ਗੁਰਦਾਸ ਮਾਨ ਨਾਲ ਮਿਲਣ ਦੀ ਖੁਸ਼ੀ ਨੂੰ ਕਵਿਤਾ ਕੌਸ਼ਿਕ ਨੇ ਇੰਝ ਕੀਤਾ ਬਿਆਨ

Wednesday, September 4, 2019 3:21 PM

ਜਲੰਧਰ (ਬਿਊਰੋ) — ਪਾਲੀਵੁੱਡ ਫਿਲਮ ਇੰਡਸਟਰੀ ਤੇ ਟੀ.ਵੀ. ਅਦਾਕਾਰਾ ਕਵਿਤਾ ਕੌਸ਼ਿਕ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਾਬਾ ਬੋਹੜ ਗੁਰਦਾਸ ਮਾਨ ਇਕ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

PunjabKesari

ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਕਵਿਤਾ ਕੌਸ਼ਿਕ ਨੇ ਕੈਪਸ਼ਨ 'ਚ ਲਿਖਿਆ ਹੈ, ''ਬਹੁਤ ਖੁਸ਼ੀ ਹੋ ਰਹੀ ਹੈ ਈਕੋ ਫਰੈਂਡਲੀ ਗਣੁ ਨੂੰ ਇਨ੍ਹਾਂ ਖੂਬਸੂਰਤ ਲੋਕਾਂ ਦੇ ਘਰੇ ਦੇਖ ਕੇ...…ਹੈਪੀ ਗਣਪਤੀ ਸਾਰਿਆਂ ਨੂੰ... ਮਾਨ ਸਾਹਿਬ, ਰਾਜੀਵ, ਵਿਕਾਸ ਤੇ ਪਰਿਵਾਰ...।'

PunjabKesari

ਇਸ ਤੋਂ ਇਲਾਵਾ ਅਗਲੀਆਂ ਤਸਵੀਰਾਂ 'ਚ ਪੰਜਾਬੀ ਕਾਮੇਡੀਅਨ ਤੇ ਅਦਾਕਾਰ ਰਾਜੀਵ ਠਾਕੁਰ ਨਜ਼ਰ ਆ ਰਹੇ ਹਨ।

PunjabKesari

ਦੱਸਣਯੋਗ ਹੈ ਕਿ ਕਵਿਤਾ ਕੌਸ਼ਿਕ ਗੁਰਦਾਸ ਮਾਨ ਨਾਲ ਪੰਜਾਬੀ ਫਿਲਮ 'ਨਨਕਾਣਾ' 'ਚ ਕੰਮ ਕਰ ਚੁੱਕੀ ਹੈ। ਕਵਿਤਾ ਕੌਸ਼ਿਕ ਦੀ ਕੁਝ ਮਹੀਨੇ ਪਹਿਲਾਂ ਪੰਜਾਬੀ ਫਿਲਮ 'ਮਿੰਦੋ ਤਸੀਲਦਾਰਨੀ' ਰਿਲੀਜ਼ ਹੋਈ ਸੀ, ਜਿਸ 'ਚ ਉਹ ਕਰਮਜੀਤ ਅਨਮੋਲ ਨਾਲ ਨਜ਼ਰ ਆਏ ਸਨ। ਇਨ੍ਹਾਂ ਤੋਂ ਇਲਾਵਾ ਫਿਲਮ 'ਚ ਈਸ਼ਾ ਰਿਖੀ ਤੇ ਰਾਜਵੀਰ ਜਵੰਦਾ ਵੀ ਮੁੱਖ ਭੂਮਿਕਾ 'ਚ ਹਨ। ਇਸ ਫਿਲਮ 'ਚ ਕਵਿਤਾ ਕੌਸ਼ਿਕ ਵੱਲੋਂ ਨਿਭਾਏ 'ਮਿੰਦੋ ਤਸੀਲਦਾਰਨੀ' ਦੇ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ।

PunjabKesari


Edited By

Sunita

Sunita is news editor at Jagbani

Read More