹੁੰਦੇ ਹਾਂ। ਅਸੀਂ ਨਹੀਂ ਚਾਹੁੰਦੇ ਕਿ ਉਹ ਬੱਚਾ ਮੁੰਬਈ ਵਰਗੇ ਇਸ ਭੀੜਭਾੜ ਵਾਲੇ ਸ਼ਹਿਰ 'ਚ ਆਏ ਤੇ ਉਸ ਨੂੰ ਇਹ ਸੰਘਰਸ਼ ਕਰਨਾ ਪਵੇਗਾ।''

PunjabKesari
ਦੱਸਣਯੋਗ ਹੈ ਕਿ ਟੀ. ਵੀ. ਸ਼ੋਅ 'ਐੱਫ. ਆਈ. ਆਰ' 'ਚ ਚੰਦਰਮੁੱਖੀ ਚੌਟਾਲਾ ਦਾ ਕਿਰਦਾਰ ਨਿਭਾ ਕੇ ਚਰਚਾ 'ਚ ਆਈ। ਕਵਿਤਾ 'ਕਹਾਣੀ ਘਰ ਘਰ ਕੀ', 'ਕੁਮਕੁਮ' ਤੇ 'ਰੀਮਿਕਸ' ਵਰਗੇ ਟੀ. ਵੀ. ਪ੍ਰੋਗਰਾਮਾਂ 'ਚ ਅਹਿਮ ਭੂਮਿਕਾ 'ਚ ਦਿਸੀ ਹੈ। 


Edited By

Sunita

Sunita is news editor at Jagbani

Read More