ਸ਼੍ਰੀਦੇਵੀ-ਐਸ਼ਵਰਿਆ ਸਮੇਤ ਇਨ੍ਹਾਂ ਸੁੰਦਰੀਆਂ ਨੂੰ ਕਵਿਤਾ ਕ੍ਰਿਸ਼ਣਮੂਰਤੀ ਦੇ ਚੁੱਕੀ ਹੈ ਸੁਰੀਲੀ ਆਵਾਜ਼

1/25/2018 5:11:55 PM

ਮੁੰਬਈ(ਬਿਊਰੋ)— 'ਮਈਆ ਯਸ਼ੋਦਾ', 'ਬੋਲੇ ਚੂੜੀਆਂ', 'ਹਵਾ ਹਵਾਈ', 'ਨੀਂਦ ਚੁਰਾਈ ਮੇਰੀ', 'ਨਿੰਬੂੜਾ' ਵਰਗੇ ਗੀਤ ਜਿਵੇਂ ਹੀ ਕੰਨਾਂ 'ਚ ਸੁਣਾਈ ਦਿੰਦੇ ਹਨ, ਇਕੋਂ ਚਿਹਰਾ ਤੇ ਇਕੋਂ ਨਾਂ  ਸਾਹਮਣੇ ਆਉਂਦਾ ਹੈ। ਇਹ ਨਾਂ ਹੈ ਪਲੇਅਬੈਕ ਸਿੰਗਰ ਕਵਿਤਾ ਕ੍ਰਿਸ਼ਣਮੂਰਤੀ ਦਾ। ਕਵਿਤਾ ਕ੍ਰਿਸ਼ਣਮੂਰਤੀ ਦੀ ਪਛਾਣ ਹਾਲਾਂਕਿ ਉਨ੍ਹਾਂ ਦੇ ਚਿਹਰੇ ਤੋਂ ਨਹੀਂ, ਬਲਕਿ ਉਨ੍ਹਾਂ ਦੀ ਸੁਰੀਲੀ ਆਵਾਜ਼ ਤੋਂ ਹੈ, ਜੋ ਹਰ ਕਿਸੇ ਨੂੰ ਮੰਤਰਮੁਗਧ ਕਰ ਦਿੰਦੀ ਹੈ। ਬਾਲੀਵੁੱਡ ਦੇ ਕਈ ਦਿੱਗਜ ਸੰਗੀਤਕਾਰਾਂ ਨਾਲ ਕੰਮ ਕਰ ਚੁੱਕੀ ਕਵਿਤਾ ਹੁਣ ਤੱਕ 15,000 ਤੋਂ ਵੱਧ ਗੀਤਾਂ ਨੂੰ ਆਪਣੀ ਸੁਰੀਲੀ ਆਵਾਜ਼ ਦੇ ਚੁੱਕੀ ਹੈ। ਕਵਿਤਾ ਜਿਨ੍ਹਾਂ ਸੰਗੀਤਕਾਰਾਂ ਤੇ ਗੀਤਕਾਰਾਂ ਨਾਲ ਕੰਮ ਕਰ ਚੁੱਕੀ ਹੈ, ਉਨ੍ਹਾਂ 'ਚ ਲਕਸ਼ਮੀਕਾਂਤ-ਪਿਆਰੇਲਾਲ, ਨੌਸ਼ਾਦ, ਐੱਸ. ਐੱਚ. ਬਿਹਾਰੀ, ਕੈਫੀ ਆਜ਼ਮੀ, ਅੰਜਨ, ਓਪੀ ਨਈਅਰ, ਹੇਮੰਤ ਕੁਮਾਰ, ਰਵਿੰਦਰ ਜੈਨ, ਬੱਪੀ ਲਹਿਰੀ, ਸਮੀਰ, ਜਾਵੇਦ ਅਖਤਰ ਦੇ ਨਾਂ ਸ਼ਾਮਲ ਹਨ।

PunjabKesari

ਕਵਿਤਾ ਦਾ ਜਨਮ 25 ਜਨਵਰੀ 1958 ਨੂੰ ਦਿੱਲੀ 'ਚ ਹੋਇਆ ਸੀ। ਉਨ੍ਹਾਂ ਦੇ ਬਚਪਨ ਦਾ ਨਾਂ ਸ਼ਾਰਦਾ ਕ੍ਰਿਸ਼ਣਮੂਰਤੀ ਸੀ। ਉਨ੍ਹਾਂ ਦੇ ਪਿਤਾ ਟੀ. ਐੱਸ. ਕ੍ਰਿਸ਼ਣਮੂਰਤੀ ਸਿੱਖਿਆ ਮੰਤਰਾਲੇ ਦੇ ਅਧਿਕਾਰੀ ਸਨ। ਕਵਿਤਾ ਦੀ ਚਾਚੀ ਨੇ ਉਨ੍ਹਾਂ ਨੂੰ ਸੰਗੀਤ ਦੀ ਸਿੱਖਿਆ ਲੈਣ ਦਾ ਸੁਝਾਅ ਦਿੱਤਾ ਸੀ ਤੇ ਉਨ੍ਹਾਂ ਨੇ ਸੁਰੂਮਾ ਬਾਸੂ ਨਾਲ ਉਨ੍ਹਾਂ ਦੀ ਮੁਲਾਕਾਤ ਕਰਾਈ, ਜਿਨ੍ਹਾਂ ਨੇ ਕਵਿਤਾ ਨੂੰ ਰਵਿੰਦਰ ਸੰਗੀਤ ਦੀ ਸਿੱਖਿਆ ਦਿੱਤੀ। ਉਨ੍ਹਾਂ ਨੇ ਆਪਣੇ ਕਰੀਅਰ 'ਚ ਆਨੰਦ-ਮਿਲਿੰਦ, ਉਦਿਤ ਨਾਰਾਇਣ, ਏ. ਆਰ. ਰਹਿਮਾਨ, ਅਨੂ ਮਲਿੱਕ ਵਰਗੇ ਗਾਇਕ ਤੇ ਸੰਗੀਤ ਨਿਰਦੇਸ਼ਕਾਂ ਨਾਲ ਕੰਮ ਕੀਤਾ ਹੈ।

PunjabKesari

ਉਹ ਸ਼ਬਾਨਾ ਆਜ਼ਮੀ, ਸ਼੍ਰੀਦੇਵੀ, ਮਾਧੁਰੀ ਦੀਕਸ਼ਿਤ, ਮਨੀਸ਼ਾ ਕੋਈਰਾਲਾ ਤੇ ਐਸ਼ਵਰਿਆ ਰਾਏ ਬੱਚਨ ਵਰਗੀਆਂ ਅਭਿਨੇਤਰੀਆਂ ਲਈ ਗੀਤ ਗਾ ਚੁੱਕੀ ਹੈ। ਕਵਿਤਾ ਨੇ ਕਈ ਭਗਤੀ ਗੀਤ ਵੀ ਗਾਏ ਹਨ। ਉਹ ਕਈ ਰਿਐਲਿਟੀ ਸ਼ੋਅਜ਼ 'ਚ 'ਬੋਰਡ ਆਫ ਰੈਫਰੀ' (ਜਿਊਰੀ) ਦੀ ਮੈਂਬਰ ਵੀ ਰਹੀ ਹੈ। ਉਹ ਹਾਲ ਹੀ 'ਚ 'ਭਾਰਤ ਕੀ ਸ਼ਾਨ: ਸਿੰਗਿੰਗ ਸਟਾਰ (ਸੀਜ਼ਨ 1)' ਦੇ ਬੋਰਡ ਆਫ ਰੈਫਰੀ 'ਚ ਸੀ। ਇਸ ਪ੍ਰੋਗਰਾਮ ਦਾ ਪ੍ਰਸਾਰਣ ਡੀ. ਡੀ. ਨੈਸ਼ਨਲ 'ਤੇ ਹੋਇਆ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News